ਨਵੀਂ ਦਿੱਲੀ, ਪੀਟੀਆਈ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀਰਵਾਰ ਨੂੰ ਕਿਹਾ ਕਿ ‘ਫੇਸਲੈੱਸ’ ਮੁਲਾਂਕਣ ਅਤੇ ਅਪੀਲ ਨਾਲ ਟੈਕਸ ਅਦਾਕਾਰਾਂ ਦੀਆਂ ਸ਼ਿਕਾਇਤਾਂ ਦੇ ਬੋਝ ਨੂੰ ਘਟਾਉਣ ਅਤੇ ਟੈਕਸ ਪ੍ਰਣਾਲੀ ਵਿਚ ਨਿਰਪੱਖਤਾ ਵਧਾਉਣ ਵਿਚ ਸਹਾਇਤਾ ਮਿਲੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਟੈਕਸ ਪ੍ਰਣਾਲੀ ਨੂੰ ਹੋਰ ਬਿਹਤਰ ਕਰਨ ਦੇ ਇਰਾਦੇ ਨਾਲ ‘ਪਾਰਦਰਸ਼ੀ ਟੈਕਸ-ਇਮਾਨਦਾਰ ਦਾ ਸਨਮਾਨ’ ਪਲੇਟਫਾਰਮ ਲਾਂਚ ਕੀਤਾ। ਟੈਕਸ ਸੁਧਾਰਾਂ ਵੱਲ ਇਹ ਇਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਟੈਕਸ ਭੁਗਤਾਨ ਕਰਨ ਵਾਲਿਆਂ ਲਈ ਇਕ ਚਾਰਟਰ (ਅਧਿਕਾਰ ਪੱਤਰ) ਦਾ ਵੀ ਐਲਾਣ ਕੀਤਾ। ਟੈਕਸ ਦੇ ਮਾਮਲਿਆਂ ਵਿਚ ਅਪੀਲ (ਫੇਸਲੈੱਸ ਅਪੀਲ) ਦੀ ਸਹੂਲਤ ਦੇਸ਼ ਭਰ ਦੇ ਨਾਗਰਿਕਾਂ ਲਈ 25 ਸਤੰਬਰ ਯਾਨੀ ਦੀਨ ਦਿਆਲ ਉਪਾਧਿਆਏ ਦੇ ਜਨਮਦਿਨ ਤੋਂ ਉਪਲਬਧ ਹੋਵੇਗੀ। ਸੀਤਾਰਮਨ ਨੇ ਕਿਹਾ, "ਟੈਕਸ ਪ੍ਰਸ਼ਾਸਨ ਦੇ ਇਤਿਹਾਸ ਵਿੱਚ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਹੈ।" ਉਨ੍ਹਾਂ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦਾ ਇਰਾਦਾ ਟੈਕਸਦਾਤਾਵਾਂ ਨੂੰ ਸਸ਼ਕਤ (ਮਜ਼ਬੂਤ) ਕਰਨਾ, ਇਕ ਪਾਰਦਰਸ਼ੀ ਪ੍ਰਣਾਲੀ ਦਾ ਨਿਰਮਾਣ ਕਰਨਾ ਅਤੇ ਇਮਾਨਦਾਰ ਟੈਕਸਦਾਤਾਵਾਂ ਦਾ ਸਨਮਾਨ ਕਰਨਾ ਹੈ।

ਵਿੱਤ ਮੰਤਰੀ ਨੇ ਕਿਹਾ, “ਇਸ ਉਦੇਸ਼ ਨੂੰ ਪੂਰਾ ਕਰਨ ਲਈ, ਸੀਬੀਡੀਟੀ ਨੇ ਇੱਕ ਖਰੜਾ ਤਿਆਰ ਕੀਤਾ ਹੈ ਅਤੇ ਇੱਕ ਮੰਚ ਦੇ ਰੂਪ ਵਿੱਚ ਇੱਕ ਨਵੀਂ ਪ੍ਰਣਾਲੀ ਲਾਗੂ ਕੀਤੀ ਗਈ ਹੈ, ਜਿਸ ਰਾਹੀਂ ਟੈਕਸ ਪ੍ਰਸ਼ਾਸਨ ਨੂੰ ਪਾਰਦਰਸ਼ੀ, ਕੁਸ਼ਲ ਅਤੇ ਜਵਾਬਦੇਹ ਬਣਾਇਆ ਗਿਆ ਹੈ। ਪਲੇਟਫਾਰਮ ਟੈਕਨੋਲੋਜੀ, ਡਾਟਾ ਵਿਸ਼ਲੇਸ਼ਣ ਅਤੇ ਆਰਟੀਫੀਸ਼ਿਅਲ ਕਲਾਉਡ ਦੀ ਵਰਤੋਂ ਵੀ ਕਰਦਾ ਹੈ।''

ਉਨ੍ਹਾਂ ਕਿਹਾ ਕਿ ਇਹ ਪਲੇਟਫਾਰਮ ਟੈਕਸਦਾਤਾਵਾਂ ਦੀਆਂ ਸ਼ਿਕਾਇਤਾਂ ਦੇ ਭਾਰ ਨੂੰ ਘਟਾਉਂਦਾ ਹੈ ਅਤੇ ਕੰਮਕਾਜ ਨੂੰ ਅਸਾਨ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਇਨਕਮ ਟੈਕਸ ਵਿਭਾਗ ਨੇ ਕਈ ਸੁਧਾਰ ਕੀਤੇ ਹਨ, ਜਿਨ੍ਹਾਂ ਵਿੱਚ ਮੌਜੂਦਾ ਨਿਰਮਾਣ ਯੂਨਿਟਾਂ ਲਈ ਕਾਰਪੋਰੇਟ ਟੈਕਸ ਦੀ ਦਰ ਨੂੰ 30 ਪ੍ਰਤੀਸ਼ਤ ਤੋਂ ਘਟਾ ਕੇ 22 ਪ੍ਰਤੀਸ਼ਤ ਕੀਤੀ ਗਈ ਹੈ। ਆਮਦਨ ਕਰ ਵਿਭਾਗ ਨੇ ਟੈਕਸ ਭੁਗਤਾਨ ਕਰਨ ਵਾਲਿਆਂ ਨੂੰ ਵਿਭਾਗ ਵਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਅਤੇ ਰਿਆਇਤਾਂ ਬਾਰੇ ਟਵੀਟ ਕਰਕੇ ਵੀ ਜਾਣਕਾਰੀ ਦਿੱਤੀ ਹੈ।

Posted By: Sunil Thapa