ਕਈ ਪਰਿਵਾਰ ਕੋਰੋਨਾ ਮਹਾਮਾਰੀ ਕਾਰਨ ਉੱਜੜ ਗਏ ਤੇ ਬੱਚੇ ਅਨਾਥ ਹੋਏ ਹਨ। ਅਜਿਹੇ ਵਿਚ ਉਨ੍ਹਾਂ ਬੱਚਿਆਂ ਸਾਹਮਣੇ ਪੂਰਾ ਜੀਵਨ ਪਿਆ ਹੈ। ਅਨਾਥ ਬੱਚਿਆਂ ਲਈ ਇਕ ਮਦਦ ਇੰਪਲਾਈ ਪੈਨਸ਼ਨ ਸਕੀਮ (EPS) ਤਹਿਤ ਵੀ ਮਿਲ ਸਕਦੀ ਹੈ। ਜੇਕਰ ਬੱਚਿਆਂ ਦੇ ਮਾਤਾ-ਪਿਤਾ ਜਾਂ ਦੋਵੇਂ ਨੌਕਰੀਪੇਸ਼ਨ ਸਨਾ, ਤੇ ਇਸ ਸਕੀਮ ਦੇ ਮੈਂਬਰ ਰਹੇ, ਉਨ੍ਹਾਂ ਨੂੰ ਇਸ ਤੋਂ ਫਾਇਦਾ ਮਿਲ ਸਕਦਾ ਹੈ। EPFO ਨੇ ਇਹ ਜਾਣਕਾਰੀ ਆਪਣੇ ਟਵਿੱਟਰ ਹੈਂਡਲ 'ਤੇ ਦਿੱਤੀ ਹੈ। ਆਓ ਜਾਣਦੇ ਹਾਂ ਕਿ EPS ਸਕੀਮ ਤਹਿਤ ਅਨਾਥ ਬੱਚਿਆਂ ਨੂੰ ਕੀ-ਕੀ ਫਾਇਦੇ ਮਿਲਦੇ ਹਨ।

EPS ਸਕੀਮ ਤਹਿਤ ਅਨਾਥ ਬੱਚਿਆਂ ਨੂੰ ਮਿਲਣਗੇ ਇਹ ਫਾਇਦੇ

ਅਨਾਥ ਬੱਚਿਆਂ ਨੂੰ ਮਿਲਣ ਵਾਲੀ ਪੈਨਸ਼ਨ ਦੀ ਰਕਮ ਮਾਸਿਕ ਵਿਧਵਾ ਪੈਨਸ਼ਨ ਦਾ 75 ਫ਼ੀਸਦ ਹੈ। ਇਹ ਰਕਮ ਘੱਟੋ-ਘੱਟ 750 ਰੁਪਏ ਮਹੀਨਾ ਹੋਵੇਗੀ। ਇਕ ਸਮੇਂ 'ਤੇ ਦੋ ਅਨਾਥ ਬੱਚਿਆਂ ਨੂੰ ਵੱਖ-ਵੱਖ 750 ਰੁਪਏ ਪ੍ਰਤੀ ਮਹੀਨਾ ਇਹ ਪੈਨਸ਼ਨ ਮਿਲੇਗੀ। EPS ਸਕੀਮ ਤਹਿਤ ਅਨਾਥ ਬੱਚਿਆਂ ਨੂੰ ਪੈਨਸ਼ਨ ਉਨ੍ਹਾਂ ਦੀ ਉਮਰ 25 ਸਾਲ ਹੋਣ ਤਕ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਜੇਕਰ ਬੱਚੇ ਕਿਸੇ ਅਪਾਹਜਤਾ ਨਾਲ ਪੀੜਤ ਹਨ ਤਾਂ ਉਨ੍ਹਾਂ ਨੂੰ ਜੀਵਨ ਭਰ ਪੈਨਸ਼ਨ ਦਿੱਤੀ ਜਾਵੇਗੀ।

EPS ਦਾ ਨਿਯਮ ਕੀ ਹੈ ?

ਤੁਹਾਨੂੰ ਦੱਸ ਦੇਈਏ ਕਿ EPS 'ਚ ਪੈਸਾ ਜਮ੍ਹਾਂ ਕਰਨ ਲਈ ਕੰਪਨੀ ਆਪਣੇ ਮੁਲਾਜ਼ਮ ਦੀ ਤਨਖ਼ਾਹ 'ਚੋਂ ਪੈਸੇ ਨਹੀਂ ਕੱਟਦੀ ਬਲਕਿ ਕੰਪਨੀ ਦੇ ਯੋਗਦਾਨ ਦਾ ਕੁਝ ਹਿੱਸਾ ਈਪੀਐੱਸ 'ਚ ਜਮ੍ਹਾਂ ਹੁੰਦਾ ਹੈ। ਨਵੇਂ ਨਿਯਮ ਤਹਿਤ ਬੇਸਿਕ ਸੈਲਰੀ ਨੂੰ 15,000 ਰੁਪਏ ਤਕ ਨਿਰਧਾਰਤ ਕਰ ਦਿੱਤਾ ਗਿਆ ਹੈ। ਇਸੇ ਨਵੇਂ ਨਿਯਮ ਮੁਤਾਬਕ ਤਨਖ਼ਾਹ ਦਾ 8.33 ਫ਼ੀਸਦ ਹਿੱਸਾ ਈਪੀਐੱਸ 'ਚ ਜਮ੍ਹਾਂ ਕੀਤਾ ਜਾਂਦਾ ਹੈ। ਇਸ ਦਾ ਅਰਥ ਹੋਇਆ ਕਿ ਬੇਸਿਕ ਤਨਖ਼ਾਹ ਬੇਸ਼ੱਕ ਹੀ 15,000 ਰੁਪਏ ਤੋਂ ਜ਼ਿਆਦਾ ਹੋਵੇ, ਪਰ EPS 'ਚ ਕੰਪਨੀ ਵੱਲੋਂ 1250 ਰੁਪਏ ਹੀ ਜਮ੍ਹਾਂ ਕੀਤੇ ਜਾਣਗੇ। ਈਪੀਐੱਸ ਦਾ ਪੈਸਾ ਮੰਥਲੀ ਪੈਨਸ਼ਨ ਲਈ ਜਮ੍ਹਾਂ ਕੀਤਾ ਜਾਂਦਾ ਹੈ।

ਪੈਨਸ਼ਨ ਹਾਸਲ ਕਰਨ ਵਾਲੇ ਮੁਲਾਜ਼ਮ ਪੈਨਸ਼ਨ ਯੋਜਨਾ-1995 (EPS-95) ਤਹਿਤ ਪੈਨਸ਼ਨ ਭੁਗਤਾਨ ਲਈ ਜੀਵਨ ਪ੍ਰਮਾਣ ਪੱਤਰ (ਲਾਈਫ ਸਰਟੀਫਿਕੇਟ) ਜਾਂ ਡਿਜੀਟਲ ਪ੍ਰਮਾਣ ਪੱਤਰ ਜਮ੍ਹਾਂ ਕਰਵਾਉਣਾ ਲਾਜ਼ਮੀ ਹੁੰਦਾ ਹੈ। ਹਰ ਸਾਲ ਪੈਨਸ਼ਨਰਜ਼ ਨੂੰ ਲਾਈਫ ਸਰਟੀਫਿਕੇਟ ਜਾਂ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਵਾਉਣਾ ਪੈਂਦਾ ਹੈ। ਇਸ ਨਾਲ ਪੈਨਸ਼ਨ ਮਿਲਣ ਵਿਚ ਕਿਸੇ ਤਰ੍ਹਾਂ ਦਾ ਅੜਿੱਕਾ ਪੈਦਾ ਨਹੀਂ ਹੁੰਦਾ।

Posted By: Seema Anand