ਨਵੀਂ ਦਿੱਲੀ, ਬਿਜ਼ਨੈੱਸ ਡੈਸਕ : ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਦੇ ਸਬਸਕ੍ਰਾਈਬਰਜ਼ ਈਪੀਐੱਫ ਅਕਾਊਂਟ 'ਚ ਜਮ੍ਹਾਂ ਰਕਮ ਦੀ ਜਾਣਕਾਰੀ ਕਈ ਤਰੀਕਿਆਂ ਨਾਲ ਲੈ ਸਕਦੇ ਹਨ। ਮਿਸਡ ਕਾਲ, ਯੂਨੀਫਾਈਡ ਮੈਂਬਰ ਪੋਰਟਲ, ਐੱਸਐੱਮਐੱਸ ਤੇ ਈਪੀਐੱਫਓ ਵੈੱਬਸਾਈਟ ਜ਼ਰੀਏ ਇਹ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਇਨ੍ਹਾਂ ਅਲੱਗ-ਅਲੱਗ ਤਰੀਕਿਆਂ ਨਾਲ ਬੈਲੇਂਸ ਚੈੱਕ ਕੀਤਾ ਜਾ ਸਕਦਾ ਹੈ।

1. ਮਿਸਡ ਕਾਲ ਜ਼ਰੀਏ

ਤੁਸੀਂ ਮਿਸਡ ਕਾਲ ਜ਼ਰੀਏ ਪੀਐੱਫ ਖਾਤੇ 'ਚ ਜਮ੍ਹਾਂ ਰਕਮ ਦੀ ਜਾਣਕਾਰੀ ਹਾਸਲ ਕਰ ਸਕਦੇ ਹੋ, ਇਸ ਦੇ ਲਈ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ 011-22901406 'ਤੇ ਮਿਸਡ ਕਾਲ ਦੇਣੀ ਪਵੇਗੀ। ਮਿਸਡ ਕਾਲ ਦੇਣ ਦੇ ਕੁਝ ਦੇਰ ਅੰਦਰ ਤੁਹਾਨੂੰ ਇਕ SMS ਮਿਲੇਗਾ। ਇਸ SMS ਰਾਹੀਂ ਤੁਹਾਨੂੰ ਪੀਐੱਫ ਖਾਤੇ 'ਚ ਜਮ੍ਹਾਂ ਰਕਮ ਬਾਰੇ ਜਾਣਕਾਰੀ ਮਿਲੇਗੀ।

2. SMS ਜ਼ਰੀਏ

ਸਟੈੱਪ-1 : ਮੋਬਾਈਲ ਨੰਬਰ 7738299899 'ਤੇ SMS ਕਰੋ।

ਸਟੈੱਪ 2 : ਆਪਣੇ ਮੋਬਾਈਲ ਦੇ ਰਾਈਟ ਮੈਸਜ ਬਾਕਸ 'ਚ ਟਾਈਪ ਕਰੋ EPFOHO UAN ENG.

ਇਹ ਸੇਵਾ ਅੰਗਰੇਜ਼ੀ, ਹਿੰਦੀ, ਪੰਜਾਬੀ, ਗੁਜਰਾਤੀ, ਮਰਾਠੀ, ਕੰਨੜ, ਤੇਲਗੂ, ਤਾਮਿਲ, ਮਲਿਆਲਮ ਤੇ ਬੰਗਾਲੀ ਭਾਸ਼ਾ 'ਚ ਉਪਲਬਧ ਹੈ। ਤੁਹਾਨੂੰ ਇਹ ਜਾਣਕਾਰੀ ਜੇਕਰ ਹਿੰਦੀ 'ਚ ਚਾਹੀਦੀ ਹੈ ਤਾਂ ਤੁਹਾਨੂੰ ਟਾਈਪ ਕਰਨਾ ਪਵੇਗਾ- EPFOHO UAN HIN

SMS ਭੇਜਣ ਤੋਂ ਬਾਅਦ ਕੁਝ ਦੇਰ ਵਿਚ ਇਕ ਸੰਦੇਸ਼ ਮਿਲੇਗਾ। ਇਸ ਸੰਦੇਸ਼ 'ਚ ਤੁਹਾਨੂੰ ਪੀਐੱਫ ਖਾਤੇ 'ਚ ਜਮ੍ਹਾਂ ਰਕਮ ਬਾਰੇ ਜਾਣਕਾਰੀ ਮਿਲੇਗੀ।

3. EPFO ਮੈਂਬਰ ਪਾਸਬੁੱਕ ਦੀ ਵੈੱਬਸਾਈਟ ਜ਼ਰੀਏ

ਤੁਸੀਂ https://passbook.epfindia.gov.in/MemberPassBook/Login 'ਤੇ ਲੌਗਇਨ ਕਰੋ। ਤੁਸੀਂ UAN ਤੇ ਪਾਸਵਰਡ ਜ਼ਰੀਏ ਲੌਗਇਨ ਕਰ ਕੇ ਪਾਸਬੁੱਕ ਚੈੱਕ ਕਰ ਸਕਦੇ ਹੋ।

4. Umang App

ਪਲੇਅ ਸਟੋਰ ਜਾਂ App Store ਤੋਂ Umang App ਡਾਊਨਲੋਡ ਕਰੋ। ਇਸ App 'ਤੇ ਕਈ ਸਰਕਾਰੀ ਸੇਵਾਵਾਂ ਉਪਲਬਧ ਹਨ। ਇਸ ਵਿਚ ਤੁਹਾਨੂੰ EPFO ਆਪਸ਼ਨ ਚੁਣਨ ਤੋਂ ਬਾਅਦ 'Employee Centric Service' ਨੂੰ ਚੁਣਨਾ ਪਵੇਗਾ। ਹੁਣ UAN ਨੰਬਰ ਪਾਓ। ਇਸ ਤੋਂ ਬਾਅਦ ਤੁਹਾਡੇ ਮੋਬਾਈਲ 'ਤੇ ਇਕ ਓਟੀਪੀ ਆਵੇਗਾ। ਤੁਸੀਂ View Passbook ਤਹਿਤ ਈਪੀਐੱਫ ਬੈਲੇਂਸ ਚੈੱਕ ਕਰ ਸਕਦੇ ਹੋ।

Posted By: Seema Anand