ਨਵੀਂ ਦਿੱਲੀ, ਜੇਐੱਨਐੱਨ : ਜੇ ਤੁਸੀਂ ਨਿਯਮਿਤ ਤੌਰ ’ਤੇ ਅਖ਼ਬਾਰ ਪੜ੍ਹਦੇ ਹੋ ਜਾਂ ਖ਼ਬਰਾਂ ’ਤੇ ਨਜ਼ਰ ਰੱਖਦੇ ਹੋ ਤਾਂ ਹਾਲ ’ਚ ਤੁਸੀਂ ‘ਆਈਪੀਓ’ ਸ਼ਬਦ ਦਾ ਜ਼ਿਕਰ ਕਈ ਵਾਰ ਸੁਣਿਆ ਹੋਵੇਗਾ। ਤੁਸੀਂ ਇਹ ਪੜਿ੍ਹਆ ਹੋਵੇਗਾ ਕਿ ਨਿਵੇਸ਼ਕਾਂ ਨੇ 2020 ’ਚ ਆਈਪੀਓ ਤੋਂ ਕਾਫੀ ਚੰਗੇ ਪੈਸੇ ਬਣਾਏ। ਅਜਿਹੇ ’ਚ ਤੁਹਾਡੇ ਦਿਮਾਗ ’ਚ ਇਹ ਗੱਲ ਆਈ ਹੋਵੇਗੀ ਕਿ ਆਖਿਰ ਇਹ ਆਈਪੀਓ ਹੁੰਦਾ ਕੀ ਹੈ ਤੇ ਇਸ ’ਚ ਨਿਵੇਸ਼ ਕਿਸ ਤਰ੍ਹਾਂ ਕੀਤਾ ਜਾਂਦਾ ਹੈ।

ਦਰਅਸਲ, ਆਈਪੀਓ ਦਾ ਅਰਥ ਹੈ Initial public offering। ਇਹ ਉਹ ਪ੍ਰਕਿਰਿਆ ਹੈ, ਜਿਸ ਰਾਹੀਂ ਕੋਈ ਕੰਪਨੀ offering ਲੈ ਕੇ ਪਹਿਲੀ ਵਾਰ ਆਪਣੇ ਸ਼ੇਅਰ ਲੋਕਾਂ ਨੂੰ ਆਫਰ ਕਰਦੀ ਹੈ। ਇਹ ਇਕ ਨਵੀਂ ਕੰਪਨੀ, ਇਕ ਉਭਰਦੀ ਹੋਈ ਕੰਪਨੀ ਜਾਂ ਇਕ ਪੁਰਾਣੀ ਕੰਪਨੀ ਵੀ ਹੋ ਸਕਦੀ ਹੈ, ਜੋ ਐਕਸਚੇਂਜ ’ਤੇ ਲਿਸਟਿੰਗ ਦਾ ਫ਼ੈਸਲਾ ਲੈਂਦੀ ਹੈ ਤੇ ਪਬਲਿਕ ’ਚ ਜਾਂਦੀ ਹੈ।


ਇਕ ਆਈਪੀਓ ਦੇ ਮਾਧਿਅਮ ਨਾਲ ਲੋਕਾਂ ਨੂੰ ਕੰਪਨੀ ਦੇ ਵਾਧੇ ’ਚ ਭਾਗ ਲੈਣ ਦਾ ਮੌਕਾ ਮਿਲਦਾ ਹੈ। ਆਈਪੀਓ ਇਕ ਕੰਪਨੀ ਨੂੰ ਆਪਣੇ Operating ਦੇ ਖੇਤਰ ਤੇ ਆਪਣੇ ਪੱਧਰ ਦੇ ਵਿਸਤਾਰ ਲਈ ਲੋਕਾਂ ਨੂੰ ਜੁੜਨ ਦਾ ਮੌਕਾ ਦਿੰਦੀ ਹੈ, ਕਿਉਂਕਿ ਕਿਸੇ ਵੀ ਕਾਰੋਬਾਰ ਨੂੰ ਵੱਡੇ ਪੱਧਰ ’ਚ ਸੰਚਾਲਿਤ ਕਰਨ ਲਈ ਵੱਡੀ ਪੂੰਜੀ ਦੀ ਜ਼ਰੂਰਤ ਹੁੰਦੀ ਹੈ।


ਇਹ ਪੈਸਾ ਜਾਂ ਤਾਂ ਬੈਂਕਾਂ ਤੋਂ ਕਰਜ਼ ਦੇ ਰੂਪ ’ਚ ਇਕੱਠਾ ਕੀਤਾ ਜਾ ਸਕਦਾ ਹੈ ਜਾਂ ਇਹ ਸ਼ੇਅਰਾਂ ਦੇ Public issue ਦੁਆਰਾ ਲੋਕਾਂ ਨੂੰ ਆਪਣੇ ਸ਼ੇਅਰ ਵੇਚ ਕੇ ਇਕੱਠਾ ਕੀਤਾ ਜਾ ਸਕਦਾ ਹੈ। ਬੈਂਕ ਤੋਂ ਕਰਜ਼ ਲੈਣ ’ਤੇ ਕੰਪਨੀ ਨੂੰ ਨਿਯਮਤ ਰੂਪ ਨਾਲ ਵਿਆਜ ਦਾ ਭੁਗਤਾਨ ਕਰਨਾ ਪੈਂਦਾ ਹੈ। ਇਹ ਕੰਪਨੀ ਦੀ ਸਥਿਰ ਲਾਗਤ ਨੂੰ ਵਧਾਉਂਦਾ ਹੈ। ਉੱਥੇ ਹੀ Public offering ਰਾਹੀਂ ਧਨ ਇਕੱਠਾ ਕਰਨ ’ਚ ਕੋਈ ਆਵਰਤੀ ਲਾਗਤ ਨਹੀਂ ਹੁੰਦੀ ਹੈ। ਇਸ ਨਾਲ ਕੰਪਨੀ ਨੂੰ ਕਾਫੀ ਲਾਭ ਵੀ ਮਿਲਦਾ ਹੈ।


ਆਈਪੀਓ ਦੌਰਾਨ, ਸ਼ੇਅਰ ਜਾਂ ਤਾਂ ਜ਼ਿਆਦਾ ਮੁੱਲ ’ਤੇ ਪੇਸ਼ ਕੀਤੇ ਜਾ ਸਕਦੇ ਹਨ ਜਾਂ ਇਸ ਦੀ Face value ਦੇ Relative premium ’ਤੇ ਪੇਸ਼ ਕੀਤਾ ਜਾ ਸਕਦਾ ਹੈ। ਸਾਰੀਆਂ ਸਥਾਪਤ ਕੰਪਨੀਆਂ ਆਮ ਤੌਰ ’ਤੇ ਆਪਣੇ ਸ਼ੇਅਰਾਂ ਦੀ ਪੇਸ਼ਕਸ਼ ਕਰਦੀਆਂ ਹਨ। ਜਿੰਨੇ ਸ਼ੇਅਰਾਂ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਜੇ ਉਸ ਤੋਂ ਵੱਧ ਗਿਣਤੀ ’ਚ ਅਪਲਾਈ ਸ਼ੇਅਰਾਂ ਲਈ ਆਉਂਦੇ ਹਨ ਤਾਂ ਉਸ ਨੂੰ Oversubscription ਕਹਿੰਦੇ ਹਨ। ਅਜਿਹੀ ਸਥਿਤੀ ’ਚ ਤੁਹਾਨੂੰ ਜਾਂ ਤਾਂ ਅਪਲਾਈ ਦੀ ਤੁਲਨਾ ’ਚ ਘੱਟ ਸ਼ੇਅਰ ਮਿਲ ਸਕਦੇ ਹਨ ਜਾਂ ਤੁਸੀਂ Allotment ਤੋਂ ਵੀ ਵਾਂਝੇ ਰਹਿ ਸਕਦੇ ਹੋ। ਜੇ ਜੇਕਰ ਸ਼ੇਅਰ ਦਾ ਮੁੱਲ ਆਈਪੀਓ ਦੇ ਪ੍ਰਾਈਸ ਬੈਂਡ ਤੋਂ ਕਈ ਜ਼ਿਆਦਾ ਹੋ ਜਾਣ ਦੀ ਉਮੀਦ ਹੈ ਤਾਂ ਸ਼ੇਅਰ Allotment ਦੀ ਸੰਭਾਵਨਾ ਘੱਟ ਰਹਿੰਦੀ ਹੈ।


ਆਈਪੀਓ ’ਚ ਅਪਲਾਈ ਕਰਨ ਲਈ ਤੁਹਾਡੇ ਕੋਲ ਇਕ ਡੀਮੈਟ ਅਕਾਊਂਟ ਹੋਣਾ ਚਾਹੀਦਾ ਹੈ, ਜਿੱਥੇ Allotment ਹੋਏ ਸ਼ੇਅਰ ਕਰੈਡਿਟ ਹੁੰਦੇ ਹਨ। ਇਕ ਵਾਰ ਜਦੋਂ ਸ਼ੇਅਰ ਐਕਸਚੇਂਜ ’ਤੇ ਸੂਚੀਬੱਧ ਹੋ ਜਾਂਦੇ ਹਨ ਤੇ ਉਹ ਤੁਹਾਡੇ ਡੀਮੈਟ ਅਕਾਊਂਟ ’ਚ ਵਲੀ ਕਰੈਡਿਟ ਹੋ ਜਾਂਦੇ ਹਨ। ਤੁਸੀਂ ਉਨ੍ਹਾਂ ਸ਼ੇਅਰਾਂ ਨੂੰ ਜਾਂ ਤਾਂ ਵੇਚ ਸਕਦੇ ਹੋ ਜਾਂ ਤੁਸੀਂ ਕੰਪਨੀ ਦੇ ਵਾਧੇ ਬਾਰੇ ਸੋਚ ਰਹੇ ਹੋ ਤਾਂ ਤੁਸੀਂ ਉਨ੍ਹਾਂ ਨੂੰ ਆਪਣੇ ਕੋਲ ਰੱਖ ਵੀ ਸਕਦੇ ਹੋ। ਤੁਹਾਨੂੰ Issue price ਤੋਂ ਉੱਪਰ ਪ੍ਰਾਪਤ ਕਿਸੇ ਵੀ ਲਾਭ ਲਈ Holding period ’ਤੇ ਨਿਰਭਰ ਦਰ ਦੇ ਹਿਸਾਬ ਨਾਲ ਵਿਆਜ ਦਾ ਭੁਗਤਾਨ ਕਰਨਾ ਹੁੰਦਾ ਹੈ।Posted By: Rajnish Kaur