ਨਵੀਂ ਦਿੱਲੀ, ਬਿਜ਼ਨੈੱਸ ਡੈਸਕ : ਬੈਂਕ ਫਿਕਸਡ ਡਿਪਾਜ਼ਿਟ ਅਜਿਹੇ ਨਿਵੇਸ਼ਕ ਜੋ ਗਰੰਟੀ ਵਿਆਜ ਦਰ ਚਾਹੁੰਦੇ ਹਨ ਉਨ੍ਹਾਂ ਲਈ ਚੰਗਾ ਸਾਧਨ ਹੈ। ਮਾਹਿਰਾਂ ਅਨੁਸਾਰ, ਘੱਟ ਸਮੇਂ 'ਚ ਫਿਕਸਡ ਡਿਪਾਜ਼ਿਟ ਡੇਟ ਫੰਡਾਂ ਦੀ ਤੁਲਨਾ 'ਚ ਬਿਹਤਰ ਹੋ ਸਕਦਾ ਹੈ। ਭਾਰਤੀ ਰਿਜ਼ਰਵ ਬੈਂਕ ਦੁਆਰਾ ਲਗਾਤਾਰ ਦਰਾਂ 'ਚ ਕਟੌਤੀ ਅਤੇ ਵਿਭਿੰਨ ਨਕਦੀ ਉਪਾਅ ਕਾਰਨ ਥੋੜ੍ਹੇ ਸਮੇਂ 'ਚ ਬਾਜ਼ਾਰਾਂ 'ਚ ਉਦਾਸੀ ਛਾਈ ਹੈ। ਬਾਂਡ ਬਾਜ਼ਾਰਾਂ 'ਚ ਦਰਾਂ 'ਚ ਕਟੌਤੀ ਜਲਦੀ ਹੋ ਜਾਂਦੀ ਹੈ ਜਦਕਿ ਬੈਂਕ ਆਪਣੇ ਖ਼ੁਦਰਾ ਗਾਹਕਾਂ ਲਈ ਦਰਾਂ 'ਚ ਕਟੌਤੀ ਦਾ ਲਾਭ ਬਹੁਤ ਦੇਰ ਨਾਲ ਦਿੰਦੇ ਹਨ।

ਐੱਫਡੀ ਚੁਣਨ ਤੋਂ ਪਹਿਲਾਂ ਤੁਹਾਨੂੰ ਆਫਰ ਨੂੰ ਲੈ ਕੇ ਵਿਆਜ ਦਰਾਂ ਦੀ ਤੁਲਨਾ ਕਰਨੀ ਚਾਹੀਦੀ ਹੈ। ਇਸ ਖ਼ਬਰ 'ਚ ਉਨ੍ਹਾਂ ਬੈਂਕਾਂ ਬਾਰੇ ਜਾਣੋ ਜੋ ਇੱਕ ਕਰੋੜ ਤਕ ਦੀ ਜਮ੍ਹਾ ਰਾਸ਼ੀ ਲਈ ਜ਼ਿਆਦਾਤਰ 64 ਦਰ ਦਿੰਦੇ ਹਨ।

ਇੱਕ ਕਰੋੜ ਤਕ ਦੀ ਰਾਸ਼ੀ 'ਤੇ ਵਿਆਜ ਦਰ

RBL ਬੈਂਕ ਇੱਕ ਤੋਂ ਦੋ ਸਾਲ ਤਕ ਦੇ ਐੱਫਡੀ 'ਤੇ 7.2 ਫ਼ੀਸਦੀ ਦੀ ਦਰ ਤੋਂ ਵਿਆਜ ਦੇ ਰਿਹਾ ਹੈ। 2 ਤੋਂ 3 ਸਾਲ 7.25% ਦੀ ਦਰ ਤੋਂ ਵਿਆਜ ਦਰ ਅਤੇ 3 ਤੋਂ 5 ਸਾਲ 'ਤੇ 7% ਤੋਂ 7.5% ਦੀ ਦਰ ਨਾਲ ਵਿਆਜ ਦੇ ਰਿਹਾ ਹੈ। ਇਸ ਤਰ੍ਹਾਂ ਯੈੱਸ ਬੈਂਕ 1 ਤੋਂ 2 ਸਾਲ ਲਈ 6.75%, 2 ਤੋਂ 3 ਸਾਲ ਲਈ 6.75% ਫ਼ੀਸਦੀ ਤੋਂ 7 ਫ਼ੀਸਦੀ ਤਕ ਵਿਆਜ ਦੇ ਰਿਹਾ ਹੈ। ਇੰਡਸਇੰਡ ਬੈਂਕ 1 ਤੋਂ 2 ਸਾਲ 'ਤੇ 7 ਫ਼ੀਸਦੀ ਵਿਆਜ ਦਰ, 3 ਤੋਂ ਪੰਜ ਸਾਲ ਲਈ 6.75 ਫ਼ੀਸਦੀ ਦੀ ਦਰ ਤੋਂ ਵਿਆਜ ਦੇ ਰਿਹਾ ਹੈ। ਬੰਧਨ ਬੈਂਕ 1 ਤੋਂ 2 ਸਾਲ 'ਤੇ 6.15-6.25 ਅਤੇ 3 ਤੋਂ 5 ਸਾਲ 6.1 ਫ਼ੀਸਦੀ ਦੀ ਵਿਆਜ ਦਰ ਦੇ ਰਿਹਾ ਹੈ। ਲਕਸ਼ਮੀ ਵਿਲਾਸ ਬੈਂਕ 1 ਤੋਂ 2 ਸਾਲ ਲਈ 6.25 ਅਤੇ 6.75 ਫ਼ੀਸਦੀ 3 ਤੋਂ 5 ਸਾਲ ਲਈ 6.1 ਫ਼ੀਸਦੀ ਵਿਆਜ ਦੇ ਰਿਹਾ ਹੈ।

ਸਮਾਲ ਫਾਈਨਾਂਸ ਬੈਂਕਾਂ 'ਚ ਨਿਵੇਸ਼ ਕਿੰਨਾ ਸੁਰੱਖਿਅਤ

ਛੋਟੇ ਬੈਂਕ ਨਿਵੇਸ਼ਕਾਂ ਤੋਂ ਫੰਡ ਆਕਰਸ਼ਿਤ ਕਰਨ ਲਈ ਆਮ ਤੌਰ 'ਤੇ ਉੱਚਾ ਵਿਆਜ ਦਿੰਦੇ ਹਨ। ਹੁਣ ਜੇਕਰ ਤੁਸੀਂ ਗੱਲ ਕਰਦੇ ਹੋ ਕਿ ਸਮਾਲ ਫਾਈਨਾਂਸ ਬੈਂਕਾਂ 'ਚ ਨਿਵੇਸ਼ ਕਿੰਨਾ ਸੁਰੱਖਿਅਤ ਹੈ ਤਾਂ ਅਸੀਂ ਤੁਹਾਨੂੰ ਦੱਸ ਦੇਈਏ ਕਿ ਆਰਬੀਆਈ ਬੈਂਕਾਂ 'ਚ ਜਮ੍ਹਾ 5 ਲੱਖ ਰੁਪਏ ਤਕ ਦੀ ਰਾਸ਼ੀ ਨੂੰ ਵਾਪਸ ਕਰਨ ਦੀ ਗਰੰਟੀ ਦਿੰਦਾ ਹੈ। ਇਸਦਾ ਮਤਲਬ ਹੈ ਕਿ ਜੇਕਰ ਤੁਸੀਂ ਕਿਸੀ ਬੈਂਕ 'ਚ ਪੰਜ ਲੱਖ ਰੁਪਏ ਤਕ ਜਮ੍ਹਾ ਕਰਦੇ ਹੋ ਤਾਂ ਤੁਹਾਡਾ ਇਹ ਨਿਵੇਸ਼ ਪੂਰੀ ਤਰ੍ਹਾਂ ਸੁਰੱਖਿਅਤ ਹੈ।

Posted By: Ramanjit Kaur