ਨਈ ਦੁਨੀਆ, ਨਵੀਂ ਦਿੱਲੀ : ESIC ਨੇ ਅੱਜ ਦੋ ਅਹਿਮ ਫ਼ੈਸਲੇ ਲੈਂਦਿਆਂ ਮੁਲਾਜ਼ਮਾਂ ਤੇ ਕੰਪਨੀਆਂ ਨੂੰ ਵੱਡੀ ਸੁਵਿਧਾ ਦਿੱਤੀ ਹੈ। ਇਸ ਤੋਂ ਪਹਿਲਾਂ ਕੱਲ੍ਹ ਵੀ ਇਕ ਅਹਿਮ ਫ਼ੈਸਲਾ ਲਿਆ ਗਿਆ ਸੀ। ਕੱਲ੍ਹ ਤੋਂ ਲੈ ਕੇ ਅੱਜ ਤਕ ESIC ਨੇ ਤਿੰਨ ਮਹੱਤਵਪੂਰਨ ਫ਼ੈਸਲੇ ਲਏ ਹਨ। ਇਸ 'ਚ ਯੋਗਦਾਨ ਸਮੇਂ ਦੀ ਮਿਆਦ ਵੱਧਾਏ ਜਾਣ ਤੋਂ ਲੈ ਕੇ ਕੋਰੋਨਾ ਸੰਕਟ ਦੇ ਸਮੇਂ ਇਲਾਜ ਨੂੰ ਲੈ ਕੇ ਮੈਂਬਰਾਂ, ਲਾਭਪਾਤਰੀਆਂ ਲਈ ਦਿੱਤੀ ਗਈ ਸੁਵਿਧਾਵਾਂ ਸ਼ਾਮਲ ਹਨ।

1. ਯੋਗਦਾਨ ਜਮ੍ਹਾਂ ਕਰਨ ਦੀ ਮਿਆਦ ਵਧੀ

ESIC ਨੇ ਅੱਜ ਉਨ੍ਹਾਂ ਸਾਰੇ ਨਿਯੁਕਤਾਵਾਂ, ਕੰਪਨੀਆਂ ਨੂੰ Contribution ਯਾਨੀ ਯੋਗਦਾਨ ਨੂੰ ਜਮ੍ਹਾਂ ਕਰਨ ਦਾ ਇਕ ਹੋਰ ਮੌਕਾ ਦਿੱਤਾ ਹੈ। ਇਸ ਨਾਲ ਉਨ੍ਹਾਂ ਸਾਰੇ ਨਿਯੁਕਤੀਆਂ ਨੂੰ ਸੁਵਿਧਾ ਹੋਵੇਗੀ ਜਿਨ੍ਹਾਂ ਨੇ ਯੋਗਦਾਨ ਸਮੇਂ ਦੇ ਖ਼ਤਮ ਹੋਣ ਤੋਂ ਬਾਅਦ 42 ਦਿਨਾਂ ਦੇ ਅੰਦਰ ਅਪ੍ਰੈਲ, 2019 ਤੋਂ ਸਤੰਬਰ, 2019 ਤਕ ਯੋਗਦਾਨ ਸਮੇਂ ਲਈ #ESI ਯੋਗਦਾਨ ਦਰਜ ਨਹੀਂ ਕੀਤਾ ਸੀ। ਐਪਮਲਾਈਰ ਨੂੰ ਹੁਣ ਇਹ ਯੋਗਦਾਨ 15 ਮਈ 2020 ਤਕ ਦਰਜ ਕਰਨ ਦੀ ਮਨਜ਼ੂਰੀ ਮਿਲ ਗਈ ਹੈ।

2. ਨਿੱਜੀ ਕੈਮਸਿਟਾਂ ਤੋਂ ਦਵਾਈ ਖਰੀਦਣ ਦੀ ਮਨਜ਼ੂਰੀ

ਕੋਰੋਨਾ ਸੰਕਟ ਦੇ ਇਸ ਸਮੇਂ 'ਚ ESI ਨੇ ਆਪਣੇ ਲਾਭਪਾਤਰਾਂ ਦੀ ਪਰੇਸ਼ਾਨੀ ਨੂੰ ਘੱਟ ਕਰਨ ਲਈ ਕਦਮ ਚੁੱਕਿਆ ਹੈ। ਇਸ ਦੇ ਚੱਲਦਿਆਂ ਹੁਣ ESIC ਨੇ ਲਾਕਡਾਊਨ ਸਮੇਂ ਦੌਰਾਨ ਨਿੱਜੀ ਕੈਮਸਿਟਾਂ ਤੋਂ ਦਵਾਈਆਂ ਖਰੀਦਣ ਦੀ ਮਨਜ਼ੂਰੀ ਦਿੱਤੀ ਹੈ।

3. ਕੋਵਿਡ ਤੇ ਗ਼ੈਰ-ਕੋਵਿਡ ਹਸਪਤਾਲ 'ਚ ਕਰਾ ਸਕਣਗੇ ਇਲਾਜ

ਇਸ 'ਚ ਇਕ ਹੋਰ ਮਹੱਤਵਪੂਰਨ 8 ਅਪ੍ਰੈਲ ਨੂੰ ਲਿਆ ਗਿਆ ਸੀ। ਇਸ ਮੁਤਾਬਿਕ ਲਾਭਕਾਰਾਂ ਦੀ ਸੁਵਿਧਾ ਲਈ ESIC Hospitals ਨੂੰ ਕੋਰੋਨਾ COVID-19 Hospitals ਦੇ ਰੂਪ 'ਚ ਤਬਦੀਲ ਕਰ ਦਿੱਤਾ ਗਿਆ ਹੈ।

Posted By: Amita Verma