ਬਿਜਨੈਸ ਡੈਸਕ, ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਐਤਵਾਰ ਨੂੰ ਨਾਗਰਿਕਤਾ ਸੋਧ ਐਕਟ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਛੇ ਸਾਲਾਂ ਵਿਚ 2838 ਪਾਕਿਸਤਾਨੀ, 914 ਅਫਗਾਨਿਸਤਾਨੀ, 172 ਬੰਗਲਾਦੇਸ਼ੀ ਸ਼ਰਨਾਰਥੀਆਂ ਨੂੰ ਭਾਰਤ ਦੀ ਨਾਗਰਿਕਤਾ ਮਿਲੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਚ ਮੁਸਲਮਾਨ ਸ਼ਰਨਾਰਥੀ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ 1964 ਤੋਂ 2008 ਤਕ ਸ੍ਰੀਲੰਕਾ ਦੇ ਚਾਰ ਲੱਖ ਤਮਿਲਾਂ ਨੂੰ ਵੀ ਨਾਗਰਿਕਤਾ ਦਿੱਤੀ ਗਈ। ਉਨ੍ਹਾਂ ਕਿਹਾ ਕਿ 2014 ਤਕ ਪਾਕਿ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਦੇ 566 ਮੁਸਲਮਾਨਾਂ ਨੂੰ ਵੀ ਦੇਸ਼ ਦੀ ਨਾਗਰਿਕਤਾ ਮਿਲੀ ਸੀ।


ਵਿੱਤ ਮੰਤਰੀ ਨੇ ਕਿਹਾ ਕਿ 2016 ਤੋਂ 2108 ਵਿਚ ਪਾਕਿਸਤਾਨ ਦੇ 1595 ਸ਼ਰਨਾਰਥੀਆਂ ਅਤੇ ਅਫਗਾਨਿਸਤਾਨ ਦੇ 391 ਮੁਸਲਮਾਨਾਂ ਨੂੰ ਭਾਰਤੀ ਨਾਗਰਿਕਤਾ ਮਿਲੀ ਹੈ। 2106 ਵਿਚ ਅਦਨਾਨ ਸਾਮੀ ਨੂੰ ਨਾਗਰਿਕਤਾ ਦਿੱਤੀ ਗਈ ਸੀ। ਇਹ ਇਕ ਉਦਾਰਹਣ ਹੈ। ਤਸਲੀਮਾ ਨਸਰੀਨ ਦੂਜੀ ਉਦਾਹਰਣ ਹੈ। ਇਹ ਸਾਬਤ ਕਰਦਾ ਹੈ ਕਿ ਸਾਡੇ ਖ਼ਿਲਾਫ਼ ਲੱਗੇ ਸਾਰੇ ਦੋਸ਼ ਗਲਤ ਹਨ।


ਉਨ੍ਹਾਂ ਕਿਹਾ ਕਿ ਇਸ ਕਾਨੂੰਨ ਦਾ ਮਕਸਦ ਲੋਕਾਂ ਦੀਆਂ ਜ਼ਿੰਦਗੀਆਂ ਬਿਹਤਰ ਬਣਾਉਣਾ ਹੁੰਦਾ ਹੈ। ਸੀਤਾਰਮਨ ਨੇ ਕਿਹਾ ਕਿ ਸਰਕਾਰ ਕਿਸੇ ਵੀ ਵਿਅਕਤੀ ਦੀ ਨਾਗਰਿਕਤਾ ਖੋਹ ਨਹੀਂ ਰਹੇ ਹਾਂ ਬਲਕਿ ਨਾਗਰਿਕਤਾ ਦੇਣ ਲਈ ਇਹ ਕਦਮ ਚੁੱਕਿਆ ਗਿਆ ਹੈ। ਨਿਊਜ਼ ਏਜੰਸੀ ਏਐਨਆਈ ਦੇ ਟਵੀਟ ਮੁਤਾਬਕ ਸੀਤਾਰਮਨ ਨੇ ਚੇਨਈ ਵਿਚ ਇਹ ਗੱਲ ਕਹੀ ਹੈ।


Finance Minister Nirmala Sitharaman, in Chennai: So this amendment (Citizenship Amendment Act) is an attempt to provide people a better life. We are not snatching away anyone's citizenship we are only providing them that. https://t.co/iBMedPhWR2" rel="nofollow

ਵਿੱਤ ਮੰਤਰੀ ਨੇ ਕਿਹਾ ਕਿ ਪੁਰਬੀ ਪਾਕਿਸਤਾਨ ਤੋਂ ਆਏ ਲੋਕ ਹਾਲੇ ਵਿਚ ਵੱਖ ਵੱਖ ਕੈਂਪਾਂ ਵਿਚ ਰਹਿ ਰਹੇ ਹਨ ਅਤੇ ਇਸ ਗੱਲ ਨੂੰ ਹੁਣ 50 ਤੋਂ 60 ਸਾਲ ਹੋ ਗਏ ਹਨ। ਉਨ੍ਹਾਂ ਕਿਹਾ ਕਿ ਜੇ ਤੁਸੀਂ ਉਨ੍ਹਾਂ ਕੈਂਪਾਂ ਵਿਚ ਜਾਓ ਤਾਂ ਤੁਹਾਨੂੰ ਵੀ ਰੋਣਾ ਆ ਜਾਵੇਗਾ। ਸ੍ਰੀਲੰਕਾ ਦੇ ਸ਼ਰਨਾਰਥੀਆਂ ਦੀ ਵੀ ਅਜਿਹੀ ਹੀ ਸਥਿਤੀ ਹੈ ਅਤੇ ਉਹ ਕੈਂਪਾਂ ਵਿਚ ਰਹਿ ਰਹੇ ਹਨ। ਉਨ੍ਹਾਂ ਨੂੰ ਬੁਨਿਆਦੀ ਸਹੂਲਤਾਂ ਤਕ ਨਹੀਂ ਮਿਲ ਸਕੀਆਂ।

Posted By: Tejinder Thind