ਨਵੀਂ ਦਿੱਲੀ : ਗੁੰਮ ਹੋ ਚੁੱਕੀ ਜਾਇਦਾਦ ਤੇ ਸ਼ੇਅਰ ਇਕੁਵਿਟੀ ਨਿਵੇਸ਼ ਦੀ ਆਂ ਪੁਰਾਣੀਆਂ ਸਮੱਸਿਆਵਾਂ 'ਚੋਂ ਇਕ ਹੈ ਪਰ ਪ੍ਰਕਿਰਿਆ ਦੇ ਡਿਜ਼ੀਟਲ ਹੋਣ ਨਾਲ ਹੀ ਹੁਣ ਹੋਲੀ-ਹੋਲੀ ਇਸ ਸਮੱਸਿਆ ਤੋਂ ਛੁਟਕਾਰਾ ਮਿਲਣ ਵਾਲਾ ਹੈ। Investor Education and Protection Fund Authority (ਆਈਈਪੀਐੱਫਏ) ਇਸ 'ਚ ਬਹੁਤ ਸਹਾਇਕ ਸਾਬਿਤ ਹੋ ਰਿਹਾ ਹੈ। ਪੁਰਾਣੀ ਕੰਪਨੀ law ਦੇ ਮੁਤਾਬਿਕ ਅਜਿਹਾ ਧਨ ਜਿਸ 'ਤੇ ਲੰਬੇ ਸਮੇਂ ਤਕ ਕਿਸੇ ਨੇ ਦਾਅਵਾ ਨਹੀਂ ਕੀਤਾ ਹੈ, ਉਹ ਕੰਪਨੀ ਦੁਆਰਾ ਸਰਕਾਰ ਨੂੰ ਟਰਾਂਸਫਰ ਕਰ ਦਿੱਤਾ ਜਾਵੇਗਾ। ਜੇਕਰ ਇਸ 'ਤੇ ਕੋਈ ਕਦੇ ਦਾਅਵਾ ਨਹੀਂ ਕਰਦਾ ਹੈ ਤਾਂ ਇਹ ਪੈਸਾ ਬਿਨਾਂ ਕਿਸੇ ਵਿਵਾਦ ਦੇ ਸਰਕਾਰ ਦਾ ਹੋ ਜਾਂਦਾ ਹੈ। ਜੇਕਰ ਪੁਰਾਣੀ ਕੰਪਨੀ ਐਕਟ ਦੀ ਗੱਲ ਕਰੀਏ ਤਾਂ ਇਸ 'ਚ ਇਸ ਗੱਲ ਦਾ ਪ੍ਰਬੰਧ ਹੈ ਕਿ ਕੋਈ ਵੀ ਧਨ 'ਤੇ ਆਪਣਾ ਦਾਅਵਾ ਕਰ ਸਕਦਾ ਹੈ।

ਹਾਲਾਂਕਿ ਇਸ ਨੂੰ ਹਾਸਿਲ ਕਰਨਾ ਆਸਾਨ ਨਹੀਂ ਹੁੰਦਾ ਸੀ। ਇਸ ਨਾਲ ਸਬੰਧਿਤ ਨਿਯਮਾਂ ਦੀ ਭਾਸ਼ਾ ਕੁਝ ਅਜਿਹੀ ਸੀ... ਜਿਨ੍ਹਾਂ ਮਾਮਲਿਆਂ 'ਚ ਦਾਅਵੇਦਾਰ ਪੂਰਵ ਧਨ 'ਤੇ ਦਾਅਵਾ ਕਰਦਾ ਹੈ, ਜੋ ਕਿ ਕੰਪਨੀਆਂ ਦੇ ਰਜਿਸਟਰਾਰ 'ਤੇ ਨਿਰਭਰ ਕਰਦਾ ਹੈ ਅਜਿਹੇ ਮਾਮਲਿਆਂ 'ਚ ਕੰਪਨੀ ਦਾ ਰਜਿਸਟਰਾਰ ਉਸ ਦਾਅਵੇਦਾਰ ਨੂੰ ਬਾਂਡ ਭਰਨ ਨੂੰ ਕਹਿ ਸਕਦਾ ਹੈ। ਵੱਖ-ਵੱਖ ਪ੍ਰਬੰਧਾਂ 'ਚ ਇਸ ਤਰ੍ਹਾਂ ਦੀ ਭਾਸ਼ਾ ਦਾ ਪ੍ਰਯੋਗ ਕੀਤਾ ਗਿਆ ਸੀ। ਇਹ ਕੋਈ ਅਜਿਹੀ ਪ੍ਰਕਿਰਿਆ ਨਹੀਂ ਹੈ ਜਿੱਥੇ ਕੋਈ ਵੀ ਸਾਧਾਰਣ ਵਿਅਕਤੀ ਆਪਣੇ ਮਾਤਾ-ਪਿਤਾ ਜਾ ਰਿਸ਼ਤੇਦਾਰਾਂ ਦੁਆਰਾ ਭੁਲੇ ਗਏ ਸ਼ੇਅਰਾਂ ਜਾ ਕਿਸੇ ਹੋਰ ਨਿਵੇਸ਼ ਲਾਭ 'ਤੇ ਦਾਅਵਾ ਕਰਨ ਬਾਰੇ ਸੋਚ ਵੀ ਸਕਣ। ਦੂਜੇ ਪਾਸੇ ਮਾਮਲਿਆਂ 'ਚ ਜਾਇਦਾਦ ਸਰਕਾਰੀ ਖਾਤੇ 'ਚ ਜਾਂਦੀ ਜਾਂਦੀ ਸੀ।

ਕੰਪਨੀ ਐਕਟ 2013 'ਚ ਕਈ ਬਦਲਾਅ ਕੀਤੇ ਗਏ ਹਨ। ਨਵੇਂ ਨਿਯਮਾਂ ਮੁਤਾਬਿਕ ਅਜਿਹੇ ਲਾਭਾਂਸ਼ ਜਿਨ੍ਹਾਂ 'ਤੇ ਸੱਤ ਸਾਲਾਂ ਤਕ ਕੋਈ ਦਾਅਵਾ ਨਹੀਂ ਕੀਤਾ ਗਿਆ ਹੈ, ਆਈਈਪੀਐੱਫਏ ਦੇ ਕੋਲ ਚੱਲੇ ਜਾਣਗੇ। ਇਸ ਤੋਂ ਇਲਾਵਾ ਅਜਿਹੇ ਸ਼ੇਅਰ ਜਿਨ੍ਹਾਂ ਲਈ ਲਗਾਤਾਰ ਸੱਤ ਸਾਲ ਤਕ Dividend ਦਾ ਦਾਅਵਾ ਨਹੀਂ ਕੀਤਾ ਗਿਆ ਹੈ ਉਹ ਵੀ ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਦੇ ਅਧੀਨ ਇਸ ਸੰਗਠਨ ਦੇ ਮਾਲਿਕ ਦੇ ਹੱਕ 'ਚ ਟਰਾਂਸਫਰ ਹੋ ਜਾਣਗੇ। ਇਸ ਦੇ ਅੰਤਰਗਤ ਇਕ ਨਵਾਂ ਡਿਜ਼ੀਟਲ ਸਿਸਟਮ ਤਿਆਰ ਕੀਤਾ ਗਿਆ ਹੈ। ਇਸ ਪ੍ਰਕਿਰਿਆ ਤਹਿਤ ਜੋ ਲੋਕ ਆਪਣੇ ਸ਼ੇਅਰ 'ਤੇ ਦਾਅਵਾ ਕਰਨ 'ਚ ਨਾਕਾਮ ਰਹੇ ਹਨ ਉਹ ਆਈਈਪੀਐੱਫੇ ਦੀ ਵੈੱਬਸਾਈਟ 'ਡਬਲਯੂ ਡਬਲਯੂ ਡਬਲਯੂ ਡੌਟ ਆਈਈਪੀਐੱਫ ਡੌਟ ਜੀਓਵੀ ਡੌਟ' 'ਤੇ ਰਜਿਸਟਰ ਕਰ ਸਕਦੇ ਹਨ। ਇਸ ਤੋਂ ਬਾਅਦ ਉਹ ਆਪਣੇ ਦਾਅਵੇ ਲਈ ਬੇਨਤੀ ਕਰ ਸਕਦੇ ਹਨ। ਇਸ 'ਚ ਉਨ੍ਹਾਂ ਨੂੰ ਆਪਣੀ ਪਛਾਣ ਦੇ ਨਾਲ ਹੋਰ ਸਬੰਧਿਤ ਜਾਣਕਾਰੀ ਦੇਣੀ ਪਵੇਗੀ। ਪਛਾਣ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਬਿਨੈਕਾਰ ਨੂੰ ਉਸ ਦੀ ਜਾਇਦਾਦ ਵਾਪਸ ਮਿਲ ਜਾਵੇਗੀ।

ਇਹ ਤਰੀਕਾ ਕਾਫ਼ੀ ਹੱਦ ਤਕ ਆਪਣੇ ਮਕਸਦ 'ਚ ਸਫਲ ਰਿਹਾ ਹੈ। ਜਾਣਕਾਰੀ ਮੁਤਾਬਿਕ ਇਸ ਤਰ੍ਹਾਂ ਨਾਲ ਹੁਣ ਤਕ ਕਰੀਬ 200 ਕਰੋੜ ਰੁਪਏ ਉਚਿਤ ਦਾਅਵੇਦਾਰਾਂ ਨੂੰ ਦਿੱਤਾ ਜਾ ਚੁੱਕਾ ਹੈ।

Posted By: Sukhdev Singh