ਨਈ ਦੁਨੀਆ, ਨਵੀਂ ਦਿੱਲੀ : ਫਿਨੋ ਪੇਮੈਂਟਸ ਬੈਂਕ ਨੇ ਬੱਚਿਆਂ ਲਈ ਖ਼ਾਸ ਬਚਤ ਖਾਤਾ ਲਾਂਚ ਕੀਤਾ ਹੈ। ਇਸ ਬੈਂਕ ਨੇ 10 ਤੋਂ 18 ਸਾਲ ਦੇ ਬੱਚਿਆਂ ਲਈ Bhavishya Savings Account ਸ਼ੁਰੂ ਕੀਤਾ ਹੈ, ਜਿਸ ਨੂੰ ਮਾਮੂਲੀ ਰਕਮ ਨਾਲ ਖੁੱਲ੍ਹਵਾਇਆ ਜਾ ਸਕਦਾ ਹੈ। ਅਜੇ ਉੱਤਰ ਪ੍ਰਦੇਸ਼, ਬਿਹਾਰ ਤੇ ਮੱਧ ਪ੍ਰਦੇਸ਼ 'ਚ ਇਸ ਨੂੰ ਸ਼ੁਰੂ ਕੀਤਾ ਗਿਆ ਹੈ।

ਫਿਨੋ ਪੇਮੈਂਟਸ ਬੈਂਕ ਦੇ ਸੀਓਓ ਆਸ਼ੀਸ਼ ਆਹੂਜਾ ਨੇ ਕਿਹਾ ਕਿ ਬੱਚਿਆਂ ਦੀ ਜ਼ਰੂਰਤਾਂ ਨੂੰ ਧਿਆਨ 'ਚ ਰੱਖਦਿਆਂ ਇਸ ਨਵੇਂ ਬਚਤ ਖ਼ਾਤੇ ਨੂੰ ਲਾਂਚ ਕੀਤਾ ਗਿਆ ਹੈ। ਇਸ 'ਚ ਕਈ ਤਰ੍ਹਾਂ ਦੇ ਫਾਇਦੇ ਹੋਣਗੇ। ਭਾਰਤ 'ਚ ਨੌਜਵਾਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਤੇ ਇਸ ਦੇ ਚੱਲਦਿਆਂ ਅਸੀਂ ਉਨ੍ਹਾਂ ਨੂੰ ਘੱਟ ਉਮਰ 'ਚ ਹੀ ਬੈਂਕਿੰਗ ਸੈਕਟਰ ਦੀ ਜਾਣਕਾਰੀ ਦੇਣਾ ਚਾਹੁੰਦੇ ਹਨ।

Bhavishya Savings Account ਦੇ ਫਾਇਦੇ:

ਇਸ ਭਵਿੱਖ ਬਚਤ ਖਾਤੇ 'ਚ ਕਈ ਫਾਇਦੇ ਮਿਲਣਗੇ। ਇਸ 'ਚ ਮਿਨੀਮਮ ਬੈਲੇਂਸ ਰੱਖਣਾ ਜ਼ਰੂਰੀ ਨਹੀਂ ਹੋਵੇਗਾ। ਇਸ ਨਾਲ ਫ੍ਰੀ ਡੇਬਿਟ ਕਾਰਡ ਮਿਲੇਗਾ ਜਿਸ ਵੱਲੋਂ ATM ਤੋਂ ਆਧਾਰ ਅਥਾਂਟਿਫਿਕੇਸ਼ਨ ਰਾਹੀਂ ਪੈਸੇ ਕੱਢੇ ਜਾ ਸਕਣਗੇ। ਇਸ ਖ਼ਾਤੇ ਰਾਹੀਂ ਬੱਚਿਆਂ ਲਈ ਸਰਕਾਰੀ ਯੋਜਨਾਵਾਂ ਜਿਵੇਂ ਸਕਲਾਰਸ਼ਿਪ ਤੇ DBT ਸਬਿਸਡੀ ਅਮਾਊਂਟ ਦਾ ਫਾਇਦਾ ਲੈ ਸਕਦੇ ਹੋ।

ਸੁਰੱਖਿਆ ਦੇ ਲਿਹਾਜ਼ ਤੋਂ ਨਾਬਾਲਗ ਦਾ ਮੋਬਾਈਲ ਨੰਬਰ ਹੋਣਾ ਚਾਹੀਦਾ ਜੋ ਉਸ ਦੇ ਮਾਂ-ਪਿਓ ਤੋਂ ਵੱਖਰਾ ਹੋਵੇ। ਬੱਚੇ ਜਿਵੇਂ ਹੀ 18 ਸਾਲ ਦਾ ਹੋਵੇਗਾ ਇਹ ਖਾਤਾ ਨਿਯਮਿਤ ਸੇਵਿੰਗਸ ਅਕਾਊਂਟ 'ਚ ਬਦਲ ਜਾਵੇਗਾ। ਇਸ ਲਈ ਅਪਡੇਟ ਜਾਣਕਾਰੀ ਨਾਲ ਵਾਪਸ KYC ਕਰਨਾ ਹੋਵੇਗਾ।

ਬੈਂਕ ਇਸ ਵਿੱਤੀ ਸਾਲ ਦੇ ਅੰਤ ਤਕ 1 ਲੱਖ ਭਵਿੱਖ ਸੇਵਿੰਗਸ ਅਕਾਊਂਟ ਓਪਨ ਕਰਨ ਦੇ ਟੀਚੇ ਨਾਲ ਚੱਲ ਰਹੀ ਹੈ। ਬੈਂਕ ਦਾ ਮੰਨਣਾ ਹੈ ਕਿ ਇਹ ਬੱਚੇ ਜਦੋਂ ਵੱਡੇ ਹੋਣਗੇ ਉਦੋਂ ਉਹ ਆਪਣੇ ਵਿੱਤੀ ਟੀਚੇ ਬਾਰੇ 'ਚ ਬਿਹਤਰ ਤਰੀਕੇ ਨਾਲ ਪਲਾਨਿੰਗ ਕਰ ਸਕਣਗੇ।

Posted By: Amita Verma