ਜੇਐੱਨਐੱਨ, ਨਵੀਂ ਦਿੱਲੀ : EPFO ਦੇਸ਼ ਦੇ ਸੰਗਠਿਤ ਖੇਤਰ 'ਚ ਕੰਮ ਕਰਨ ਵਾਲੇ ਮੁਲਾਜ਼ਮਾਂ ਦਾ ਪੀਐੱਫ ਮੈਨੇਜ ਕਰਦਾ ਹੈ। ਈਪੀਐੱਫਓ ਤੁਹਾਡਾ ਪੀਐੱਫ ਤੇ ਪੈਨਸ਼ਨ ਫੰਡ ਮੈਨੇਜ ਕਰਦਾ ਹੈ। ਅਜਿਹੇ ਵਿਚ EPFO Subscribers ਅਕਸਰ ਵੱਖ-ਵੱਖ ਸੇਵਾਵਾਂ ਲਈ ਈਪੀਐੱਫਓ ਨਾਲ ਸੰਪਰਕ ਕਰਦੇ ਹਨ। ਹਾਲਾਂਕਿ, UAN ਯਾਨੀ ਕਿ ਯੂਨੀਵਰਸਲ ਅਕਾਊਂਟ ਨੰਬਰ ਆਉਣ ਤੋਂ ਬਾਅਦ ਈਪੀਐੱਫਓ ਸੇਵਾਵਾਂ ਆਸਾਨ ਹੋ ਗਈਆਂ ਹਨ। ਈਪੀਐੱਫਓ ਸਬਸਕ੍ਰਾਈਬਰ ਨੂੰ ਈਪੀਐੱਫਓ ਦੀਆਂ ਆਨਲਾਈਨ ਸੇਵਾਵਾਂ ਦਾ ਲਾਭ ਉਠਾਉਣ ਲਈ ਯੂਏਐੱਨ ਐਕਟੀਵੇਟ ਕਰਨਾ ਪੈਂਦਾ ਹੈ। ਬਹੁਤ ਸਾਰੇ ਲੋਕ ਇਸ ਗੱਲ ਨੂੰ ਲੈ ਕੇ ਖਦਸ਼ੇ 'ਚ ਰਹਿੰਦੇ ਹਨ। ਹਾਲਾਂਕਿ ਮਹਿਜ਼ ਸੱਤ ਸਟੈੱਪ 'ਚ ਅਜਿਹਾ ਸੰਭਵ ਹੈ।

UAN Activate ਕਰਨ ਦਾ ਸਟੈੱਪ-ਬਾਈ-ਸਟੈੱਫ ਪ੍ਰੋਸੈੱਸ

  • ਈਪੀਐੱਫ ਦੀ ਵੈੱਬਸਾਈਟ 'ਤੇ ਲੌਗਆਨ ਕਰੋ।
  • ਇਸ ਤੋਂ ਬਾਅਦ Our Services ਟੈਬ 'ਤੇ ਜਾਓ ਤੇ For Employees 'ਤੇ ਕਲਿੱਕ ਕਰੋ।
  • ਹੁਣ Member UAN/Online Services 'ਤੇ ਕਲਿੱਕ ਕਰੋ।

  • ਇਸ ਤੋਂ ਬਾਅਦ ਸੱਜੇ ਪਾਸੇ Important Links ਦੇ ਹੇਠਾਂ Activate your UAN 'ਤੇ ਕਲਿੱਕ ਕਰੋ।
  • ਹੁਣ UAN, ਨਾਂ, ਜਨਮ ਤਾਰੀਕ, ਮੋਬਾਈਲ ਨੰਬਰ ਤੇ ਕੈਪਚਾ ਵਰਗੀ ਜ਼ਰੂਰੀ ਜਾਣਕਾਰੀ ਐਂਟਰ ਕਰਨ ਤੋਂ ਬਾਅਦ Get Authorization pin 'ਤੇ ਕਲਿੱਕ ਕਰੋ। ਹੁਣ ਤੁਹਾਨੂੰ ਰਜਿਸਟਰਡ ਨੰਬਰ 'ਤੇ ਓਟੀਪੀ ਆਵੇਗਾ।
  • I Agree 'ਤੇ ਕਲਿੱਕ ਕਰੋ ਤੇ ਓਟੀਪੀ ਐਂਟਰ ਕਰੋ।
  • ਇਸ ਤੋਂ ਬਾਅਦ ਅਖੀਰ 'ਚ 'ਵੈਲੀਡੇਟ ਓਟੀਪੀ ਐਂਡ ਐਕਟੀਵੇਟ ਯੂਏਐੱਨ' 'ਤੇ ਕਲਿੱਕ ਕਰੋ।

ਇਸ ਤੋਂ ਬਾਅਦ ਤੁਹਾਡਾ UAN ਐਕਟੀਵੇਟ ਹੋ ਜਾਵੇਗਾ। ਤੁਸੀਂ Unified portal ਰਾਹੀਂ PF Transfer ਤੇ PF Claim ਵਰਗੀਆਂ ਸੇਵਾਵਾਂ ਦਾ ਲਾਭ ਉਠਾ ਸਕਦੇ ਹੋ। ਇਸ ਤੋਂ ਇਲਾਵਾ ਆਪਣੀ ਬੇਸਿਕ ਜਾਣਕਾਰੀ ਅਪਡੇਟ ਕਰ ਸਕਦੇ ਹੋ। ਨਾਲ ਹੀ KYC ਦੇ ਦਸਤਾਵੇਜ਼ ਅਪਲੋਡ ਕਰ ਸਕਦੇ ਹੋ।

Posted By: Seema Anand