ਜੇਐੱਨਐੱਨ, ਨਵੀਂ ਦਿੱਲੀ : EPFO ਦੇ 6 ਕਰੋੜ ਗਾਹਕਾਂ ਲਈ ਚੰਗੀ ਖ਼ਬਰ ਹੈ। ਕਿਰਤ ਮੰਤਰੀ ਸੰਤੋਸ਼ ਗੰਗਵਾਰ ਨੇ ਕਿਹਾ ਹੈ ਕਿ ਕਰਮਚਾਰੀ ਭਵਿੱਖ ਨਿਧੀ ਜਲਦ ਹੀ ਆਪਣੇ 6 ਕਰੋੜ ਗਾਹਕਾਂ ਦੇ ਖਾਤੇ 'ਚ ਸਾਲ 2018-19 ਦਾ ਵਿਆਜ ਪਾਵੇਗਾ। ਨਿਊਜ਼ ਏਜੰਸੀ ਪੀਟੀਆਈ ਅਨੁਸਾਰ ਗੰਗਵਾਰ ਨੇ ਮੰਗਲਵਾਰ ਨੂੰ ਕਿਹਾ ਕਿ 6 ਕਰੋੜ EPFO ਗਾਹਕਾਂ ਦੇ ਖਾਤੇ 'ਚ 2018-19 ਲਈ 8.65 ਫ਼ੀਸਦੀ ਦੇ ਹਿਸਾਬ ਨਾਲ ਵਿਆਜ ਮਿਲੇਗਾ। ਪਿਛਲੇ ਮਹੀਨੇ ਕਿਰਤ ਮੰਤਰੀ ਨੇ ਕਿਹਾ ਸੀ ਕਿ ਕਿਰਤ ਮੰਤਰਾਲਾ 2018-19 ਲਈ ਛੇਤੀ ਹੀ 8.65 ਫ਼ੀਸਦੀ ਦਾ ਵਿਆਜ ਨੋਟੀਫਾਈ ਕਰੇਗਾ ਕਿਉਂਕਿ ਵਿੱਤ ਮੰਤਰਾਲੇ ਨੇ ਇਸ 'ਤੇ ਆਪਣੀ ਸਹਿਮਤੀ ਜ਼ਾਹਿਰ ਨਹੀਂ ਕੀਤੀ ਹੈ।

ਇਸ ਤੋਂ ਪਹਿਲਾਂ ਕਿਰਤ ਮੰਤਰੀ ਦੀ ਪ੍ਰਧਾਨਗੀ ਵਾਲੇ ਕਰਮਚਾਰੀ ਭਵਿੱਖ ਨਿਧੀ ਸੰਗਠਨ ਲਈ ਫ਼ੈਸਲਾ ਲੈਣ ਵਾਲੀ ਸਰਬੋਤਮ ਇਕਾਈ ਕੇਂਦਰੀ ਨਿਆਸੀ ਬੋਰਡ (CBT) ਨੇ 2018-19 ਲਈ 8.65 ਫ਼ੀਸਦੀ ਵਿਆਜ ਦੇਣ ਦਾ ਫ਼ੈਸਲਾ ਕੀਤਾ ਸੀ।

ਪਿਛਲੇ ਮਹੀਨੇ ਫਿੱਕੀ ਦੇ ਇਕ ਪ੍ਰੋਗਰਾਮ ਤੋਂ ਇਲਾਵਾ ਗੰਗਵਾਰ ਨੇ ਕਿਹਾ ਸੀ ਕਿ EPF 'ਤੇ 2018-19 ਲਈ 8.65 ਵਿਆਜ ਦਰ 'ਤੇ ਵਿੱਤ ਮੰਤਰਾਲਾ ਸਹਿਮਤ ਨਹੀਂ ਹੈ। ਮੈਨੂੰ ਭਰੋਸਾ ਹੈ ਕਿ ਇਸ ਨੂੰ ਜਲਦ ਹੀ ਨੋਟੀਫਾਈ ਕੀਤਾ ਜਾਵੇਗਾ।

6 ਕਰੋੜ ਗਾਹਕਾਂ ਦੇ EPF ਖਾਤੇ 'ਚ ਵਿਆਜ ਜਮ੍ਹਾਂ ਕਰਨ ਲਈ EPFO ਨੂੰ ਕਿਰਤ ਮੰਤਰਾਲੇ ਦੇ ਨੋਟੀਫਿਕੇਸ਼ਨ ਦੀ ਜ਼ਰੂਰਤ ਹੁੰਦੀ ਹੈ। ਨਵੀਆਂ ਵਿਆਜ ਦਰਾਂ ਨੋਟੀਫਾਈ ਹੋਣ ਤੋਂ ਬਾਅਦ ਈਪੀਐੱਫਓ ਇਸ ਦਰ ਨਾਲ ਵਿਦਡ੍ਰਾਲ ਕਲੇਮ ਨਬੇੜ ਸਕਦਾ ਹੈ

ਮੌਜੂਦਾ ਸਮੇਂ EPFO ਵਿਦਡ੍ਰਾਲ ਕਲੇਮ 8.55 ਫ਼ੀਸਦੀ ਦੀ ਵਿਆਜ ਦਰ ਨਾਲ ਨਿਪਟਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ 2017-18 ਲਈ EPF 'ਤੇ 8.55 ਫ਼ੀਸਦੀ ਵਿਆਜ ਦਰ ਤੈਅ ਕੀਤੀ ਗਈ ਸੀ।

ਵਿੱਤ ਮੰਤਰਾਲੇ ਵਲੋਂ ਹਰੀ ਝੰਡੀ ਮਿਲਣ ਤੋਂ ਬਾਅਦ ਕਿਰਤ ਮੰਤਰਾਲਾ 2018-19 ਲਈ EPF ਦੀਆਂ ਵਿਆਜ ਦਰਾਂ ਨੋਟੀਫਾਈ ਕਰ ਸਕਦਾ ਹੈ। ਇਸ ਤੋਂ ਬਾਅਦ EPFO ਆਪਣੇ 136 ਫੀਲਡ ਅਫਸਰਾਂ ਨੂੰ ਹਦਾਇਤ ਦੇਵੇਗਾ ਕਿ ਉਹ ਗਾਹਕਾਂ ਦੇ ਖਾਤੇ 'ਚ ਵਿਆਜ ਜਮ੍ਹਾਂ ਕਰੇ ਅਤੇ ਵਿਦਡ੍ਰਾਲ ਕਲੇਮ ਵੀ ਇਸੇ ਦਰ ਨਾਲ ਨਿਪਟਾਏ।

Posted By: Seema Anand