ਨਵੀਂ ਦਿੱਲੀ, ਬਿਜਨੈੱਸ ਡੈਸਕ : ਪਿਛਲੇ ਕੁਝ ਮਹੀਨਿਆਂ ਤੋਂ ਬੈਂਕਿੰਗ ਧੋਖਾਧੜੀ ਤੇਜ਼ੀ ਨਾਲ ਵੱਧ ਰਹੀ ਹੈ। ਸਭ ਤੋਂ ਜ਼ਿਆਦਾ ਨਿਸ਼ਾਨਾ ਨੈੱਟ ਬੈਂਕਿੰਗ, ਫੋਨ ਬੈਂਕਿੰਗ ਤੇ ਮੋਬਾਈਲ ਬੈਂਕਿੰਗ ਇਸਤੇਮਾਲ ਕਰਨ ਵਾਲੇ ਲੋਕਾਂ ਨੂੰ ਬਣਾਇਆ ਜਾ ਰਿਹਾ ਹੈ। ਅੱਜਕਲ੍ਹ ਸਕੈਮਰ ਫਿਸ਼ਿੰਗ ਈਮੇਲ, ਐੱਸਐੱਮਐੱਸ ਤੇ ਫੋਨ ਕਾਲ ਕਰ ਕੇ ਲੋਕਾਂ ਨੂੰ ਠੱਗ ਰਹੇ ਹਨ ਤੇ ਉਨ੍ਹਾਂ ਦੇ ਪੈਸੇ ਦੀ ਚੋਰੀ ਕਰ ਰਹੇ ਹਨ। ਕਦੀ-ਕਦੀ ਇਹ ਠੱਗ ਖ਼ੁਦ ਨੂੰ ਬੈਂਕ ਅਧਿਕਾਰੀ, ਆਰਬੀਆਈ ਅਧਿਕਾਰੀ, ਇਨਕਮ ਟੈਕਸ ਅਧਿਕਾਰੀ ਤੇ ਸੀਬੀਆਈ ਅਧਿਕਾਰੀ ਦੱਸ ਕੇ ਲੋਕਾਂ ਨੂੰ ਮੂਰਖ ਬਣਾਉਂਦੇ ਹਨ।

ਅੱਜ ਕਲ੍ਹ ਚੋਰੀ ਕਰਨ ਦੇ ਨਵੇਂ ਤਰੀਕਿਆਂ ਦੀ ਖੋਜ ਕਰ ਕੇ ਸਾਈਬਰ ਕ੍ਰਿਮੀਨਲ ਫਰਜ਼ੀ ਬੈਂਕਿੰਗ ਐਪ ਬਣਾ ਰਹੇ ਹਨ ਜਿਸ ਨਾਲ ਯੂਜ਼ਰਜ਼ ਡਾਊਨਲੋਡ ਦੇ ਸਮੇਂ ਇਹ ਧਿਆਨ ਰੱਖਦੇ ਹਨ ਕਿ ਆਖਿਰ ਕਿਹੜਾ ਐਪ ਸਹੀ ਹੈ ਤੇ ਕਿਹੜਾ ਫੇਕ ਹੈ। ਜਦੋਂ ਯੂਜ਼ਰਜ਼ ਧੋਖੇ ਨਾਲ ਅਜਿਹੇ ਐਪਸ ਡਾਊਨਲੋਡ ਕਰ ਲੈਂਦੇ ਹਨ ਤਾਂ ਸਾਈਬਰ ਕ੍ਰਿਮੀਨਲ ਨੈੱਟ-ਬੈਕਿੰਗ ਰਾਹੀਂ ਉਨ੍ਹਾਂ ਦੇ ਅਕਾਊਂਟ 'ਚ ਸੇਧ ਲਾ ਕੇ ਪੈਸੇ ਚੋਰੀ ਲੈਂਦੇ ਹਨ।

ਭਾਰਤੀ ਰਾਸ਼ਟਰੀ ਭੁਗਤਾਨ ਨਿਗਮ ਨੇ ਹਾਲ ਹੀ 'ਚ ਇਕ ਜਾਗਰੂਕਤਾ ਵੀਡੀਓ ਸ਼ੇਅਰ ਕੀਤਾ ਹੈ ਜਿਸ 'ਚ ਦੱਸਿਆ ਗਿਆ ਹੈ ਕਿ ਲੋਕ ਅਜਿਹੇ ਘੁਟਾਲੇ ਤੋਂ ਕਿਵੇਂ ਬਚੀਏ। ਵੀਡੀਓ ਦਾ ਉਦੇਸ਼ ਆਨਲਾਈਨ ਧੋਖਾਧੜੀ, ਫਿਸ਼ਿੰਗ ਕਾਲ ਤੇ ਈਮੇਲ ਬਾਰੇ ਜਾਗਰੂਕ ਕਰਨਾ ਹੈ।

ਜੇਕਰ ਤੁਸੀਂ ਅਜਿਹੇ ਘੁਟਾਲਿਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਇਨ੍ਹਾਂ ਗੱਲਾਂ ਤਾ ਧਿਆਨ ਰੱਖੋ....

  • ਆਪਣੇ ਡੈਬਿਟ ਕਾਰਡ ਤੇ ਕ੍ਰੈਡਿਟ ਕਾਰਡ ਦਾ ਕੋਈ ਵੀ ਡਿਟੇਲ ਕਿਸੇ ਨਾਲ ਸ਼ੇਅਰ ਨਾ ਕਰੋ। ਖਾਸ ਕਰਕੇ ਓਟੀਪੀ ਯੂਪੀਆਈ ਆਈਡੀ ਤੇ ਪਿੰਨ ਦੀ ਜਾਣਕਾਰੀ ਫੋਨ 'ਤੇ ਕਿਸੇ ਨੂੰ ਨਾ ਦੱਸੋ।
  • ਸਿਮ ਸਵੈਪ ਜਾਂ ਸਿਮ ਸਪੂਫਿੰਗ ਧੋਖਾਧੜੀ ਤੋਂ ਬਚਣ ਲਈ ਆਪਣੇ ਬੈਂਕਿੰਗ ਡਿਟੇਲ ਦੀ ਜਾਣਕਾਰੀ ਕਿਸੇ ਵੀ ਅਣਜਾਣ ਨੰਬਰ 'ਤੇ ਨਾ ਸ਼ੇਅਰ ਕਰੋ।
  • ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਦੀ ਵੀ ਤੁਸੀਂ ਲੈਣ-ਦੇਣ ਦੀ ਡਿਟੇਲ, ਕਾਰਡ ਡਿਟੇਲ ਸ਼ੇਅਰ ਨਾ ਕਰੋ।
  • ਕਿਉਂਕਿ ਉੱਥੇ ਆਸਾਨੀ ਨਾਲ ਇਸ ਦੀ ਦੁਰਵਰਤੋਂ ਕੀਤਾ ਜਾ ਸਕਦੀ ਹੈ।

Posted By: Ravneet Kaur