ਨਈ ਦੁਨੀਆ, ਨਵੀਂ ਦਿੱਲੀ : ਈਪੀਐੱਫਓ ਨੇ ਕੋਰੋਨਾ ਵਾਇਰਸ ਅਤੇ ਲਾਕਡਾਊਨ ਦੇ ਮੁਸ਼ਕਲ ਸਮੇਂ 'ਚ ਆਪਣੇ ਖਾਤਾ ਧਾਰਕਾਂ ਦੀ ਬਹੁਤ ਮਦਦ ਕੀਤੀ ਹੈ। ਤਾਜ਼ਾ ਖ਼ਬਰ ਇਹ ਹੈ ਕਿ ਕੇਂਦਰ ਸਰਕਾਰ ਨੇ ਪੈਨਸ਼ਨ ਕੈਟਾਗਰੀ ਵਿਚ 868 ਕਰੋੜ ਰੁਪਏ ਦੇ ਨਾਲ ਹੀ 105 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਵੀ ਜਾਰੀ ਕਰ ਦਿੱਤੀ ਹੈ। ਇਸ ਰਕਮ ਦੀ ਵਰਤੋਂ ਈਪੀਐੱਫਓ ਪੈਨਸ਼ਨ ਹੋਲਡਰਾਂ ਨੂੰ ਵਧੀ ਹੋਈ ਪੈਨਸ਼ਨ ਵੀ ਜਾਰੀ ਕਰ ਦਿੱਤੀ ਗਈ ਹੈ। ਇਸ ਰਾਸ਼ੀ ਦੀ ਵਰਤੋਂ ਈਪੀਐੱਫਓ ਪੈਨਸ਼ਨਰਾਂ ਨੂੰ ਵਧੀ ਹੋਈ ਪੈਨਸ਼ਨ ਦੇਣ ਲਈ ਕੀਤਾ ਜਾਵੇਗਾ। ਈਪੀਐਫਓ ਦੀ ਸਿਫ਼ਾਰਸ਼ ਦੇ ਆਧਾਰ 'ਤੇ ਭਾਰਤ ਸਰਕਾਰ ਨੇ ਮਜ਼ਦੂਰਾਂ ਵੱਲੋਂ ਲੰਬੇ ਸਮੇਂ ਤੋਂ ਕੀਤੀਆਂ ਜਾ ਰਹੀਆਂ ਮੰਗਾਂ ਵਿਚੋਂ ਇਕ ਨੂੰ ਸਵੀਕਾਰ ਕਰ ਲਿਆ ਹੈ। ਮੰਗ ਇਹ ਸੀ ਕਿ ਨੌਕਰੀ ਦੇ 15 ਸਾਲ ਤੋਂ ਬਾਅਦ ਪੈਨਸ਼ਨ ਦੇ ਪਰਿਵਰਤਿਤ ਮੁੱਲ ਨੂੰ ਬਹਾਲ ਕਰਨ ਦੀ ਇਜਾਜ਼ਤ ਦਿੱਤੀ ਜਾਵੇ।

ਈਪੀਐੱਸ-95 ਅਧੀਨ ਪੈਨਸ਼ਨਰਾਂ ਦੇ ਹਿੱਤਾਂ ਦਾ ਧਿਆਨ ਰੱਖਦੇ ਹੋਏ ਇਹ ਇਕ ਇਤਿਹਾਸਕ ਕਦਮ ਹੈ।

ਈਪੀਐੱਫਓ ਕੋਲ 135 ਖੇਤਰੀ ਦਫ਼ਤਰਾਂ ਜ਼ਰੀਏ 65 ਲੱਖ ਤੋਂ ਜ਼ਿਆਦਾ ਪੈਨਸ਼ਨਰ ਹਨ। ਈਪੀਐਫਓ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਇਸ ਕੋਵਿਡ19 ਲਾਕਡਾਊਨ ਦੌਰਾਨ ਸਾਰੀਆਂ ਰੁਕਾਵਟਾਂ ਨੂੰ ਪਾਰ ਕੀਤਾ ਅਤੇ ਮਈ 2020 ਲਈ ਪੈਨਸ਼ਰ ਭੁਗਤਾਨ ਦੀ ਰਕਮ ਵਿਚ ਬਦਲਾਅ ਕਰਵਾਇਆ, ਜਿਸ ਨਾਲ ਪੈਨਸ਼ਨਰਾਂ ਦੇ ਬੈਂਕ ਖਾਤਿਆਂ ਵਿਚ ਸਮੇਂ ਸਿਰ ਉਨ੍ਹਾਂ ਦੀ ਪੈਨਸ਼ਨ ਦਾ ਭੁਗਤਾਨ ਪੱਕਾ ਕੀਤਾ ਜਾ ਸਕੇ।

ਇਸ ਤੋਂ ਪਹਿਲਾਂ ਅਪ੍ਰੈਲ ਦੀ ਪੈਨਸ਼ਨ ਸਮੇਂ ਤੋਂ ਪਹਿਲਾਂ ਜਾਰੀ ਕਰ ਦਿੱਤੀ ਗਈ ਸੀ। ਉਦੋਂ ਕੁੱਲ 764 ਕਰੋੜ ਰੁਪਏ ਜਾਰੀ ਕੀਤੇ ਗਏ ਸਨ।

Posted By: Tejinder Thind