ਨਵੀਂ ਦਿੱਲੀ, ਬਿਜ਼ਨੈੱਸ ਡੈਸਕ : EPFO Fund : ਹਰ ਵਿਅਕਤੀ ਆਪਣਾ ਘਰ ਬਣਾਉਣ ਜਾਂ ਖਰੀਦਣ ਦਾ ਸੁਪਨਾ ਲੈਂਦਾ ਹੈ। ਇਸ ਸੁਪਨੇ ਨੂੰ ਪੂਰਾ ਕਰਨ ਲਈ ਉਹ ਦਿਨ ਰਾਤ ਮਿਹਨਤ ਕਰਦਾ ਹੈ। ਪਰ ਕਈ ਵਾਰ ਉਸ ਦਾ ਸੁਪਨਾ ਪੈਸੇ ਦੀ ਕਮੀ ਕਾਰਨ ਅਧੂਰਾ ਰਹਿ ਜਾਂਦਾ ਹੈ। ਇਸ ਸੁਪਨੇ ਨੂੰ ਪੂਰਾ ਕਰਨ ਲਈ, ਕੇਂਦਰ ਸਰਕਾਰ ਨੇ ਐਲਾਨ ਕੀਤਾ ਹੈ ਕਿ ਲੋਕ ਹੁਣ ਘਰ ਬਣਾਉਣ ਦੇ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਪੀਐੱਫ ਦੇ ਪੈਸੇ ਦੀ ਵਰਤੋਂ ਕਰ ਸਕਦੇ ਹਨ।

ਪ੍ਰੋਵੀਡੈਂਟ ਫੰਡ (PF) ਰੁਜ਼ਗਾਰ ਪ੍ਰਾਪਤ ਲੋਕਾਂ ਲਈ ਬੱਚਤ ਦਾ ਇੱਕ ਵੱਡਾ ਸਰੋਤ ਹੈ। ਇਸ ਵਿੱਚ ਕਰਮਚਾਰੀ ਦੀ ਮੂਲ ਤਨਖਾਹ ਦਾ ਇੱਕ ਹਿੱਸਾ ਹਰ ਮਹੀਨੇ ਪੀਐਫ ਫੰਡ ਵਿੱਚ ਜਮ੍ਹਾਂ ਹੁੰਦਾ ਹੈ। ਸਰਕਾਰ ਇਸ ਡਿਪਾਜ਼ਿਟ 'ਤੇ ਸਾਲਾਨਾ ਆਧਾਰ 'ਤੇ ਵਿਆਜ ਵੀ ਅਦਾ ਕਰਦੀ ਹੈ। PF ਧਾਰਕ ਲੋੜ ਪੈਣ 'ਤੇ ਆਪਣੇ PF ਖਾਤੇ ਤੋਂ ਪੈਸੇ ਵੀ ਕਢਵਾ ਸਕਦੇ ਹਨ।

ਮਕਾਨ ਬਣਾਉਣ ਲਈ ਪੀਐੱਫ ਤੋਂ ਐਡਵਾਂਸ ਲਿਆ ਜਾ ਸਕਦਾ ਹੈ। ਇਸ ਦੇ ਲਈ ਧਾਰਕਾਂ ਨੂੰ ਫਾਰਮ-31 ਭਰਨਾ ਹੋਵੇਗਾ। ਇਹ ਫਾਰਮ EPFO ​​ਦੀ ਵੈੱਬਸਾਈਟ 'ਤੇ ਉਪਲੱਬਧ ਹੋਵੇਗਾ। ਤੁਸੀਂ UMANG ਐਪ ਰਾਹੀਂ ਵੀ ਫਾਰਮ ਭਰ ਸਕਦੇ ਹੋ।

ਇਹ ਦਸਤਾਵੇਜ਼ ਪੀਐੱਫ ਵਿੱਚ ਐਡਵਾਂਸ ਲਈ ਦੇਣੇ ਹੋਣਗੇ

EPFO ਦੇਵੇਗਾ ਇੰਨੀ ਐਡਵਾਂਸ ਰਕਮ

ਤੁਹਾਨੂੰ ਕੋਈ ਜਗ੍ਹਾ ਜਾਂ ਸਾਈਟ ਖਰੀਦਣ ਲਈ 24 ਮਹੀਨਿਆਂ ਦੀ ਮੁੱਢਲੀ ਤਨਖਾਹ ਅਤੇ ਡੀਏ ਦਿੱਤਾ ਜਾਵੇਗਾ। ਇਸ ਦੇ ਨਾਲ ਹੀ, ਤੁਹਾਨੂੰ ਮਕਾਨ ਜਾਂ ਫਲੈਟ ਬਣਾਉਣ ਜਾਂ ਖਰੀਦਣ ਲਈ 32 ਮਹੀਨਿਆਂ ਦੀ ਮੁੱਢਲੀ ਤਨਖਾਹ ਅਤੇ ਡੀਏ EPF ਵਿੱਚ ਵਿਆਜ ਦੇ ਨਾਲ, ਤੁਹਾਨੂੰ ਉਹ ਰਕਮ ਮਿਲੇਗੀ, ਜੋ ਕਰਮਚਾਰੀ ਅਤੇ ਕੰਪਨੀ ਦੇ ਕੁੱਲ ਹਿੱਸੇ ਜਾਂ ਉਸਾਰੀ ਦੀ ਕੁੱਲ ਲਾਗਤ ਤੋਂ ਘੱਟ ਹੈ। ਤੁਸੀਂ ਇਸ ਸਹੂਲਤ ਦਾ ਲਾਭ ਸਿਰਫ ਇੱਕ ਵਾਰ ਲੈ ਸਕਦੇ ਹੋ।

Posted By: Jagjit Singh