ਜੇਐੱਨਐੱਨ, ਨਵੀਂ ਦਿੱਲੀ : ਵਿਦੇਸ਼ੀ ਪੋਰਟਫੋਲੀਆ ਨਿਵੇਸ਼ਕ ਸਤੰਬਰ ’ਚ ਹੁਣ ਤਕ 16,305 ਕਰੋੜ ਰੁਪਏ ਦਾ ਨੈੱਟ ਇਨਵੈਸਟਮੈਂਟ ਕੀਤਾ ਹੈ ਤੇ ਉਹ ਭਾਰਤੀ ਬਾਜ਼ਾਰਾਂ ’ਚ ਨੈੱਟ ਬਾਇਰਸ ਬਣੇ ਰਹੇ। ਡਿਪਾਜਿਟਰੀ ਤੋਂ ਮਿਲੇ ਅੰਕੜਿਆਂ ਅਨੁਸਾਰ 1 ਤੋਂ 17 ਸਤੰਬਰ ਵਿਚਕਾਰ ਨਿਵੇਸ਼ਕਾਂ ਨੇ ਸ਼ੇਅਰ ’ਚ 11,287 ਕਰੋੜ ਰੁਪਏ ਤੇ ਡੇਟ ਸੈਗਮੈਂਟ ’ਚ 5,018 ਕਰੋੜ ਰੁਪਏ ਦਾ ਸ਼ੁੱਧ ਨਿਵੇਸ਼ ਕੀਤਾ। ਇਸ ਦੌਰਾਨ ਕੁੱਲ ਸ਼ੁੱਧ ਨਿਵੇਸ਼ 16,305 ਕਰੋੜ ਰੁਪਏ ਰਿਹਾ। ਅਗਸਤ ’ਚ ਐੱਫਪੀਆਈ 16, 459 ਕਰੋੜ ਰੁਪਏ ਸੀ।

ਮਾਰਨਿਗਸਟਾਰ ਇੰਡੀਆ ਦੇ ਐਸੋਸੀਏਸ਼ਨ ਡਾਇਰੈਕਟਰ-ਰਿਸਰਚ ਹਿਮਾਂਸ਼ਊ ਸ਼੍ਰੀਵਾਸਤਵ ਨੇ ਕਿਹਾ ਕਿ ਭਾਰਤੀ ਸ਼ੇਅਰਾਂ ’ਚ ਨਿਵੇਸ਼ ਕੁਝ ਸਮੇਂ ਤੋਂ ਅਰਥਿਰ ਰਿਹਾ ਹੈ। ਹਾਲਾਂਕਿ ਭਾਰਤੀ ਸ਼ੇਅਰ ਬਾਜ਼ਰਾਂ ’ਚ ਨਿਰੰਤਰ ਰੈਲੀ ਐੱਪਪੀਆਈ ਨੂੰ ਨਜ਼ਰਅੰਦਾਜ ਕਰਨਾ ਮੁਸ਼ਕਲ ਹੁੁੰਦਾ ਤੇ ਇਸ ਮਿਸਿੰਗ ਆਊਟ ਕਰਨ ਦੀ ਬਜ਼ਾਏ ਇਸ ਦਾ ਹਿੱਸਾ ਬਣਨਾ ਚਾਹੁੰਦੇ ਹਨ, ਭਾਰਤ ਲੰਬੇ ਸਮੇਂ ਤੋਂ ਇਕ ਮਹੱਤਵਪੂਰਣ ਤੇ ਇਕ ਪ੍ਰਤੀਯੋਗੀ ਨਿਵੇਸ਼ ਮੰਜ਼ਿਲ ਬਣਿਆ ਹੋਇਆ ਹੈ।

ਦੱਖਣੀ ਕੋਰੀਆ, ਥਾਈਲੈਂਡ, ਇੰਡੋਨੇਸ਼ੀਆ ਤੇ ਫਿਲੀਪੀਂਸ ’ਚ ਪ੍ਰਭਾਵ 2,597 ਮਿਲੀਅਨ ਅਮਰੀਕੀ ਡਾਲਰ, 535 ਮਿਲੀਅਨ ਅਮਰੀਕੀ ਡਾਲਰ, 290 ਮਿਲੀਅਨ ਅਮਰੀਕੀ ਡਾਲਰ, 162 ਮਿਲੀਅਨ ਅਮਰੀਕੀ ਡਾਲਰ ਤੇ 71 ਮਿਲੀਅਨ ਅਮਰੀਕੀ ਡਾਲਰ ਦੇ ਸਕਾਰਾਤਮਕ ਪੱਧਰ ’ਤੇ ਹੈ।

Posted By: Sarabjeet Kaur