ਨਵੀਂ ਦਿੱਲੀ - ਈ-ਕਾਮਰਸ ਸਾਈਟ Flipkart ਨੇ ਤਿਉਹਾਰੀ ਸੀਜ਼ਨ ਨੂੰ ਧਿਆਨ 'ਚ ਰੱਖ ਕੇ Dusshera Specials ਸੇਲ ਦਾ ਆਯੋਜਨ ਕੀਤਾ ਹੈ। ਇਹ ਸੇਲ 22 ਅਕਤੂਬਰ ਯਾਨੀ ਅੱਜ ਤੋਂ ਸ਼ੁਰੂ ਹੋ ਕੇ 28 ਅਕਤੂਬਰ, 2020 ਤਕ ਚੱਲੇਗੀ। ਇਸ ਸੇਲ 'ਚ ਗਾਹਕਾਂ ਨੂੰ ਲਗਪਗ ਸਾਰੇ ਬ੍ਰਾਂਡਾਂ ਦੇ ਸਮਾਰਟਫੋਨ 'ਤੇ ਆਕਰਸ਼ਕ ਆਫ਼ਰਜ਼ ਮਿਲਣਗੀਆਂ, ਨਾਲ ਹੀ ਗਾਹਕ ਇਸ ਸ਼ਾਨਦਾਰ ਸੇਲ ਦੌਰਾਨ ਕਈ ਮੋਬਾਈਲਾਂ ਨੂੰ ਬੇਹੱਦ ਘੱਟ ਕੀਮਤ 'ਤੇ ਖ਼ਰੀਦ ਸਕਣਗੇ। ਜ਼ਿਕਰਯੋਗ ਹੈ ਕਿ ਕੰਪਨੀ ਨੇ ਇਸ ਤੋਂ ਪਹਿਲਾਂ Flikart Big Billion Days ਸੇਲ ਆਯੋਜਿਤ ਕੀਤੀ ਸੀ, ਜਿਸ 'ਚ ਇਲੈਕਟ੍ਰਾਨਿਕ ਪ੍ਰੋਡਕਟ ਤੋਂ ਲੈ ਕੇ ਕਿਚਨ ਅਲਾਇੰਸ ਤਕ ਦੀ ਜ਼ਬਰਦਸਤ ਵਿਕਰੀ ਹੋਈ ਸੀ।

ਫਲਿਪਕਾਰਟ ਦੇ Dusshera Specials 'ਚ ਮਿਲਣ ਵਾਲੇ ਆਫ਼ਰ

ਫਲਿਪਕਾਰਟ ਦੀ Dusshera Specials ਸੇਲ 'ਚ HSBC ਤੇ Kodak ਬੈਂਕ ਆਪਣੇ ਗਾਹਕਾਂ ਨੂੰ ਸਮਾਰਟਫੋਨ ਦੀ ਖ਼ਰੀਦਦਾਰੀ ਕਰਨ 'ਤੇ 10 ਫ਼ੀਸਦੀ ਦਾ ਡਿਸਕਾਊਂਟ ਦੇਣਗੇ। ਇਸ ਦੇ ਨਾਲ ਹੀ ਗਾਹਕਾਂ ਨੂੰ ਐਕਸਚੇਂਜ ਆਫ਼ਰ ਤੋਂ ਲੈ ਕੇ ਮੋਬਾਈਲ ਪ੍ਰੋਟੈਕਸ਼ਨ ਪਲਾਨ ਤਕ ਆਫ਼ਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਗਾਹਕ ਇਸ ਸੇਲ ਦੌਰਾਨ ਸਮਾਰਟਫੋਨ ਨੂੰ ਨੋ-ਕੌਸਟ ਈਐੱਮਆਈ 'ਤੇ ਵੀ ਖ਼ਰੀਦ ਸਕਦੇ ਹਨ।

ਘੱਟ ਕੀਮਤ 'ਚ ਮੁਹੱਈਆ ਹੈ ਇਹ ਸਮਾਰਟਫੋਨ

Redmi 9i

ਕੀਮਤ - 8,299 ਰੁਪਏ

Redmi ੯i 'ਚ 6.53 ਇੰਚ ਦੀ ਐੱਚਡੀ+ਐੱਲਸੀਡੀ ਡਿਸਪਲੇਅ ਹੈ, ਜਿਸ ਦਾ ਆਸਪੈਕਟ ਰੇਸ਼ੀਓ 20:9 ਹੈ, ਨਾਲ ਹੀ ਇਸ ਸਮਾਰਟਫੋਨ 'ਚ MediaTek Helio G25 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਫੋਨ ਦੀ ਇੰਟਰਨਲ ਸਟੋਰੇਜ ਨੂੰ ਮਾਈਕ੍ਰੋ ਐੱਸਡੀ ਕਾਰਡ ਦੀ ਮਦਦ ਨਾਲ 512 ਜੀਬੀ ਤਕ ਵਧਾਇਆ ਜਾ ਸਕਦਾ ਹੈ।

Samsung Galaxy F41

ਕੀਮਤ - 15, 499 ਰੁਪਏ

Samsung Galaxy 641 ਐਂਡਰਾਇਡ 10 ਓਐੱਸ 'ਤੇ ਕੰਮ ਕਰਦਾ ਹੈ ਤੇ ਇਸ ਨੂੰ Exynos 9611 ਚਿਪਸੈੱਟ 'ਤੇ ਪੇਸ਼ ਕੀਤਾ ਗਿਆ ਹੈ। ਇਸ 'ਚ 6.4 ਇੰਚ ਦੀ ਫੁਲ ਐੱਚਡੀ+ਸੁਪਰ ਐਮੋਲੇਡ Infinity-U ਡਿਸਪਲੇਅ ਦਿੱਤੀ ਗਈ ਹੈ। ਇਸ 'ਚ ਦਿੱਤੀ ਗਈ ਸਟੋਰੇਜ ਨੂੰ ਮਾਈਕ੍ਰੋ ਐੱਸਡੀ ਕਾਰਡ ਦੀ ਮਦਦ ਨਾਲ ਵਧਾਇਆ ਜਾ ਸਕਦਾ ਹੈ। ਫੋਨ ਦੇ ਬੈਕ ਪੈਨਲ 'ਚ ਫਿੰਗਰਪ੍ਰਿੰਟ ਸੈਂਸਰ ਦੀ ਸਹੂਲਤ ਦਿੱਤੀ ਗਈ ਹੈ।

iPhone SE

ਕੀਮਤ - 34, 999 ਰੁਪਏ

iPhone SE 'ਚ 4.7 ਇੰਚ ਦੀ ਰੈਟਿਨਾ ਐੱਚਡੀ ਡਿਸਪਲੇਅ ਹੈ, ਨਾਲ ਹੀ ਇਸ ਫੋਨ 'ਚ ਏ13 Bionic ਚਿਪ ਤੇ 64 ਜੀਬੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ ਸਮਾਰਟਫੋਨ ਨੂੰ ਰਿਅਰ 'ਚ 12 ਐੱਮਪੀ ਕੈਮਰਾ ਤੇ ਫਰੋਟ 'ਚ 7 ਐੱਮਪੀ ਦਾ ਕੈਮਰਾ ਮਿਲਿਆ ਹੈ। ਜੇ ਹੋਰ ਫੀਚਰਜ਼ ਦੀ ਗੱਲ ਕਰੀਏ ਤਾਂ ਕੰਪਨੀ ਨੇ ਇਸ ਫੋਨ 'ਚ ਫਾਸਟ ਚਾਰਜ ਕੇਬਲ ਸਮੇਤ ਵਾਇਰਲੈੱਸ ਚਾਰਜਿੰਗ ਦੀ ਸਹੂਲਤ ਦਿੱਤੀ ਹੈ।

Posted By: Harjinder Sodhi