ਨਵੀਂ ਦਿੱਲੀ : ਜੇ ਤੁਸੀਂ ਵੀ ਟੈਕਸ ਰਿਟਰਨ ਫਾਈਲ ਕਰਨੀ ਹੈ ਤਾਂ ਇਹ ਤੁਹਾਡੇ ਲਈ ਬਹੁਤ ਫਾਇਦੇ ਦੀ ਖਬਰ ਹੈ। ਅੱਜ ਅਸੀਂ ਤੁਹਾਨੂੰ ਆਈਟੀਆਰ ਭਾਵ ਇਨਕਮ ਟੈਕਸ ਰਿਟਰਨ ਫਾਈਲ ਕਰਨ ਵਾਲੀਆਂ ਕੁਝ ਅਜਿਹੀਆਂ ਵੈਬਸਾਈਟਾਂ ਬਾਰੇ ਦੱਸਾਂਗੇ, ਜਿਸ ਜ਼ਰੀਏ ਤੁਸੀਂ ਫਰੀ ਵਿਚ ਟੈਕਸ ਫਾਈਲ ਕਰਵਾ ਸਕਦੇ ਹੋ। ਇਸ ਵੈਬਸਾਈਟ ’ਤੇ ਤੁਹਾਨੂੰ ਆਪਣੇ ਫਾਰਮ 16 ਨੂੰ ਜਮ੍ਹਾ ਕਰਨਾ ਹੈ। ਇਸ ਤੋਂ ਇਲਾਵਾ ਆਪਣੀ ਤਨਖ਼ਾਹ ਅਤੇ ਇਨਕਮ ਨਾਲ ਜੁੜੀ ਜ਼ਰੂਰੀ ਜਾਣਕਾਰੀ ਦੇਣੀ ਹੈ। ਦੱਸ ਦੇਈਏ ਕਿ ਵਿੱਤੀ ਸਾਲ 2020-21 ਲਈ ਆਈਟੀਆਰ ਫਾਈਲ (ITR Filling) ਕਰਨ ਦੀ ਆਖਰੀ ਤਰੀਕ 30 ਸਤੰਬਰ 2021 ਹੈ।

ਇਨਕਮਟੈਕਸ ਵਿਭਾਗ ਨੇ ਆਾਈਟੀਆਰ ਰਿਟਰਨ ਦੀ ਈਫਾਈਲਿੰਗ ਲਈ ਇਕ ਨਵਾਂ ਪੋਰਟਲ ਬਣਾਇਆ ਹੈ। ਇਸ ਤੋਂ ਇਲਾਵਾ ਕੁਝ ਨਿੱਜੀ ਸੰਸਥਾਵਾਂ ਆਪਣੀ ਵੈਬਸਾਈਟ ਜ਼ਰੀਏ ਫਰੀ ਵਿਚ ਈ ਫਾਈਲਿੰਗ ਦੀ ਸਹੂਲਤ ਦਿੰਦੀ ਹੈ।

(ClearTax)

ਕਲੀਅਰ ਟੈਕਸ (ClearTax) ਇਨਕਮ ਟੈਕਸ ਪੇਅਰਜ਼ ਨੂੰ ਇਨਕਮ ਟੈਕਸ ਵੈਬਸਾਈਟ ਵਿਚ ਲਾਗਇਨ ਕੀਤੇ ਬਿਨਾਂ ਸਿੱਧੇ ਆਈਟੀਆਰ ਭਾਰਨ ਦੀ ਇਜਾਜ਼ਤ ਦਿੰਦਾ ਹੈ। ਦੱਸ ਦੇਈਏ ਕਿ ਇਹ ਪਲੇਟਫਾਰਮ ਆਪਣੇ ਆਪ ਹੀ ਆਮਦਨ ਦੇ ਆਧਾਰ ’ਤੇ ਆਈਟੀਆਰ ਫਾਈਲ ਕਰਨ ਬਾਰੇ ਜਾਣਕਾਰੀ ਦੇ ਦਿੰਦਾ ਹੈ।

ਕਲੀਅਰ ਟੈਕਸ (ClearTax) ’ਤੇ ਆਈਟੀਆਰ ਫਾਈਲ ਕਰਨ ਦੇ ਇਸ ਪ੍ਰੈਸੈੱਸ ਨੂੰ ਕਰੋ ਫਾਲੋ

Step 1 : ਫਾਰਮ 16 ਨੂੰ ਅਪਲੋਡ ਕਰੋ।

ਕਲੀਅਰ ਟੈਕਸ ਆਪਣੇ ਆਪ ਹੀ ਤੁਹਾਡਾ ਆਈਟੀਆਰ ਤਿਆਰ ਕਰ ਲੈਂਦਾ ਹੈ।

ਹੁਣ ਤੁਹਾਨੂੰ ਟੈਕਸ ਦੀ ਡਿਟੇਲਸ ਨੂੰ ਵੈਰੀਫਾਈ ਕਰਨਾ ਹੈ।

ਜਾਣਕਾਰੀ ਹਾਸਲ ਕਰਨ ਤੋਂ ਬਾਅਦ ਈ ਫਾਈਲ ਟੈਕਸ ਰਿਟਰਨ ਮਿਲੇਗਾ।

ਹੁਣ ਤੁਸੀਂ ਨੈਟ ਬੈਂਕਿੰਗ ਜ਼ਰੀਏ ਟੈਕਸ ਰਿਟਰਨ ਨੂੰ ਈ ਵੈਰੀਫਾਈ ਕਰਨਾ ਹੈ

MyITreturn

MyITreturn ਇਨਕਮ ਟੈਕਸ ਵਿਭਾਗ ਨਾਲ ਰਜਿਸਟਰਡ ਵੈਬਸਾਈਟ ਹੈ, ਜੋ ਗਾਹਕਾਂ ਨੂੰ ਫਰੀ ਵਿਚ ਟੈਕਸ ਫਾਈਲ ਕਰਨ ਦੀ ਸਹੂਲਤ ਦਿੰਦਾ ਹੈ। MyITreturn ਵੈਬਸਾਈਟ ’ਤੇ ਆਈਟੀਆਰ ਫਾਈਲ ਕਰਨ ਲਈ ਗਾਹਕ ਨੂੰ ਬੇਸਿਕ ਸਵਾਲਾਂ ਦੇ ਜਵਾਬ ਦੇਣੇ ਪੈਣਗੇ। ਇਨ੍ਹਾਂ ਸਵਾਲਾਂ ਜ਼ਰੀਏ ਤੁਹਾਡੇ ਇਨਕਮ ਟੈਕਸ ਦੀ ਕੈਲਕੂਲੇਸ਼ਨ ਕੀਤੀ ਜਾਵੇਗੀ।

Eztax

ਇਸ ਤੋਂ ਇਲਾਵਾ Eztax ਵੀ ਫਰੀ ਵਿਚ ਟੈਕਸ ਰਿਟਰਨ ਫਾਈਲ ਕਰਨ ਦੀ ਸਹੂੁਲਤ ਦਿੰਦਾ ਹੈ। ਇਸ ਦੇ ਨਾਲ ਕੋਈ ਵੀ ਟੈਕਸ ਤਿਆਰ ਕਰਨ ਲਈ ਫਾਰਮ 16 ਅਪਲੋਡ ਕਰ ਸਕਦਾ ਹੈ। ਇਸ ਤੋਂ ਇਲਾਵਾ ਟੈਕਸ ਆਪਟਿਮਾਇਜ਼ਰ ਰਿਪੋਰਟ ਪ੍ਰਾਪਤ ਕਰ ਸਕਦਾ ਹੈ ਅਤੇ ਈਫਾਈਲ ਫਰੀ ਵਿਚ ਕਰ ਸਕਦਾ ਹੈ। ਇਸ ਬਾਰੇ ਵਿਚ Eztax ਦੀ ਵੈਬਸਾਈਟ ’ਤੇੇ ਪੁੂਰੀ ਜਾਣਕਾਰੀ ਦਿੱਤੀ ਗਈ ਹੈ।

Quicko

ਕੁਵਿਕੋ ਵੀ 100 ਫੀਸਦ ਫਰੀ ਵਿਚ ਆਈਟੀਆਰ ਫਾਈਲ ਕਰਨ ਦਾ ਦਾਅਵਾ ਕਰਦੀ ਹੈ। ਇਸ ਵੈਬਸਾਈਟ ’ਤੇ ਦੱਸਿਆ ਗਿਆ ਹੈ ਕਿ ਸੈਲਰੀ ਅਤੇ ਇਨਕਮ ਵਾਲੇ ਵਿਅਕਤੀ ਇਸ ਜ਼ਰੀਏ ਫਰੀ ਵਿਚ ਆਈਟੀਆਰ ਫਾਈਲਿੰਗ ਕਰ ਸਕਦੇ ਹਨ।

Posted By: Tejinder Thind