ਪੀਟੀਆਈ, ਨਵੀਂ ਦਿੱਲੀ : ਅਕਤੂਬਰ ਮਹੀਨੇ ਵਿਚ 12.44 ਲੱਖ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਏ ਹਨ। ਈਐੱਸਆਈਸੀ ਦੇ ਅੰਕੜਿਆਂ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਸਤੰਬਰ ਮਹੀਨੇ ਵਿਚ 12.23 ਲੱਖ ਨਵੇਂ ਰੁਜ਼ਗਾਰ ਪੈਦਾ ਹੋਏ ਸਨ। ਐਨਐਸਓ ਦੀ ਇਕ ਰਿਪੋਰਟ ਮੁਤਾਬਕ ਵਿੱਤ ਸਾਲ 2018-19 ਵਿਚ ਈਐਸਆਈਸੀ ਨੂੰ ਕੁਲ 1.49 ਕਰੋੜ ਨਵੀਆਂ ਅਰਜ਼ੀਆਂ ਮਿਲੀਆਂ। ਅੰਕੜਿਆਂ ਮੁਤਾਬਕ ਸਤੰਬਰ 2017 ਤੋਂ ਅਕਤੂਬਰ 2019 ਤਕ ਈਐਸਆਈਸੀ ਯੋਜਲਾ ਨਾਲ 3.22 ਕਰੋੜ ਨਵੇਂ ਅੰਸ਼ਧਾਰਕ ਜੁੜੇ।

ਐਨਐਸਓ ਦੀ ਰਿਪੋਰਟ ਈਐਸਆਈਸੀ, ਈਪੀਐਫਓ ਅਤੇ ਪੀਐਫਆਰਡੀਏ ਵੱਲੋਂ ਚਲਾਏ ਜਾਂਦੇ ਵੱਖ ਵੱਖ ਸਮਾਜਿਕ ਸੁਰੱਖਿਆ ਯੋਜਨਾਵਾਂ ਨਾਲ ਜੁੜਨ ਵਾਲੇ ਨਵੇਂ ਧਾਰਕਾਂ 'ਤੇ ਅਧਾਰਿਤ ਹੈ। ਰਿਪੋਰਟਾਂ ਮੁਤਾਬਕ ਸਤੰਬਰ 2107 ਤੋਂ ਮਾਰਚ 2018 ਦੌਰਾਨ ਈਐਸਆਈਸੀ ਕੋਲ ਕੁਲ 83.35 ਲੱਖ ਨਵੀਆਂ ਅਰਜ਼ੀਆਂ ਸਨ। ਅਕਤੂਬਰ ਵਿਚ ਈਪੀਐਫਓ ਕੋਲ ਸੁੱਧ ਰੂਪ ਵਿਚ 7.39 ਲੱਖ ਨਵੇਂ ਉਮੀਦਵਾਰ ਆਏ।

ਸਤੰਬਰ ਵਿਚ ਇਹ ਗਿਣਤੀ 9.48 ਲੱਖ ਦੀ ਸੀ। ਵਿੱਤੀ ਵਰ੍ਹੇ 2018-19 ਦੌਰਾਨ ਈਪੀਐਫਓ ਵੱਲੋਂ ਚਲਾਈਆਂ ਜਾਂਦੀਆਂ ਸਮਾਜਿਕ ਸੁਰੱਖਿਆ ਯੋਜਨਾਵਾਂ ਤੋਂ 61.12 ਲੱਖ ਨਵੇਂ ਧਾਰਕ ਜੁੜੇ। ਸਤੰਬਰ 2107 ਤੋਂ ਮਾਰਚ 2018 ਦੌਰਾਨ ਇਸ ਤੋਂ ਸ਼ੁੱਧ ਰੂਪ ਨਾਲ 15.52 ਲੱਖ ਨਵੇਂ ਅੰਸ਼ ਧਾਰਕ ਜੁੜੇ। ਤਾਜ਼ਾ ਅੰਕੜਿਆਂ ਮੁਤਾਬਕ ਸਤੰਬਰ 2017 ਤੋਂ ਅਕਤੂਬਰ 2019 ਦੌਰਾਨ 2.93 ਕਰੋੜ ਅੰਸ਼ ਧਾਰਕ ਈਐਸਆਈਸੀ ਯੋਜਨਾ ਨਾਲ ਜੁੜੇ।

Posted By: Tejinder Thind