ਨਈ ਦੁਨੀਆ, ਨਵੀਂ ਦਿੱਲੀ : EPFO ਯਾਨੀ ਮੁਲਾਜ਼ਮ ਭਵਿੱਖ ਨਿਧੀ ਸੰਗਠਨ ਨੇ ਮੈਂਬਰਾਂ ਲਈ ਈ-ਨੋਮੀਨੇਸ਼ਨ ਦੀ ਸਹੂਲਤ ਸ਼ੁਰੂ ਕੀਤੀ ਹੈ। ਇਹ ਸਾਰੇ ਮੈਂਬਰਾਂ ਲਈ ਲਾਜ਼ਮੀ ਹੈ। ਨਾਮਜ਼ਦਗੀ ਦਾਖ਼ਲ ਕਰਨ ਦੀ ਪ੍ਰਕਿਰਿਆ ਲਈ ਈ-ਸੇਵਾ ਪੋਰਟਲ ਦੀ ਵਰਤੋਂ ਕਰਨੀ ਪਵੇਗੀ। ਈ-ਨੋਮੀਨੇਸ਼ਨ (EPFO e-nomination) ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਅੰਸ਼ਧਾਰਕ ਦੀ ਮੌਤ ਹੋਣ 'ਤੇ ਕਲੇਮ ਦਾ ਸਹੀ ਤੇ ਜਲਦ ਨਿਪਟਾਰਾ ਹੋ ਸਕੇਗਾ। ਇਸ ਕਾਰਨ ਪਰਿਵਾਰ ਨੂੰ ਆਰਥਿਕ ਪਰੇਸ਼ਾਨੀ ਨਹੀਂ ਉਠਾਉਣੀ ਪਵੇਗੀ। EPFO e-nomination ਦਾ ਦੂਸਰਾ ਫਾਇਦਾ ਇਹ ਹੈ ਕਿ ਜੇਕਰ ਇਸ ਨੂੰ ਸਮਾਂ ਰਹਿੰਦੇ ਸਹੀ ਤਰੀਕੇ ਨਾਲ ਕੀਤਾ ਗਿਆ ਤਾਂ ਪਰਿਵਾਰ 'ਚ ਵਿਵਾਦ ਵਾਲੀ ਸਥਿਤੀ ਨਹੀਂ ਬਣੇਗੀ। EPFO e-nomination ਨਾਲ ਯਕੀਨੀ ਹੋਵੇਗਾ ਕਿ ਮੈਂਬਰ ਆਪਣੇ ਈਪੀਐੱਫ ਅਕਾਊਂਟ ਦੀ ਓਨਰਸ਼ਿਪ ਲੈਣ ਤੇ ਸਮੇਂ-ਸਮੇਂ 'ਤੇ ਇਸ ਨੂੰ ਅਪਡੇਟ ਕਰਨ। ਇਹ ਪੈਨਸ਼ਨ ਫੰਡ ਦੇ ਅਸਰ ਵੈਲਿਊਏਸ਼ਨ 'ਚ ਮਦਦਗਾਰ ਹੈ। ਰਿਕਾਰਡ ਡਿਜੀਟਲ ਰਹਿਣਗੇ ਤੇ ਮੁਲਾਜ਼ਮ ਦਾ ਅਨੁਭਵ ਬਿਹਤਰ ਰਹੇਗਾ।

EPFO ਈ-ਨੋਮੀਨੇਸ਼ਨ 'ਚ ਲੱਗਣ ਵਾਲੇ ਲੋੜੀਂਦੇ ਦਸਤਾਵੇਜ਼

ਕਿਵੇਂ ਕਰੀਏ EPFO e-nomination?

  • ਈ-ਨੋਮੀਨੇਸ਼ਨ ਪ੍ਰਕਿਰਿਆ ਪੂਰੀ ਕਰਨ ਲਈ ਮੈਂਬਰ ਕੋਲ ਈ-ਸਾਈਨ (ਆਈਡੀ ਪਾਸਵਰਡ) ਹੋਣਾ ਜ਼ਰੂਰੀ ਹੈ। EPFO e-nomination ਲਈ ਸਭ ਤੋਂ ਪਹਿਲਾਂ ਮੁਲਾਜ਼ਮ ਨੂੰ ਯੂਨੀਫਾਈਡ ਮੈਂਬਰ ਪੋਰਟਲ 'ਤੇ ਲੌਗਇਨ ਕਰਨਾ ਪਵੇਗਾ। ਇਸ ਤੋਂ ਬਾਅਦ ਜੇਕਰ ਫੋਟੋ ਅਪਲੋਡ ਨਹੀਂ ਹੈ ਤਾਂ Profile Section ਦੇ view ਸੈਕਸ਼ਨ 'ਚ ਜਾ ਕੇ ਇਸ ਨੂੰ ਅਪਲੋਡ ਕਰੋ।
  • ਇਹ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ Manage ਟੈਬ 'ਚ ਜਾ ਕੇ e-nomination 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਨੋਮਿਨੀ ਦੀ ਡਿਟੇਲ ਉਪਲਬਧ ਕਰਵਾਈ ਜਾ ਸਕਦੀ ਹੈ।
  • ਇਸ ਤੋਂ ਬਾਅਦ ਸਿਸਟਮ ਇਹ ਯਕੀਨੀ ਬਣਾਏਗਾ ਕਿ ਅੰਸ਼ਧਾਰਕ ਦੀ ਫੈਮਿਲੀ ਹੈ ਜਾਂ ਨਹੀਂ। ਜੇਕਰ ਮੈਂਬਰ ਸ਼ਾਦੀਸ਼ੁਦਾ ਹੈ ਤੇ ਉਸ ਦਾ ਪਰਿਵਾਰ ਹੈ ਤਾਂ ਉਸ ਨੂੰ ਆਪਣੇ ਪਰਿਵਾਰ ਦੀ ਡਿਟੇਲ ਜਾਣਕਾਰੀ ਭਰਨੀ ਪਵੇਗੀ। ਧਿਆਨ ਰਹੇ ਕਿ ਇਸ ਸੈਕਸ਼ਨ ਨੂੰ ਪੂਰਾ ਕਰਨ ਲਈ ਪਰਿਵਾਰਕ ਮੈਂਬਰਾਂ ਦੀ ਫੋਟੋ ਤੇ ਆਧਾਰ ਦੀ ਡਿਟੇਲ ਹੋਣੀ ਜ਼ਰੂਰੀ ਹੈ, ਜਿਵੇਂ ਕਿ ਉੱਪਰ ਦੱਸਿਆ ਗਿਆ ਹੈ।
  • ਇਸ ਤੋਂ ਬਾਅਦ Save Family Details 'ਤੇ ਕਲਿੱਕ ਕਰੋ। EPFO ਮੈਂਬਰ ਨੋਮੀਨੇਸ਼ਨ 'ਚ ਪਰਿਵਾਰ ਦੇ ਕਿਸ ਮੈਂਬਰ ਨੂੰ ਈਪੀਐੱਫਓ ਮੈਂਬਰ ਨੋਮੀਨੇਸ਼ਨ 'ਚ ਪਰਿਵਾਰ ਦੇ ਕਿਸ ਮੈਂਬਰ ਨੂੰ ਈਪੀਐੱਫ ਫੰਡ 'ਚ ਕਿੰਨੀ ਹਿੱਸੇਦਾਰੀ ਦੇਣਾ ਚਾਹੁੰਦਾ, ਉਸ ਦੀ ਜਾਣਕਾਰੀ ਦਿਉ। ਇਸ ਤੋਂ ਬਾਅਦ ਸੇਵ ਬਟਨ 'ਤੇ ਕਲਿੱਕ ਕਰੋ।

Posted By: Seema Anand