ਨਵੀਂ ਦਿੱਲੀ, ਜੇਐੱਨਐੱਨ। ਵਾਲਮਾਰਟ ਦੀ ਮਾਲਕੀਅਤ ਵਾਲੀ ਕੰਪਨੀ ਫਲਿੱਪਕਾਰਟ ਨੇ ਬੁੱਧਵਾਰ ਨੂੰ ਆਪਣੀ ਵੈੱਬਸਾਈਟ 'ਤੇ ਇਕ ਨੋਟਿਸ ਪ੍ਰਦਰਸ਼ਿਤ ਕੀਤਾ ਹੈ। ਇਸ ਅਨੁਸਾਰ, ਭਾਰਤ 'ਚ ਕੋਰੋਨਾ ਵਾਇਰਸ ਮਹਾਮਾਰੀ ਕਾਰਨ 21 ਦਿਨਾਂ ਦੇ ਲਾਕਡਾਊਨ ਨੂੰ ਦੇਖਦੇ ਹੋਏ ਕੰਪਨੀ ਨੇ ਆਪਣੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਫਲਿੱਪਕਾਰਟ ਦੇ ਐਪ ਤੇ ਵੈੱਬਸਾਈਟ 'ਤੇ ਸਰਚ ਆਪਸ਼ਨ 'ਚ ਸਾਰੇ ਪ੍ਰੋਡਕਟਸ ਨੂੰ ਆਊਟ ਆਫ਼ ਸਟਾਕ ਦੱਸਿਆ ਜਾ ਰਿਹਾ ਹੈ। ਫਲਿੱਪਕਾਰਟ ਨੇ ਆਪਣੇ ਸੰਦੇਸ਼ 'ਚ ਕਿਹਾ ਹੈ, 'ਤੁਹਾਡੀਆਂ ਜ਼ਰੂਰਤਾਂ ਸਾਡੇ ਲਈ ਸਭ ਤੋਂ ਅਹਿਮ ਹਨ ਤੇ ਸਾਡਾ ਵਾਅਦਾ ਹੈ ਕਿ ਅਸੀਂ ਜਲਦ ਤੋਂ ਜਲਦ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗੇ।'

ਫਲਿੱਪਕਾਰਟ ਨੇ ਹਾਲਾਂਕਿ ਇਹ ਨਹੀਂ ਕਿਹਾ ਕਿ ਮੁੜ ਕਦੋਂ ਆਪਣਾ ਸੰਚਾਲਨ ਸ਼ੁਰੂ ਕਰੇਗੀ। ਫਲਿੱਪਕਾਰਡ ਨੇ ਆਪਣੇ ਬਿਆਨ 'ਚ ਕਿਹਾ ਹੈ ਕਿ 'ਇਹ ਬਹੁਤ ਔਖਾ ਸਮਾਂ ਹੈ, ਅਜਿਹਾ ਪਹਿਲਾਂ ਨਹੀਂ ਹੋਇਆ। ਇਸ ਤੋਂ ਪਹਿਲਾਂ ਸਮੁਦਾਇ ਸੁਰੱਖਿਅਤ ਰੱਖਣ ਲਈ ਲੋਕ ਕਦੇ ਵੱਖ-ਵੱਖ ਨਹੀਂ ਰਹੇ। ਇਸ ਤੋਂ ਪਹਿਲਾਂ ਰਾਸ਼ਟਰ ਦੀ ਮਦਦ ਲਈ ਲੋਕ ਘਰਾਂ 'ਚ ਨਹੀਂ ਰਹੇ।'


ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਈ-ਕਾਮਰਸ ਕੰਪਨੀ ਐਮਾਜ਼ੋਨ ਇੰਡੀਆ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਉਸ ਨੇ ਅਸਥਾਈ ਤੌਰ 'ਤੇ ਆਡਰਸ ਲੈਣੇ ਬੰਦ ਕਰ ਦਿੱਤੇ ਹਨ ਤੇ ਕੋਰੋਨਾ ਵਾਇਰਸ ਨਾਲ ਲੜਨ ਲਈ ਦੇਸ਼ ਭਰ 'ਚ ਹੋਏ ਲਾਕਡਾਊਨ ਦੌਰਾਨ ਗੈਰ-ਜ਼ਰੂਰੀ ਚੀਜ਼ਾਂ ਦੀ ਸ਼ਿਪਮੈਂਟ ਰੋਕ ਦਿੱਤੀ ਗਈ ਹੈ ਕਿਉਂਕਿ ਉਹ ਸਿਰਫ਼ ਜ਼ਰੂਰੀ ਘਰੇਲੂ ਸਾਮਾਨ, ਹਾਈਜ਼ੀਨ ਤੇ ਹੋਰ ਤਰਜੀਹੀ ਪ੍ਰੋਡਕਟਸ ਦੀ ਡਿਲਵਰੀ 'ਤੇ ਹੀ ਫੋਕਸ ਕਰ ਰਹੀ ਹੈ।

Posted By: Akash Deep