ਨਵੀਂ ਦਿੱਲੀ, ਪੀਟੀਆਈ : Food Delivery Platform Zomato ਨੇ ਕਾਰੋਬਾਰ ਨੂੰ ਪਟੜੀ 'ਤੇ ਲਿਆਉਣ 'ਚ ਮਦਦ ਲਈ ਆਪਣੇ ਹਿੱਸੇਦਾਰ Restaurants ਨੂੰ ਜ਼ੀਰੋ ਕਮੀਸ਼ਨ 'ਤੇ ਆਡਰ ਪਹੁੰਚਣ ਦੀ ਪੇਸ਼ਕਸ਼ ਕੀਤੀ ਹੈ। ਜੋਮੈਟੋ ਨੇ ਬੁੱਧਵਾਰ ਨੂੰ ਇਹ ਗੱਲ ਕਹੀ। ਕੰਪਨੀ ਨੇ ਇਕ ਬਲੌਗ 'ਚ ਕਿਹਾ, 'ਫੂਡ ਬਿਜ਼ਨੇਸ ਕੋਰੋਨਾ ਵਾਇਰਸ ਮਹਾਮਾਰੀ ਦੇ ਚੱਲਦੇ ਸ਼ੁਰੂਆਤੀ ਨੁਕਸਾਨ ਤੋਂ ਬਾਅਦ ਹੁਣ ਤੇਜ਼ੀ ਫੜ ਰਿਹਾ ਹੈ। ਹਾਲਾਂਕਿ ਵਾਧਾ ਇਕ ਸਮਾਨ ਨਹੀਂ ਹੈ।'


ਕੰਪਨੀ ਨੇ ਬਲੌਗ ਪੋਸਟ 'ਚ ਕਿਹਾ, 'ਆਪਣੀ ਪਿਛਲੀ ਰਿਪੋਰਟ 'ਚ ਅਸੀਂ ਦੱਸਿਆ ਸੀ ਕਿ ਕਿਸ ਤਰ੍ਹਾਂ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਸ਼ੁਰੂਆਤੀ ਨੁਕਸਾਨ ਤੋਂ ਬਾਅਦ ਆਨਲਾਈਨ ਫੂਡ ਡਿਲੀਵਰੀ ਬਿਜ਼ਨੇਸ ਤੇਜ਼ੀ ਨਾਲ ਰਿਕਵਰ ਕਰ ਰਿਹਾ ਹੈ। ਅੱਜ ਅਸੀਂ ਕੋਵਿਡ-19 ਤੋਂ ਪਹਿਲਾ ਦੇ Gross merchandise value (ਜੀਐੱਮਵੀ) ਦੇ ਮੁਕਾਬਲੇ 110 ਫ਼ੀਸਦੀ 'ਤੇ ਹੈ।'

Food delivery platform ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ (WHO) ਮੁਤਾਬਕ ਖਾਣ ਵਾਲੇ ਪਦਾਰਥਾਂ ਦੀ ਆਪੂਰਤੀ ਸੁਰੱਖਿਆਤ ਹੈ ਤੇ ਲੋਕਾਂ ਨੂੰ Food packaging ਤੋਂ ਡਰਨਾ ਨਹੀਂ ਚਾਹੀਦਾ।


ਜੋਮੈਟੋ ਨੇ ਬਲਾਗ 'ਚ ਅੱਗੇ ਲਿਖਿਆ, 'ਕੰਪਨੀ ਨੇ ਮਾਰਚ 'ਚ ਲਾਕਡਾਊਨ ਦੀ ਸ਼ੁਰੂਆਤ ਤੋਂ ਹੁਣ ਤਕ 13 ਕਰੋੜ ਤੋਂ ਵੱਧ ਆਡਰ ਪਹੁੰਚਾਏ ਹਨ ਤੇ ਫੂਡ ਤੇ ਇਸ ਦੀ ਪੈਕਿੰਗ ਦੇ ਮਾਧਿਅਮ ਨਾਲ ਕੋਵਿਡ-19 ਸੰਕ੍ਰਮਣ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ।

Posted By: Rajnish Kaur