ਬਿਜ਼ਨੈੱਸ : ਫੇਸਬੁੱਕ 'ਤੇ ਦੋਸਤਾਂ ਨਾਲ ਚੈਟ ਕਰਨ ਲਈ ਮੈਸੰਜਰ ਸਭ ਤੋਂ ਵਧੀਆ ਤੇ ਆਸਾਨ ਤਰੀਕਾ ਹੈ। ਕਈ ਲੋਕ ਆਪਣੇ ਫੋਨ 'ਚ ਫੇਸਬੁੱਕ ਐਪ ਦੀ ਬਜਾਏ ਮੈਸੰਜਰ ਯੂਜ਼ ਕਰਦੇ ਹਨ। ਨਾਲ ਹੀ ਫੇਸਬੁੱਕ ਖ਼ੁਦ ਵੀ ਚੈਟ ਲਈ ਮੈਸੰਜਰ ਐਪ ਡਾਊਨਲੋਡ ਕਰਨ ਦੀ ਆਪਸ਼ਨ ਦਿੰਦਾ ਹੈ ਪਰ ਹੁਣ ਖ਼ਬਰ ਹੈ ਕਿ ਫੇਸਬੁੱਕ ਦਾ ਇਹ ਮੈਸੰਜਰ ਐਪ ਬੰਦ ਹੋਣ ਜਾ ਰਿਹਾ ਹੈ।

ਟੈੱਕ ਵੈੱਬਸਾਈਟ ਮੁਤਾਬਕਿ 5 ਸਾਲ ਪਹਿਲਾਂ ਚੈਟਿੰਗ ਲਈ ਜਿਸ ਮੈਸੰਜਰ ਐਪ ਨੂੰ ਫੇਸਬੁੱਕ ਨੇ ਪੇਸ਼ ਕੀਤਾ ਸੀ, ਉਸ ਨੂੰ ਹੁਣ ਬੰਦ ਕਰਨ ਦੀ ਤਿਆਰੀ ਹੋ ਰਹੀ ਹੈ। ਇਸ ਤੋਂ ਬਾਅਦ ਯੂਜ਼ਰ ਅਲੱਗ ਤੋਂ ਮੈਸੰਜਰ ਐਪ 'ਤੇ ਚੈਟ ਨਹੀਂ ਕਰ ਸਕਣਗੇ ਪਰ ਫੇਸਬੁੱਕ ਦੇ ਮੇਨ ਐਪ 'ਤੇ ਇਹ ਮੈਸੰਜਰ ਚੱਲਦਾ ਰਹੇਗਾ। ਹਾਲਾਂਕਿ, ਫ਼ਿਲਹਾਲ ਇਹ ਸਾਫ ਨਹੀਂ ਹੈ ਕਿ ਇਹ ਮੈਸੰਜਰ ਐਪ ਕਦੋਂ ਤਕ ਬੰਦ ਹੋ ਜਾਵੇਗਾ।

ਇਸ ਨੂੰ ਬੰਦ ਕਰਨ ਤੋਂ ਬਾਅਦ ਸੋਸ਼ਲ ਨੈੱਟਵਰਕਿੰਗ ਸਾਈਟ ਆਪਣੀ ਫੇਸਬੁੱਕ ਐਪ 'ਚ ਹੀ ਪਹਿਲਾਂ ਵਾਂਗ ਮੈਸੰਜਰ ਤੋਂ ਚੈਟਿੰਗ ਦਾ ਆਪਸ਼ਨ ਦੇਵੇਗੀ। ਮੰਨਿਆ ਜਾ ਰਿਹਾ ਹੈ ਕਿ ਫੇਸਬੁੱਕ ਆਪਣੇ ਯੂਜ਼ਰਜ਼ ਨੂੰ ਆਪਣੇ ਮੇਨ ਪਲੈਟਫਾਰਮ 'ਤੇ ਬਣਾਈ ਰੱਖਣ ਲਈ ਅਜਿਹਾ ਕਰ ਰਹੀ ਹੈ। ਇਕ ਐਪ ਰਿਸਰਚਰ ਜੇਨ ਮਾਚੁਨ ਵਾਂਗ ਨੇ ਆਪਣੇ ਟਵੀਟ 'ਚ ਇਕ ਤਸਵੀਰ ਵੀ ਸ਼ੇਅਰ ਕੀਤੀ ਹੈ ਜੋ ਫੇਸਬੁੱਕ ਦੇ ਇਸ ਬਦਲਾਅ ਦੀ ਪੁਸ਼ਟੀ ਨਜ਼ਰ ਕਰਦੀ ਹੈ। ਵਾਂਗ ਨੇ ਆਪਣੇ ਟਵੀਟ 'ਚ ਲਿਖਿਆ ਹੈ ਕਿ ਫੇਸਬੁੱਕ ਨੇ ਆਪਣੀ ਮੁੱਖ ਐਪ 'ਚ ਹੀ ਚੈਟਿੰਗ ਦਾ ਆਪਸ਼ਨ ਦੇਣਾ ਸ਼ੁਰੂ ਕਰ ਦਿੱਤਾ ਹੈ।

ਹੁਣ ਤਕ ਇਸ ਪੂਰੀ ਖ਼ਬਰ ਨੂੰ ਲੈ ਕੇ ਫੇਸਬੁੱਕ ਦਾ ਕੋਈ ਬਿਆਨ ਨਹੀਂ ਆਇਆ ਹੈ। ਨਾਲ ਹੀ ਇਹ ਵੀ ਸਪੱਸ਼ਟ ਨਹੀਂ ਹੈ ਕਿ ਇਹ ਫੀਚਰ ਹਰ ਥਾਂ ਉਪਲਬਧ ਹੋਵੇਗਾ ਜਾਂ ਨਹੀਂ।

Posted By: Amita Verma