ਜੇਐੱਨਐੱਨ, ਨਵੀਂ ਦਿੱਲੀ : ਜੇਕਰ ਤੁਸੀਂ ਹਾਲੇ ਤਕ ਆਪਣਾ ਯੂਨੀਵਰਸਲ ਅਕਾਊਂਟ ਨੰਬਰ ਆਧਾਰ ਕਾਰਡ ਦੇ ਨਾਲ ਲਿੰਕ ਨਹੀਂ ਕੀਤਾ ਹੈ ਤਾਂ ਜਲਦੀ ਕਰ ਲਓ, ਵਰਨਾ ਤੁਹਾਨੂੰ ਕਾਫੀ ਪਰੇਸ਼ਾਨੀਆਂ ਹੋ ਸਕਦੀਆਂ ਹਨ। ਯੂਏਐੱਨ ਨੂੰ ਆਧਾਰ ਨਾਲ ਲਿੰਕ ਕਰਨ ਲਈ 30 ਨਵੰਬਰ ਤਕ ਦਾ ਸਮਾਂ ਹੈ। ਇਸ ਮਿਆਦ ਤਕ ਤੁਹਾਡਾ ਈਪੀਐੱਫਓ (EPFO) ਆਧਾਰ ਨਾਲ ਲਿੰਕ ਨਹੀਂ ਹੋਇਆ ਤਾਂ ਤੁਹਾਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਰੁਕ ਸਕਦਾ ਹੈ ਪੈਸਾ

ਜੇਕਰ EPFO ​​ਨੂੰ ਆਧਾਰ ਨੰਬਰ ਨਾਲ ਲਿੰਕ ਨਹੀਂ ਕੀਤਾ ਗਿਆ ਹੈ ਤਾਂ ਕੰਪਨੀ ਵੱਲੋਂ ਤੁਹਾਡੇ ਖਾਤੇ ਵਿੱਚ ਜਮ੍ਹਾਂ ਯੋਗਦਾਨ ਨੂੰ ਰੋਕ ਦਿੱਤਾ ਜਾਵੇਗਾ। ਏਨਾ ਹੀ ਨਹੀਂ ਤੁਹਾਨੂੰ EPF ਖਾਤੇ 'ਚੋਂ ਪੈਸੇ ਕਢਵਾਉਣ 'ਚ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। EPF ਖਾਤੇ ਨੂੰ ਆਧਾਰ ਨਾਲ ਲਿੰਕ ਕਰਨਾ ਬਹੁਤ ਆਸਾਨ ਹੈ। ਇਸ ਲਈ ਬਿਲਕੁਲ ਵੀ ਦੇਰੀ ਨਾ ਕਰੋ ਅਤੇ ਇਸ ਕੰਮ ਨੂੰ ਜਲਦੀ ਤੋਂ ਜਲਦੀ ਕਰੋ। ਲਿੰਕ ਕਰਨ ਦੀ ਆਖ਼ਰੀ ਤਰੀਕ 30 ਨਵੰਬਰ ਹੈ, ਇਸ ਲਈ ਜ਼ਿਆਦਾ ਸਮਾਂ ਨਹੀਂ ਬਚਿਆ ਹੈ, ਇਸ ਲਈ ਜਲਦੀ ਹੀ ਅਪਡੇਟ ਕਰੋ, ਨਹੀਂ ਤਾਂ ਤੁਸੀਂ EPFO ​​ਸੇਵਾਵਾਂ ਦੀ ਵਰਤੋਂ ਕਰਨ ਦੇ ਯੋਗ ਵੀ ਨਹੀਂ ਹੋ ਸਕਦੇ ਹੋ।

Posted By: Seema Anand