ਨਵੀਂ ਦਿੱਲੀ- ਘਰੇਲੂ ਵਾਅਦਾ ਬਾਜ਼ਾਰ ’ਚ ਮੰਗਲਵਾਰ ਸਵੇਰੇ ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਐੱਮਸੀਐਕਸ ਐਕਸਚੇਂਜ ’ਤੇ ਪੰਜ ਫਰਵਰੀ, 2021 ਵਾਅਦਾ ਦੇ ਸੋਨੇ ਦਾ ਭਾਅ ਮੰਗਲਵਾਰ ਸਵੇਰੇ 0.03 ਫ਼ੀਸਦੀ ਜਾਂ 17 ਰੁਪਏ ਦੀ ਮਾਮੂਲੀ ਗਿਰਾਵਟ ਨਾਲ 49,324 ਰੁਪਏ ਪ੍ਰਤੀ 10 ਗ੍ਰਾਮ ਟਰੈਂਡ ਕਰਦਾ ਦਿਖਾਈ ਦਿੱਤਾ। ਇਸ ਤੋਂ ਇਲਾਵਾ ਪੰਜ ਅਪ੍ਰੈਲ, 2021 ਦੇ ਸੋਨੇ ਦਾ ਵਾਅਦਾ ਭਾਅ ਇਸ ਸਮੇਂ 49,305 ਰੁਪਏ ਪ੍ਰਤੀ 10 ਗ੍ਰਾਮ ’ਤੇ ਟਰੈਂਡ ਕਰਦਾ ਦਿਖਾਈ ਦਿੱਤਾ। ਆਲਮੀ ਬਾਜ਼ਾਰ ਦੀ ਗੱਲ ਕਰੀਏ ਤਾਂ ਮੰਗਲਵਾਰ ਸਵੇਰੇ ਸੋਨੇ ਦੀਆਂ ਆਲਮੀ ਕੀਮਤਾਂ ’ਚ ਗਿਰਾਵਟ ਤੇ ਆਲਮੀ ਹਾਜ਼ਰ ਭਾਅ ’ਚ ਵਾਧਾ ਦੇਖਿਆ ਗਿਆ।

ਸੋਨੇ ਦੇ ਨਾਲ ਹੀ ਚਾਂਦੀ ਦੀਆਂ ਘਰੇਲੂ ਵਾਅਦਾ ਕੀਮਤਾਂ ’ਚ ਵੀ ਮੰਗਲਵਾਰ ਸਵੇਰੇ ਗਿਰਾਵਟ ਦੇਖਣ ਨੂੰ ਮਿਲੀ। ਐੱਮਸੀਐੱਕਸ ’ਤੇ ਮੰਗਲਵਾਰ ਸਵੇਰੇ ਪੰਜ ਮਾਰਚ, 2021 ਵਾਅਦਾ ਦੀ ਚਾਂਦੀ ਦੀ ਕੀਮਤ 0.08 ਫ਼ੀਸਦੀ ਜਾਂ 55 ਰੁਪਏ ਦੇ ਗਿਰਾਵਟ ਨਾਲ 65,500 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਟਰੈਂਡ ਕਰਦੀ ਦਿਖਾਈ ਦਿੱਤੀ ਸੀ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਬਾਜ਼ਾਰ ’ਚ ਮੰਗਲਵਾਰ ਸਵੇਰੇ ਚਾਂਦੀ ਦੀ ਵਾਅਦਾ ਕੀਮਤ ’ਚ ਗਿਰਾਵਟ ਤੇ ਹਾਜ਼ਰ ਕੀਮਤ ’ਚ ਤੇਜ਼ੀ ਦੇਖੀ ਗਈ।

Posted By: Harjinder Sodhi