v style="text-align: justify;"> ਨਵੀਂ ਦਿੱਲੀ, ਪੀਟੀਆਈ : ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕ (FPI) ਸਾਲ 2021 ’ਚ ਲਗਾਤਾਰ ਦੂਸਰੇ ਮਹੀਨੇ ਸ਼ੁੱਧ ਨਿਵੇਸ਼ਕ ਬਣੇ ਹੋਏ ਹਨ। ਵਿਦੇਸ਼ੀ ਨਿਵੇਸ਼ਕ ਫਰਵਰੀ ਮਹੀਨੇ ’ਚ ਭਾਰਤੀ ਬਾਜ਼ਾਰਾਂ ’ਚ 23,663 ਕਰੋੜ ਰੁਪਏਦਾ ਸ਼ੁੱਧ ਨਿਵੇਸ਼ ਕਰ ਚੁੱੱਕੇ ਹਨ। ਆਮ ਬਜਟ ਨੂੰ ਲੈ ਕੇ ਸਕਾਰਾਤਮਕ ਧਾਰਨਾ ਤੇ ਕੰਪਨੀਆਂ ਦੇ ਦਸੰਬਰ ਤਿਮਾਹੀ ਦੇ ਨਤੀਜੇ ਚੰਗੇ ਰਹਿਣ ਦੇ ਵਿਚ ਐੱਫਪੀਆਈ ਵੱਲੋਂ ਇਹ ਨਿਵੇਸ਼ ਕੀਤਾ ਗਿਆ ਹੈ। ਐੱਫਪੀਆਈ ਨੇ ਸਾਲ 2020 ’ਚ ਭਾਰਤੀ ਬਾਜ਼ਾਰਾਂ ’ਚ ਭਾਰੀ ਨਿਵੇਸ਼ ਕੀਤਾ ਸੀ ਤੇ ਇਹ ਲੜੀ ਸਾਲ 2021 ’ਚ ਵੀ ਜਾਰੀ ਹੈ।

ਡਿਪਾਜਿਟਰੀ ਅੰਕੜਿਆਂ ਅਨੁਸਾਰ 1 ਤੋਂ 26 ਫਰਵਰੀ ਦੌਰਾਨ ਐੱਫਪੀਆਈ ਨੇ ਸ਼ੇਅਰਾਂ ’ਚ ਸ਼ੁੱਧ ਰੂਪ ਨਾਲ 25,787 ਕਰੋੜ ਰੁਪਏ ਨਿਵੇਸ਼ ਕੀਤੇ ਹਨ। ਉਥੇ ਐੱਫਪੀਆਈ ਨੇ ਕਰਜ਼ਾ ਜਾਂ ਬਾਂਡ ਬਾਜ਼ਾਰ ਤੋਂ 2,124 ਕਰੋੜ ਰੁਪਏ ਦੀ ਨਿਕਾਸੀ ਵੀ ਕੀਤੀ ਹੈ। ਇਸ ਤਰ੍ਹਾਂ ਐੱਫਪੀਆਈ ਨੇ ਫਰਵਰੀ ’ਚ ਭਾਰਤੀ ਬਾਜ਼ਾਰਾਂ ’ਚ ਸ਼ੁੱਧ ਰੂਪ ਨਾਲ 23,663 ਰੁਪਏ ਦਾ ਨਿਵੇਸ਼ ਕੀਤਾ ਹੈ।

Posted By: Sunil Thapa