v> ਨਵੀਂ ਦਿੱਲੀ (ਪੀਟੀਆਈ) : ਵਿੱਤ ਮੰਤਰਾਲਾ 2020-21 ਦੇ ਬਜਟ ਦੀਆਂ ਤਿਆਰੀਆਂ 14 ਅਕਤੂਬਰ ਤੋਂ ਸ਼ੁਰੂ ਕਰ ਦੇਵੇਗਾ। ਮੰਤਰਾਲਾ ਇਸ ਤੋਂ ਇਲਾਵਾ ਆਰਥਿਕ ਵਾਧੇ 'ਚ ਨਰਮੀ ਤੇ ਮਾਲੀਆ ਸੰਗ੍ਰਹਿ ਵਧਾਉਣ ਦੇ ਉਪਾਵਾਂ ਦਾ ਵੀ ਹੱਲ ਕੱਢੇਗਾ। ਮੋਦੀ ਸਰਕਾਰ ਦੇ ਦੂਸਰੇ ਕਾਰਜਕਾਲ ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦਾ ਦੂਸਰਾ ਬਜਟ ਹੋਵੇਗਾ।

ਵਿੱਤ ਮੰਤਰਾਲੇ ਦੇ ਬਜਟ ਸਰਕੂਲਰ (2020-21) ਅਨੁਸਾਰ, ਬਜਟ ਤੋਂ ਪਹਿਲਾਂ/ਸੋਧ ਅਨੁਮਾਨ ਲਈ 14 ਅਕਤੂਬਰ 2019 ਤੋਂ ਬੈਠਕਾਂ ਸ਼ੁਰੂ ਹੋਣਗੀਆਂ। ਇਸ ਤੋਂ ਬਾਅਦ ਖ਼ਰਚ ਸਕੱਤਰ ਦੀ ਹੋਰ ਸਕੱਤਰਾਂ ਤੇ ਵਿੱਤੀ ਸਲਾਹਕਾਰਾਂ ਨਾਲ ਜਦੋਂ ਚਰਚਾ ਪੂਰੀ ਹੋ ਜਾਵੇਗੀ, ਫਿਰ ਬਜਟ ਅਨੁਮਾਨਾਂ ਨੂੰ ਅਸਥਾਈ ਤੌਰ 'ਤੇ ਅੰਤਿਮ ਰੂਪ ਦਿੱਤਾ ਜਾਵੇਗਾ। ਬਜਟ ਤੋਂ ਪਹਿਲਾਂ ਸ਼ੁਰੂ ਹੋਣ ਵਾਲੀ ਬੈਠਕ 14 ਅਕਤੂਬਰ ਤੋਂ ਲੈ ਕੇ ਨਵੰਬਰ ਦੇ ਪਹਿਲੇ ਹਫ਼ਤੇ ਤਕ ਚੱਲੇਗੀ। ਜਦਕਿ ਵਿੱਤੀ ਵਰ੍ਹੇ 2020-21 ਦਾ ਬਜਟ ਇਕ ਫਰਵਰੀ ਨੂੰ ਪੇਸ਼ ਕੀਤਾ ਜਾਵੇਗਾ।

Posted By: Seema Anand