ਜੇਐੱਨਐੱਨ, ਨਵੀਂ ਦਿੱਲੀ : ਕੇਂਦਰ ਸਰਕਾਰ ਲਗਾਤਾਰ ਦੇਸ਼ 'ਚ ਡਿਜੀਟਲ ਪੇਮੈਂਟ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਡਿਜੀਟਲ ਇਕੋਨਾਮੀ ਨੂੰ ਵਧਾਵਾ ਦੇਣ ਲਈ ਸਰਕਾਰ ਲਗਾਤਾਰ ਕਦਮ ਚੁੱਕ ਰਹੀ ਹੈ। ਇਸ ਕੜੀ 'ਚ ਲਗਾਤਾਰ ਕੈਸ਼ ਟ੍ਰਾਂਜੈਕਸ਼ਨ ਨਾਲ ਜੁੜੇ ਨਿਯਮ ਸਖ਼ਤ ਹੁੰਦੇ ਜਾ ਰਹੇ ਹਨ। ਅੱਜ ਦੇ ਸਮੇਂ 'ਚ ਸਾਰੇ ਲੈਣ-ਦੇਣ ਲਈ ਡਿਜੀਟਲ ਪੇਮੈਂਟ ਕਰਨਾ ਹੀ ਜ਼ਿਆਦਾ ਸੁਵਿਧਾਜਨਕ ਤੇ ਸੁਰੱਖਿਅਤ ਹੈ। ਕੈਸ਼ ਰਾਹੀਂ ਵੱਡੇ ਲੈਣ-ਦੇਣ ਕਰਨ ਤੇ ਤੁਹਾਨੂੰ ਕਦੇ ਵੀ ਮੁਸੀਬਤ 'ਚ ਫਸਾ ਸਕਦੇ ਹਨ। ਹਾਲਾਂਕਿ, ਘਰ 'ਚ ਕੈਸ਼ ਰੱਖਣ ਦੀ ਲਿਮਿਟ ਤੈਅ ਨਹੀਂ ਹੈ ਪਰ ਘਰ 'ਚ ਰੱਖੇ ਕੈਸ਼ ਦਾ ਸੋਰਸ ਦੱਸਣਾ ਜ਼ਰੂਰੀ ਹੈ।

ਬੈਂਕ 'ਚ ਸੇਵਿੰਗ ਅਕਾਊਂਟ ਨੂੰ ਲੈ ਕੇ ਨਿਯਮ ਬਦਲੇ

ਇਕ ਵਾਰ 'ਚ 50,000 ਰੁਪਏ ਤੋਂ ਜ਼ਿਆਦਾ ਕੈਸ਼ ਜਮ੍ਹਾਂ ਕਰਨ ਜਾਂ ਕੱਢਣ 'ਤੇ ਪੈਨ ਕਾਰਡ ਨੰਬਰ ਦੇਣਾ ਜ਼ਰੂਰੀ ਹੈ। ਕੈਸ਼ 'ਚ ਪੇ-ਆਰਡਰ ਜਾਂ ਡਿਮਾਂਡ ਡਰਾਫਟ ਵੀ ਬਣਵਾ ਰਹੇ ਹਨ ਤਾਂ ਪੇ-ਆਰਡਰ-DD ਦੇ ਮਾਮਲੇ 'ਚ ਵੀ ਪੈਨ ਨੰਬਰ ਦੇਣਾ ਹੋਵੇਗਾ।

1. 20 ਹਜ਼ਾਰ ਰੁਪਏ ਤੋਂ ਉੱਪਰ ਕੈਸ਼ 'ਚ ਲੋਨ ਨਹੀਂ ਲਿਆ ਜਾ ਸਕਦਾ ਹੈ।

2. ਮੈਡੀਕਲ ਖਰਚ 'ਚ 5000 ਰੁਪਏ ਤੋਂ ਜ਼ਿਆਦਾ ਕੈਸ਼ 'ਚ ਖਰਚ ਕਰਨ 'ਤੇ ਟੈਕਸ 'ਚ ਛੋਟ ਨਹੀਂ ਮਿਲੇਗੀ।

3. 50 ਹਜ਼ਾਰ ਰੁਪਏ ਤੋਂ ਉੱਪਰ ਦੀ ਰਕਮ ਫਾਰੈਨ ਐਕਸਚੇਂਜ 'ਚ ਨਹੀਂ ਬਦਲੀ ਜਾਵੇਗੀ।

4. ਕੈਸ਼ 'ਚ 2000 ਰੁਪਏ ਤੋਂ ਜ਼ਿਆਦਾ ਦਾ ਚੰਦਾ ਨਹੀਂ ਕੀਤਾ ਜਾ ਸਕਦਾ ਹੈ।

5. ਬਿਜਨੈਸ ਲਈ 10 ਹਜ਼ਾਰ ਰੁਪਏ ਤੋਂ ਉੱਪਰ ਕੈਸ਼ 'ਚ ਖਰਚ ਕਰਨ 'ਤੇ ਰਕਮ ਨੂੰ ਤੁਹਾਡੇ ਮੁਨਾਫ਼ੇ ਦੀ ਰਕਮ 'ਚ ਜੋੜਿਆ ਜਾਵੇਗਾ।

6. 2 ਲੱਖ ਰੁਪਏ ਤੋਂ ਉੱਪਰ ਕੈਸ਼ 'ਚ ਕੋਈ ਖਰੀਦਦਾਰੀ ਨਹੀਂ ਕੀਤੀ ਜਾ ਸਕਦੀ।

7. ਬੈਂਕ ਤੋਂ 2 ਕਰੋੜ ਰੁਪਏ ਤੋਂ ਜ਼ਿਆਦਾ ਕੈਸ਼ ਕੱਢਣ 'ਤੇ ਟੀਡੀਐੱਸ ਲੱਗੇਗਾ।

Posted By: Amita Verma