EPFO : ਜੇਐੱਨਐੱਨ, ਨਵੀਂ ਦਿੱਲੀ : ਨੌਕਰੀਪੇਸ਼ਾ ਲੋਕਾਂ ਲਈ ਚੰਗੀ ਖ਼ਬਰ ਹੈ। ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਮੁਤਾਬਿਕ ਕੋਵਿਡ-19 ਦੇ ਕਹਿਰ ਨਾਲ ਸਬੰਧਤ ਨਿਕਾਸੀ ਕਲੇਮ ਫਾਈਲ ਕਰਨ ਲਈ ਈਪੀਐੱਫ ਮੈਂਬਰ ਨੂੰ ਕੋਈ ਪ੍ਰਮਾਣ ਪੱਤਰ ਜਾਂ ਦਸਤਾਵੇਜ਼ ਜਮ੍ਹਾਂ ਨਹੀਂ ਕਰਨਾ ਪਵੇਗਾ। ਅਜਿਹੇ ਵਿਚ ਤੁਸੀਂ ਕੋਰੋਨਾ ਮਹਾਮਾਰੀ 'ਚ ਨਕਦੀ ਦੀ ਜ਼ਰੂਰਤ ਪੈਣ 'ਤੇ ਪੀਐੱਫ ਦਾ ਪੈਸਾ ਕਢਵਾ ਸਕਦੇ ਹੋ।

ਈਪੀਐੱਫਓ ਨੇ ਟਵੀਟ ਰਾਹੀਂ ਦੱਸਿਆ ਕਿ ਮਹਾਮਾਰੀ ਕੋਵਿਡ-19 ਦੇ ਕਹਿਰ ਨਾਲ ਸਬੰਧਤ ਨਿਕਾਸੀ ਕਲੇਮ ਫਾਈਲ ਕਰਨ ਲਈ ਈਪੀਐੱਫ ਮੈਂਬਰ ਨੂੰ ਕੋਈ ਪ੍ਰਮਾਣ ਪੱਤਰ ਜਾਂ ਦਸਤਾਵੇਜ਼ ਦੇਣਾ ਜ਼ਰੂਰੀ ਨਹੀਂ। ਇਸ ਤੋਂ ਇਲਾਵਾ EPFO ਨੇ ਸਾਰੇ ਪੀਐੱਫ ਖਾਤਾ ਧਾਰਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਸੋਸ਼ਲ ਮੀਡੀਆ 'ਤੇ ਬਣੇ ਈਪੀਐੱਫਓ ਦਾ ਕੋਈ ਗ਼ਲਤ ਹੈਂਡਲ ਸਬਸਕ੍ਰਾਈਬ ਨਾ ਕਰਨ। ਸਰਕਾਰ ਨੇ ਕੋਵਿਡ-19 ਸੰਕਟ ਨੂੰ ਦੇਖਦਿਆਂ ਈਪੀਐੱਫ ਮੈਂਬਰਾਂ ਨੂੰ ਆਪਣੇ ਪੀਐੱਫ 'ਚੋਂ 3 ਮਹੀਨੇ ਦੀ ਤਨਖ਼ਾਹ ਬਰਾਬਰ ਰਕਮ ਕਢਵਾਉਣ ਦੀ ਛੋਟ ਦਿੱਤੀ ਸੀ।

ਤੁਸੀਂ EPFO ਦਾ ਪੈਸਾ ਆਨਲਾਈਨ ਵੀ ਟਰਾਂਸਫਰ ਕਰ ਸਕਦੇ ਹੋ। ਯੂਨੀਵਰਸਲ ਅਕਾਊਂਟ ਨੰਬਰ (UAN) ਆਉਣ ਤੋਂ ਬਾਅਦ ਮੁਲਾਜ਼ਮ ਦੇ ਸਾਰੇ ਅਕਾਊਂਟ ਇੱਕੋ ਜਗ੍ਹਾ ਰਹਿੰਦੇ ਹਨ, ਪਰ ਪੈਸਾ ਅਲੱਗ-ਅਲੱਗ ਖਾਤਿਆਂ 'ਚ ਰਹਿੰਦਾ ਹੈ। ਇਸ ਲਈ ਨਵੀਂ ਕੰਪਨੀ ਨਾਲ ਤੁਹਾਡੇ ਲਈ ਪਹਿਲਾਂ ਆਪਣਾ UAN ਸ਼ੇਅਰ ਕਰਨਾ ਜ਼ਰੂਰੀ ਹੈ। ਬਾਅਦ ਵਿਚ ਆਪਣੇ ਨਵੇਂ ਖਾਤੇ 'ਚ ਪੁਰਾਣੇ ਖਾਤੇ ਦਾ ਪੈਸਾ ਟਰਾਂਸਫਰ ਕਰ ਲਓ।

ਇਹ ਹੈ ਤਰੀਕਾ

1. EPF ਦੇ ਯੂਨੀਫਾਈਡ ਮੈਂਬਰ ਪੋਰਟਲ ਨੂੰ ਲੌਗਆਨ ਕਰੋ।

2. ਹੁਣ ਆਪਣੇ UAN ਤੇ ਪਾਸਵਰਡ ਜ਼ਰੀਏ ਲੌਗਇਨ ਕਰੋ।

3. ਹੁਣ 'Online Services' ਆਪਸ਼ਨ 'ਤੇ ਜਾਓ ਤੇ 'One Member- One EPF Account (Transfer Request)' 'ਤੇ ਕਲਿੱਕ ਕਰੋ।

4. ਹੁਣ 'Get Details' 'ਤੇ ਕਲਿੱਕ ਕਰੋ।

5. ਹੁਣ ਤੁਹਾਡੇ ਸਾਹਮਣੇ ਸਾਬਕਾ ਕੰਪਨੀ ਦੇ ਪੀਐੱਫ ਅਕਾਊਂਟ ਦਾ ਵੇਰਵਾ ਆ ਜਾਵੇਗਾ।

6. ਹੁਣ ਤੁਸੀਂ ਮੌਜੂਦਾ ਜਾਂ ਸਾਬਕਾ ਕੰਪਨੀ ਨੂੰ ਫਾਰਮ ਮਨਜ਼ੂਰ ਕਰਨ ਲਈ ਚੁਣ ਸਕਦੇ ਹੋ।

7. ਇਸ ਤੋਂ ਬਾਅਦ 'Get OTP' ਦਾ ਬਦਲ ਚੁਣੋ। ਹੁਣ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ 'ਤੇ ਇਕ ਓਟੀਪੀ ਆਵੇਗਾ। ਇਸ ਨੂੰ ਐਂਟਰ ਕਰ ਕੇ ਸਬਮਿਟ ਬਟਨ 'ਤੇ ਕਲਿੱਕ ਕਰ ਦਿਉ।

ਤੁਹਾਡੀ ਕੰਪਨੀ ਵੱਲੋਂ ਵੇਰਵੇ ਦੀ ਪੁਸ਼ਟੀ ਦੇ ਨਾਲ ਤੁਹਾਡੇ ਪੁਰਾਣੇ ਪੀਐੱਫ ਖਾਤੇ 'ਚ ਜਮ੍ਹਾਂ ਰਕਮ ਨਵੇਂ ਪੀਐੱਫ ਅਕਾਊਂਟ 'ਚ ਟਰਾਂਸਫਰ ਹੋ ਜਾਵੇਗੀ।

Posted By: Seema Anand