EPFO ਯਾਨੀ ਮੁਲਾਜ਼ਮ ਭਵਿੱਖ ਨਿਧੀ ਸੰਗਠਨ ਨੇ ਨਵੀਂ ਇਲੈਕਟ੍ਰਾਨਿਕ ਸਹੂਲਤ ਸ਼ੁਰੂ ਕੀਤੀ ਹੈ। ਇਸ ਦਾ ਫਾਇਦਾ ਕੰਪਨੀ ਨੂੰ ਹੋਵੇਗਾ। ਕੰਪਨੀਆਂ ਲਈ ਆਪਣੇ ਮੁਲਾਜ਼ਮਾਂ ਦੇ EPF ਸਬੰਧੀ ਰਿਕਾਰਡ ਨੂੰ ਰੱਖਣਾ ਆਸਾਨ ਹੋਵੇਗਾ। EPFO ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਇਸ ਬਾਰੇ ਜਾਣਕਾਰੀ ਦਿੱਤੀ ਹੈ। EPFO ਦੇ ਅਧਿਕਾਰੀਆਂ ਮੁਤਾਬਿਕ, ਆਮ ਤੌਰ 'ਤੇ ਕਾਰਖਾਨੇ 'ਚ ਉਸ ਦੇ ਮਾਲਕ ਜਾਂ ਵਪਾਰੀ ਜਾਂ ਮੈਨੇਜਰ ਨੂੰ ਪ੍ਰਮੁੱਖ ਮਾਲਕ ਮੰਨਿਆ ਜਾਂਦਾ ਹੈ, ਪਰ ਕਿਸੀ ਅਦਾਰੇ ਜਾਂ ਕੰਪਨੀ ਦੇ ਕੰਟਰੋਲ ਤੇ ਨਿਗਰਾਨੀ 'ਚ ਸ਼ਾਮਲ ਵਿਅਕਤੀ ਮੁੱਖ ਮਾਲਕ ਮੰਨਿਆ ਜਾਂਦਾ ਹੈ। ਪ੍ਰਮੁੱਖ ਮਾਲਕ ਉਹ ਹੁੰਦਾ ਹੈ ਜੋ ਇਕ ਠੇਕੇਦਾਰ ਜ਼ਰੀਏ ਠੇਕਾ ਮੁਲਾਜ਼ਮ ਰੱਖਦਾ ਹੈ।

EPFO ਦੀ ਨਵੀਂ ਵਿਵਸਥਾ ਅਜਿਹੇ ਹੀ ਠੇਕੇਦਾਰਾਂ ਲਈ ਹੈ। ਹੁਣ EPFO ਨੇ ਪ੍ਰਭਾਵੀ ਸਿਫਾਰਸ਼ ਲਈ ਸਬੰਧਤ ਠੇਕਾ ਕੰਪਨੀਆਂ ਦੇ ਨਾਲ ਮੁੱਖ ਕੰਪਨੀ ਮਾਲਕਾਂ ਨੂੰ ਇੰਟਰਲਿੰਕ ਕਰਨ ਦੀ ਸਹੂਲਤ ਸ਼ੁਰੂ ਕੀਤੀ ਹੈ। ਇਸ ਨਾਲ ਮੁਲਾਜ਼ਮਾਂ ਦੇ ਪੀਐੱਫ ਰਿਕਾਰਡ ਦੀ ਸਾਂਭ-ਸਭਾਲ ਆਸਾਨ ਹੋਵੇਗੀ। ਨਵੀਂ ਵਿਵਸਥਾ ਤਹਿਤ EPFO ਦੀ ਵੈੱਬਸਾਈਟ https://unifiedportal-emp.epfindia.gov.in/epfo/ 'ਤੇ ਜਾ ਕੇ ਰਜਿਸਟ੍ਰੇਸ਼ਨ ਕਰਨੀ ਪਵੇਗੀ।

ਮੁਲਾਜ਼ਮ ਖ਼ੁਦ ਅਪਡੇਟ ਕਰ ਸਕਣਗੇ ਨੌਕਰੀ ਛੱਡਣ ਦੀ ਤਰੀਕ

ਇਸ ਦੌਰਾਨ EPFO ਨੇ ਆਪਣੇ ਖਾਤਾਧਾਰਕਾਂ ਨੂੰ ਇਕ ਹੋਰ ਸਹੂਲਤ ਦਿੱਤੀ ਹੈ। ਹੁਣ ਮੁਲਾਜ਼ਮ ਖ਼ੁਦ ਹੀ EPFO 'ਤੇ ਲਾਗਇਨ ਕਰ ਕੇ ਡਾਟਾ ਅਪਡੇਟ ਕਰ ਸਕਦਾ ਹੈ ਕਿ ਉਸ ਨੇ ਕਦੋਂ ਨੌਕਰੀ ਛੱਡੀ ਹੈ। ਇਸ ਦੀ ਪ੍ਰਕਿਰਿਆ ਕਾਫੀ ਆਸਾਨ ਹੈ। Exit Date ਅਪਡੇਟ ਕਰਨ ਲਈ ਯੂਨੀਫਾਈਡ ਮੈਂਬਰ ਪੋਰਟਲ https://unifiedportal-mem.epfindia.gov.in/memberinterface/ 'ਤੇ ਜਾਓ। UAN ਤੇ ਪਾਸਵਰਡ ਦੇ ਨਾਲ ਲਾਗਇਨ ਕਰੋ। ਇਸ ਤੋਂ ਬਾਅਦ Manage 'ਤੇ ਕਲਿੱਕ ਕਰੋ ਤੇ Mark Exit 'ਤੇ ਜਾਓ। ਡਰਾਪ ਡਾਊਨ 'ਚ Select Employmenet ਤੋਂ PF Account Number ਦਾ ਬਦਲ ਚੁਣੋ। ਇਸ ਤੋਂ ਬਾਅਦ Date of Exit ਤੇ Reason of Exit ਦਰਜ ਕਰੋ। Request OTP 'ਤੇ ਕਲਿੱਕ ਕਰ ਕੇ ਆਪਣੇ ਰਜਿਸਟਰਡ ਮੋਬਾਈਲ ਨੰਬਰ 'ਤੇ ਓਟੀਪੀ ਪ੍ਰਾਪਤ ਕਰੋ ਤੇ ਦਰਜ ਕਰੋ। ਅਖੀਰ 'ਚ Update ਤੇ OK 'ਤੇ ਕਲਿੱਕ ਕਰੋ। Date of Exit ਸਫਲਤਾਪੂਰਵਕ ਅਪਡੇਟ ਹੋ ਗਈ ਹੈ। ਨਵੀਂ ਨੌਕਰੀ ਹਾਸਲ ਕਰਨ ਤੋਂ ਬਾਅਦ ਵੀ ਇੱਥੇ ਬਦਲਾਅ ਕੀਤਾ ਜਾ ਸਕਦਾ ਹੈ। ਇਸ ਨਾਲ EPFO ਲਈ ਵੀ ਮੁਲਾਜ਼ਮਾਂ ਦਾ ਡਾਟਾ ਰੱਖਣਾ ਆਸਾਨ ਹੋਵੇਗਾ।

Posted By: Seema Anand