ਨਵੀਂ ਦਿੱਲੀ, ਪੀਟੀਆਈ : ਉਦਯੋਗਿਕ ਮਜ਼ਦੂਰਾਂ ਲਈ ਪਰਚੂਨ ਮਹਿੰਗਾਈ 'ਚ ਗਿਰਾਵਟ ਆਈ ਹੈ। ਮਈ ਮਹੀਨੇ 'ਚ ਉਦਯੋਗਿਕ ਮਜ਼ਦੂਰਾਂ ਲਈ ਪਰਚੂਨ ਮਹਿੰਗਾਈ ਡਿੱਗ ਕੇ 5.1 ਫ਼ੀਸਦੀ 'ਤੇ ਆ ਗਈ ਹੈ। ਵਿਭਿੰਨ ਖ਼ਾਦ ਪਦਾਰਥਾਂ ਅਤੇ ਕੇਰੋਸਿਨ ਆਇਲ ਦੀਆਂ ਕੀਮਤਾਂ ਘੱਟਣ ਕਾਰਨ ਮਹਿੰਗਾਈ 'ਚ ਗਿਰਾਵਟ ਦਰਜ ਕੀਤੀ ਗਈ ਹੈ। ਉਦਯੋਗਿਕ ਮਜ਼ਦੂਰਾਂ ਲਈ ਪਰਚੂਨ ਮਹਿੰਗਾਈ ਨੂੰ ਉਦਯੋਗਿਕ ਮਜ਼ਦੂਰਾਂ ਵਾਲੇ ਉਪਭੋਗਤਾ ਮੁੱਲ ਸੂਚਕ (CPI-IW) ਗੇ ਮਾਧਿਅਮ ਨਾਲ ਮਾਪਿਆ ਜਾਂਦਾ ਹੈ।

ਮਜ਼ਦੂਰ ਮੰਤਰਾਲੇ ਨੇ ਇਕ ਬਿਆਨ 'ਚ ਕਿਹਾ, ਸਾਰੀਆਂ ਵਸਤੂਆਂ 'ਤੇ ਅਧਾਰਿਤ ਮਹਿੰਗਈ ਮਈ, 2020 'ਚ 5.10 ਫ਼ੀਸਦੀ 'ਤੇ ਰਹੀ। ਇਹ ਪਿਛਲੇ ਮਹੀਨੇ ਭਾਵ ਅਪ੍ਰੈਲ 2020 'ਚ 5.45 ਫ਼ੀਸਦੀ 'ਤੇ ਰਹੀ ਸੀ। ਉਥੇ ਹੀ ਪਿਛਲੇ ਸਾਲ ਦੀ ਬਰਾਬਰ ਮਿਆਦ ਭਾਵ ਮਈ 2019 'ਚ ਇਹ 8.65 ਫ਼ੀਸਦੀ ਰਹੀ ਸੀ। ਇਸੇ ਤਰ੍ਹਾਂ ਅੰਕੜਿਆਂ ਅਨੁਸਾਰ, ਖ਼ਾਦ ਮਹਿੰਗਾਈ ਮਈ ਮਹੀਨੇ 'ਚ 5.88 ਫ਼ੀਸਦੀ 'ਤੇ ਰਹੀ ਹੈ। ਇਹ ਪਿਛਲੇ ਮਹੀਨੇ ਅਪ੍ਰੈਲ 'ਚ 6.55 ਫੀਸਦੀ 'ਤੇ ਰਹੀ ਸੀ ਅਤੇ ਮਈ 2019 'ਚ 5.21 ਫ਼ੀਸਦੀ 'ਤੇ ਰਹੀ ਸੀ।

Posted By: Ramanjit Kaur