ਨਵੀਂ ਦਿੱਲੀ, ਪੀਟੀਆਈ : ਅਪ੍ਰੈਲ ਮਹੀਨੇ 'ਚ ਦੇਸ਼ ਦੇ ਬਰਾਮਦ 'ਚ ਚੰਗਾ ਉਛਾਲ ਦੇਖਣ ਨੂੰ ਮਿਲਿਆ ਹੈ। ਭਾਰਤ ਦਾ ਬਰਾਮਦ ਅਪ੍ਰੈਲ ਮਹੀਨੇ 'ਚ ਲਗਪਗ ਤਿੰਨ ਗੁਣਾ ਵਧ ਕੇ 30.21 ਬਿਨੀਅਨ ਡਾਲਰ ਰਿਹਾ। ਇਕ ਸਾਲ ਪਹਿਲਾ ਦੀ ਸਮਾਨ ਮਿਆਦ 'ਚ ਇਹ 10.17 ਬਿਲੀਅਨ ਡਾਲਰ ਰਿਹਾ ਸੀ। ਵਣਜ ਮੰਤਰਾਲੇ ਦੁਆਰਾ ਐਤਵਾਰ ਨੂੰ ਜਾਰੀ ਸ਼ੁਰੂਆਤੀ ਅੰਕਡ਼ਿਆਂ 'ਚ ਇਹ ਜਾਣਕਾਰੀ ਦਿੱਤੀ ਗਈ। ਅਪ੍ਰੈਲ ਮਹੀਨੇ 'ਚ ਦਰਾਮਦ ਵੀ ਦੋ ਗੁਣਾ ਤੋਂ ਜ਼ਿਆਦਾ ਵਧ ਕੇ 45.45 ਅਰਬ ਡਾਲਰ ਰਿਹਾ ਸੀ। ਵਣਜ ਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਭਾਰਤ ਅਪ੍ਰੈਲ ਮਹੀਨੇ 'ਚ ਸ਼ੁੱਧ ਰੂਪ ਨਾਲ ਦਰਾਮਦ ਕਰਨ ਵਾਲਾ ਰਿਹਾ ਹੈ। ਦੇਸ਼ ਦਾ ਅਪ੍ਰੈਲ ਮਹੀਨੇ ਦਾ ਵਪਾਰ ਘਾਟਾ 15.24 ਅਰਬ ਡਾਲਰ 'ਤੇ ਪਹੁੰਚ ਗਿਆ। ਇਹ ਅੰਕਡ਼ਾ ਅਪ੍ਰੈਲ 2020 ਦੇ ਵਪਾਰ ਘਾਟੇ ਦੇ ਅੰਕਡ਼ਿਆਂ 6.92 ਅਰਬ ਡਾਲਰ ਦੇ ਮੁਕਾਬਲੇ ਦੋਗੁਣਾ ਤੋਂ ਜ਼ਿਆਦਾ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਗੂ ਕੀਤੇ ਗਏ ਲਾਕਡਾਊਨ ਦੇ ਚੱਲਦਿਆਂ ਬਰਾਮਦ ਕਾਰੋਬਾਰ 'ਚ 60.28 ਫੀਸਦੀ ਦੀ ਵੱਡੀ ਗਿਰਾਵਟ ਦਰਜ ਕੀਤੀ ਗਈ ਸੀ। ਇਸ ਤੋਂ ਆਰਥਿਕ ਗਤੀਵਿਧੀਆਂ ਦੇ ਸ਼ੁਰੂ ਹੋਣ ਨਾਲ ਇਸ 'ਚ ਸੁਧਾਰ ਆਇਆ। ਇਸ ਸਾਲ ਮਾਰਚ 'ਚ ਬਰਾਮਦ 60.29 ਫੀਸਦੀ ਵਧ ਕੇ 34.45 ਅਰਬ ਡਾਲਰ 'ਤੇ ਪਹੁੰਚ ਗਿਆ ਸੀ।

ਅਪ੍ਰੈਲ ਮਹੀਨੇ 'ਚ ਜਿਨ੍ਹਾਂ ਵਸਤੂਆਂ ਦੇ ਬਰਾਮਦ 'ਚ ਸਕਾਰਾਤਮਕ ਰੁਖ਼ ਰਿਹਾ, ਉਨ੍ਹਾਂ 'ਚ ਹੀਰੇ ਤੇ ਗਹਿਣੇ, ਇਲੈਕਟ੍ਰਾਨਿਕ ਸਾਮਾਨ, ਤੇਲ ਖਲ, ਕਾਜੂ, ਜੂਟ, ਕਾਲੀਨ, ਹਸਤਸ਼ਿਲਪ, ਚਮਡ਼ਾ, ਸਮੁੰਦਰੀ ਉਤਪਾਦ ਤੇ ਰਸਾਇਣ ਸ਼ਾਮਲ ਰਹੇ ਹਨ।

Posted By: Ravneet Kaur