ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਲਨ ਮਸਕ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਫੋਰਬਜ਼ ਦੀ ਸੂਚੀ ’ਚ ਦੂਸਰੇ ਸਥਾਨ ’ਤੇ ਆ ਗਏ ਹਨ। ਟੇਸਲਾ ਦੇ ਸ਼ੇਅਰ ’ਚ ਸੋਮਵਾਰ ਨੂੰ ਅੱਠ ਫ਼ੀਸਦੀ ਦੀ ਗਿਰਾਵਟ ਨਾਲ ਮਸਕ ਦੀ ਸੰਪਤੀ ’ਚ ਇਕ ਦਿਨ ’ਚ ਕਮੀ ਦਰਜ ਕੀਤੀ ਗਈ। ਇਸ ਕਾਰਨ ਕੁਝ ਸਮੇਂ ਤਕ ਫੋਰਬਜ਼ ਦੀ 'Real Time Billionaires' ਲਿਸਟ ’ਚ ਉੱਪਰ ਰਹਿਣ ਤੋਂ ਬਾਅਦ ਉਹ ਦੂਸਰੇ ਸਥਾਨ ’ਤੇ ਆ ਗਏ ਹਨ। ਇਸ ਲਿਸਟ ਅਨੁਸਾਰ ਟੇਸਲਾ ਦੇ ਐਲਨ ਮਸਕ ਦੀ ਸੰਪਤੀ 13.5 ਬਿਲੀਅਨ ਡਾਲਰ ਜਾਂ 7.10 ਫ਼ੀਸਦ ਦੀ ਕਮੀ ਦੇ ਨਾਲ 176.2 ਬਿਲੀਅਨ ਡਾਲਰ ’ਤੇ ਰਹਿ ਗਈ। ਉਥੇ ਹੀ ਐਮਾਜ਼ੋਨ ਦੇ ਜੇਫ ਬੇਜੋਸ ਦੀ ਸੰਪਤੀ 3.6 ਬਿਲੀਅਨ ਡਾਲਰ ਦੀ ਗਿਰਾਵਟ ਦੇ ਨਾਲ 182.1 ਬਿਲੀਅਨ ਡਾਲਰ ’ਤੇ ਰਹੀ। ਉਹ ਇਸ ਲਿਸਟ ’ਚ ਇਕ ਵਾਰ ਫਿਰ ਤੋਂ ਪਹਿਲੇ ਸਥਾਨ ’ਤੇ ਪਹੁੰਚ ਗਏ ਹਨ।

ਇਸ ਸੂਚੀ ’ਚ ਬਰਨਾਰਡ ਐਂਡ ਫੈਮਿਲੀ ਤੀਸਰੇ ਸਥਾਨ ’ਤੇ ਹਨ। ਅਰਨਾਲਟ ਐਂਡ ਫੈਮਿਲੀ ਦੇ ਕੋਲ 154.6 ਬਿਲੀਅਨ ਡਾਲਰ ਦੀ ਪ੍ਰੋਪਰਟੀ ਹੈ। ਇਸ ਤਰ੍ਹਾਂ ਦੇਖਿਆ ਜਾਵੇ ਤਾਂ ਮਸਕ ਤੇ ਅਰਨਾਲਡ ਐਂਡ ਫੈਮਿਲੀ ਵਿਚਕਾਰ ਸੰਪਤੀ ਦਾ ਫਾਸਲਾ ਕਰੀਬ 22 ਬਿਲੀਅਨ ਡਾਲਰ ਦਾ ਹੈ। ਇਸ ਸੂਚੀ ’ਚ ਮਾਈਕ੍ਰੋਸਾਫਟ ਦੇ ਬਿੱਲ ਗੇਟਸ 121.4 ਬਿਲੀਅਨ ਡਾਲਰ ਦੀ ਕੁੱਲ ਸੰਪਤੀ ਦੇ ਨਾਲ ਚੌਥੇ ਸਥਾਨ ’ਤੇ ਹਨ। ਉਥੇ ਹੀ ਫੇਸਬੁੱਕ ਦੇ ਮਾਰਕ ਜ਼ੁਕਰਬਰਗ ਦੀ ਸੰਪਤੀ ’ਚ 3.9 ਬਿਲੀਅਨ ਡਾਲਰ ਦੀ ਕਮੀ ਆਈ ਹੈ ਅਤੇ ਉਹ 94 ਬਿਲੀਅਨ ਡਾਲਰ ਦੀ ਸੂਚੀ ਦੇ ਨਾਲ ਪੰਜਵੇਂ ਸਥਾਨ ’ਤੇ ਹਨ।

ਚੀਨ ਦੇ ਵਾਟਰ ਕਿੰਗ ਦੇ ਰੂਪ ’ਚ ਪ੍ਰਸਿੱਧ ਜੋਂਗ ਸ਼ਾਨਸ਼ਾਨ ਦੀ ਸੰਪਤੀ 93.2 ਬਿਲੀਅਨ ਡਾਲਰ ’ਤੇ ਹੈ। ਦੁਨੀਆ ਦੇ ਸਭ ਤੋਂ ਜ਼ਿਆਦਾ ਅਮੀਰ ਲੋਕਾਂ ਦੀ ਸੂਚੀ ’ਚ ਉਹ ਛੇਵੇਂ ਸਥਾਨ ’ਤੇ ਹਨ। ਉਥੇ ਹੀ, ਅਮਰੀਕਾ ਦੇ ਵਾਰੇਨ ਬਫੇ 88.1 ਬਿਲੀਅਨ ਡਾਲਰ ਦੀ ਕੁੱਲ ਸੰਪਤੀ ਦੇ ਨਾਲ ਸੱਤਵੇਂ ਸਥਾਨ ’ਤੇ ਹੈ। ਲੈਰੀ ਪੇਜ 77.6 ਬਿਲੀਅਨ ਡਾਲਰ ਦੀ ਸੰਪਤੀ ਦੇ ਨਾਲ ਨੌਵੇਂ ਸਥਾਨ ’ਤੇ ਹਨ। ਉਥੇ ਹੀ, ਸਗੇਈ ਬਿ੍ਰਨ 75.4 ਬਿਲੀਅਨ ਡਾਲਰ ਦੀ ਕੁੱਲ ਸੰਪਤੀ ਦੇ ਨਾਲ 10ਵੇਂ ਸਥਾਨ ’ਤੇ ਰਹੇ।

ਭਾਰਤ ਦੇ ਸਭ ਤੋਂ ਅਮੀਰ ਸਖ਼ਸ਼ ਮੁਕੇਸ਼ ਅੰਬਾਨੀ 74.4 ਬਿਲੀਅਨ ਡਾਲਰ ਦੀ ਸੰਪਤੀ ਦੇ ਨਾਲ 12ਵੇਂ ਨੰਬਰ ’ਤੇ ਹੈ। ਮਾਈਕ੍ਰੋਸਾਫਟ ਦੇ ਸਟੀਵ ਬਾਲਮਰ 73.8 ਬਿਲੀਅਨ ਡਾਲਰ ਦੀ ਕੱੁਲ ਪ੍ਰਾਪਟਰੀ ਦੇ ਨਾਲ 13ਵੇਂ ਨੰਬਰ ’ਤੇ ਹੈ।

Posted By: Ramanjit Kaur