ਪੀਟੀਆਈ, ਨਵੀਂ ਦਿੱਲੀ : ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਸ਼ਨੀਵਾਰ ਨੂੰ ਕਿਹਾ ਕਿ ਦੂਜੀ ਤਿਮਾਹੀ ਵਿਚ ਜੀਡੀਪੀ ਗ੍ਰੋਥ ਰੇਟ ਉਵੇਂ ਦਾ ਹੀ ਰਿਹਾ ਜਿਵੇਂ ਦਾ ਅੰਦਾਜ਼ਾ ਸੀ। ਉਨ੍ਹਾਂ ਕਿਹਾ ਕਿ ਤੀਜੀ ਤਿਮਾਹੀ ਵਿਚ ਜੀਡੀਪੀ ਗ੍ਰੋਥ ਰੇਟ ਅਤੇ ਬਦਤਰ ਰਹੇਗੀ। ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਅਧਿਕਾਰਤ ਅੰਕੜਿਆਂ ਮੁਤਾਬਕ ਜੁਲਾਈ ਸਤੰਬਰ ਦੀ ਤਿਮਾਹੀ ਵਿਚ ਭਾਰਤ ਦੀ ਆਰਥਕ ਵਿਕਾਸ ਦਰ ਘੱਟ ਕੇ 6 ਸਾਲ ਦੇ ਦੇ ਹੇਠਲੇ ਪੱਧਰ 4.5 ਫੀਸਦ 'ਤੇ ਆ ਜਾਵੇਗੀ।


ਚਿਦੰਬਰਮ ਦੇ ਪਰਿਵਾਰ ਨੇ ਉਨ੍ਹਾਂ ਬਦਲੇ ਇਕ ਟਵੀਟ ਪੋਸਟ ਕੀਤਾ ਜਿਸ ਵਿਚ ਕਿਹਾ ਗਿਆ ਹੈ, ਜਿਵੇਂ ਕਿ ਸਭ ਦਾ ਅੰਦਾਜ਼ਾ ਸੀ, ਦੂਜੀ ਤਿਮਾਹੀ ਵਿਚ ਗ੍ਰੋਥ ਘਟ ਕੇ 4.5 ਫੀਸਦ ਦੇ ਹੇਠਲੇ ਪੱੱਧਰ 'ਤੇ ਆ ਗਈ। ਇਸ ਦੇ ਬਾਵਜੂਦ ਸਰਕਾਰ ਕਹਿੰਦੀ ਹੈ ਕਿ ''ਸਭ ਠੀਕ ਹੈ। ਤੀਜੀ ਤਿਮਾਹੀ ਵਿਚ ਵੀ ਜੀਡੀਪੀ ਗ੍ਰੋਥ ਰੇਟ 4.5 ਫੀਸਦ ਤੋਂ ਜ਼ਿਆਦਾ ਨਹੀਂ ਹੋਵੇਗੀ ਅਤੇ ਸੰਭਾਵਨਾ ਇਸ ਗੱਲ ਦੀ ਹੈ ਇਹ ਇਸ ਤੋਂ ਘੱਟ ਰਹੇ।'


ਉਨ੍ਹਾਂ ਨੇ ਟਵੀਟ ਕਰ ਕੇ ਕਿਹਾ ਕਿ ਝਾਰਖੰਡ ਦੀ ਜਨਤਾ ਨੂੰ ਭਾਜਪਾ ਦੇ ਵਿਰੁੱਧ ਵੋਟਿੰਗ ਕਰਨੀ ਚਾਹੀਦੀ ਹੈ ਅਤੇ ਇਸ ਤਰ੍ਹਾਂ ਉਸ ਦੀਆਂ ਨੀਤੀਆਂ ਦਾ ਵਿਰੋਧ ਦਰਜ ਕਰਾਉਣੀ ਚਾਹੀਦੀ ਹੈ। ਉਨ੍ਹਾਂ ਨੂੰ ਇਸਦਾ ਮੌਕਾ ਮਿਲਿਆ ਹੈ।

Posted By: Tejinder Thind