ਬਿਜਨੈਸ ਡੈਸਕ, ਨਵੀਂ ਦਿੱਲੀ : ਫੇਸਬੁੱਕ ਵੱਲੋਂ ਜੀਓ ਪਲੇਟਫਾਰਮ ਦੀ ਲਗਪਗ 10 ਫੀਸਦ ਹਿੱਸੇਦਾਰੀ ਖਰੀਦੇ ਜਾਣ ਤੋਂ ਬਾਅਦ ਬੁੱਧਵਾਰ ਨੂੰ ਬਾਜ਼ਾਰ ਪੂੰਜੀਕਰਨ ਦੇ ਲਿਹਾਜ਼ ਨਾਲ ਆਰਆਈਐਲ ਦੇ ਸ਼ੇਅਰਾਂ ਵਿਚ 10 ਫੀਸਦ ਤਕ ਦਾ ਭਾਰੀ ਉਛਾਲ ਆਇਆ। ਰਿਲਾਂਇੰਸ ਦੇ ਸ਼ੇਅਰਾਂ ਵਿਚ ਉਛਾਲ ਦਾ ਅਸਰ ਸ਼ੇਅਰ ਬਾਜ਼ਾਰ ਵਿਚ ਵੀ ਦੇਖਣ ਨੂੰ ਮਿਲਿਆ। ਇਸ ਕਾਰਨ BSE Sensex ਅੰਕ ਭਾਵ 2.42 ਫੀਸਦ ਦੇ ਵਾਧੇ ਨਾਲ 31379.55ਅੰਕ 'ਤੇ ਬੰਦ ਹੋਇਆ। ਉਥੇ NSE Nifty 'ਤੇ ਵੀ 205.85 ਦੀ ਤੇਜ਼ੀ ਦੇਖਣ ਨੂੰ ਮਿਲੀ। ਨਿਫਟੀ 9187.30 ਅੰਕਾਂ ਦੇ ਪੱਧਰ 'ਤੇ ਬੰਦ ਹੋਇਆ। ਸਾਰੇ ਸੈਕਟੋਰਲ ਇੰਡੈਕਸ ਹਰੇ ਨਿਸ਼ਾਨ 'ਤੇ ਬੰਦ ਹੋਏ। ਐਨਰਜੀ ਅਤੇ ਆਟੋ ਇੰਡੈਕਸ ਵਿਚ ਤਾਂ ਦੋ ਤਿੰਨ ਫੀਸਦ ਤਕ ਦੀ ਤੇਜ਼ੀ ਦੇਖਣ ਨੂੰ ਮਿਲੀ।

ਬੀਐਸਈ ਸੈਂਸੇਕਸ 'ਤੇ ਰਿਲਾਂਇਸ ਦੇ ਸ਼ੇਅਰਾਂ ਵਿਚ ਬੁੱਧਵਾਰ ਨੂੰ 10.30 ਫੀਸਦ ਦੀ ਤੇਜ਼ੀ ਦੇਖੀ ਗਈ। ਕੰਪਨੀ ਦੇ ਇਕ ਸ਼ੇਅਰ ਦੀ ਕੀਮਤ ਵੱਧ ਕੇ 1363.35 ਰੁਪਏ 'ਤੇ ਬੰਦ ਹੋਈ। ਇਸ ਤੋਂ ਇਲਾਵਾ ਏਸ਼ੀਅਨ ਪੇਂਟ ਦੇ ਸ਼ੇਅਰ ਵੀ ਪੰਜ ਫੀਸਦ, ਇੰਡਸਲੈਂਡ ਬੈਂਕ ਦੇ ਸ਼ੇਅਰਾਂ ਵਿਚ 3.69 ਫੀਸਦ ਦਾ ਵਾਧਾ ਦੇਖਣ ਨੂੰ ਮਿਲਿਆ। ਨਾਲ ਹੀ ਮਾਰੂਤੀ, ਨੈਸਲੇ, ਹੀਰੋ ਮੋਟੋਕਾਪਸ, ਹਿੰਦੂਸਤਾਨ ਯੂਨੀਲੀਵਰ, ਮਹਿੰਦਰਾ ਐਂਡ ਮਹਿੰਦਰਾ ਐਕਸਿਸ ਦੇ ਸ਼ੇਅਰਾਂ ਵਿਚ ਵੀ ਤੇਜ਼ੀ ਦਾ ਰੁਖ਼ ਰਿਹਾ। ਬੀਐਸਈ ਸੈਂਸੇਕਸ ਦੀਆਂ 30 ਕੰਪਨੀਆਂ ਵਿਚੋਂ ਸਿਰਫ਼ ਚਾਰ ਕੰਪਨੀਆਂ ਦੇ ਸ਼ੇਅਰ ਲਾਲ ਨਿਸ਼ਾਨ 'ਤੇ ਬੰਦ ਹੋਏ। ਓਐਨਜੀਸੀ ਦੇ ਜਿਥੇ 5.63 ਫੀਸਦ ਤਕ ਦਾ ਨੁਕਸਾਨ ਚੁੱਕਣਾ ਪਿਆ, ਉਥੇ ਐਲ ਐਂਡ ਟੀ, ਐਚਡੀਐਫਸੀ ਅਤੇ ਪਾਵਰਗ੍ਰਿਡ ਦੇ ਸ਼ੇਅਰਾਂ ਵਿਚ ਵੀ ਗਿਰਾਵਟ ਦੇਖਣ ਨੂੰ ਮਿਲੀ।

Posted By: Tejinder Thind