ਜੇਐੱਨਐੱਨ, ਨਵੀਂ ਦਿੱਲੀ : ਹੋਲੀ ਤੋਂ ਪਹਿਲਾਂ EPFO ਨੇ ਕਰੋੜਾਂ ਯੂਜ਼ਰਜ਼ ਨੂੰ ਝਟਕਾ ਦਿੱਤਾ ਹੈ। ਈਪੀਐੱਫਓ ਨੇ ਸਾਲ 2019-20 ਲਈ EPF 'ਤੇ ਵਿਆਜ ਦਰ ਘੱਟ ਕਰ ਦਿੱਤੀ ਹੈ। ਹੁਣ ਨਵੀਂ ਵਿਆਜ ਦਰ 8.50 ਫੀਸਦੀ ਹੈ, ਜਦਕਿ ਪਿਛਲੇ ਸਾਲ 2018-19 'ਚ ਇਹ ਦਰ 8.65 ਫੀਸਦੀ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ, EPF ਸਗੰਠਨ ਨਿਵੇਸ਼ 'ਤੇ ਘੱਟ ਰਿਟਰਨ ਮਿਲਣ ਕਾਰਨ ਪੀਐੱਫ ਜਮ੍ਹਾਂ 'ਤੇ ਵਿਆਜ਼ ਦਰ ਘਟਾਇਆ ਗਿਆ ਹੈ। ਇਸ ਦਾ ਅਸਰ ਇਹ ਹੋਵੇਗਾ ਕਿ ਹੁਣ ਤਨਖ਼ਾਹ ਵਾਲੇ ਲੋਕਾਂ ਦੇ ਪੀਐੱਫ 'ਤੇ ਵਿਆਜ ਘੱਟ ਮਿਲੇਗਾ।

ਕਿਉਂ ਲਿਆ ਗਿਆ ਇਹ ਫ਼ੈਸਲਾ

ਸੂਤਰਾਂ ਨੇ ਅੱਗੇ ਦੱਸਿਆ ਕਿ ਈਪੀਐੱਫਓ ਲਈ ਇਸ ਸਾਲ ਵਿਆਜ ਦਰਾਂ ਬਣਾਏ ਰੱਖਣਾ ਮੁਸ਼ਕਲ ਹੈ, ਕਿਉਂਕਿ ਬਾਂਡ, ਲਾਂਗ ਟਰਮ ਐੱਫਡੀ ਨਾਲ ਈਪੀਐੱਫਓ ਨੂੰ ਜੋ ਰਿਟਰਨ ਮਿਲਦਾ ਹੈ, ਉਸ 'ਚ ਸਾਲ ਭਰ 'ਚ 50-80 ਆਧਾਰ ਅੰਕਾਂ ਦੀ ਕਮੀ ਆਈ ਹੈ। ਇਹ ਫ਼ੈਸਲੇ EPFO ਨੂੰ ਹੋਏ ਮੁਨਾਫੇ ਦੇ ਆਧਾਰ 'ਤੇ ਲਿਆ ਗਿਆ ਹੈ।

ਦਰਅਸਲ, EPFO ਆਪਣੇ ਸਲਾਨਾ ਨਿਵੇਸ਼ ਦਾ 85 ਫੀਸਦੀ ਹਿੱਸਾ ਡੇਟ ਬਾਜ਼ਾਰ 'ਚ ਤੇ ਬਾਕੀ ਦਾ 15 ਫੀਸਦੀ ਹਿੱਸਾ ETF ਰਾਹੀਂ ਇਕਵਟੀ 'ਚ ਨਿਵੇਸ਼ ਕਰਦਾ ਹੈ। ਪਿਛਲੇ ਸਾਲ ਮਾਰਚ ਦੇ ਆਖਿਰ 'ਚ EPFO ਨੇ ਇਕਵਟੀ 'ਚ ਲਗਪਗ 74,324 ਕਰੋੜ ਰੁਪਏ ਲਗਾਏ ਸਨ। ਜਿਸ 'ਤੇ EPFO ਨੂੰ 14.74 ਫੀਸਦੀ ਰਿਟਰਨ ਮਿਲਿਆ ਸੀ। ਨੌਕਰੀਪੇਸ਼ਾਂ ਲੋਕਾਂ ਲਈ ਪੀਐੱਫ ਦਾ ਵਿਆਜ ਦਰ ਕਾਫੀ ਮਾਇਨੇ ਰੱਖਦਾ ਹੈ।

ਕੌਣ ਲੈਂਦਾ ਹੈ ਵਿਆਜ ਦਰਾਂ ਸਬੰਧੀ ਫ਼ੈਸਲਾ

ਵੀਰਵਾਰ ਨੂੰ ਈਪੀਐੱਫਓ ਦੀ ਕੇਂਦਰੀ ਨਿਆਸੀ ਬੋਰਡ ਨੇ ਬੈਠਕ ਕੀਤੀ ਸੀ। ਜਿਸ 'ਚ ਇਸ ਵਿੱਤੀ ਸਾਲ ਲਈ ਪੀਐੱਫ ਦੀ ਵਿਆਜ ਦਰਾਂ ਸਬੰਧੀ ਫ਼ੈਸਲਾ ਲਿਆ ਗਿਆ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਪੀਐੱਫ 'ਤੇ ਵਿਆਜ ਦਰਾਂ ਕੇਂਦਰੀ ਨਿਆਸੀ ਬੋਰਡ ਵੱਲੋਂ ਤੈਅ ਕੀਤੀ ਜਾਂਦੀ ਹੈ। ਹਾਲਾਂਕਿ, ਉਨ੍ਹਾਂ ਦੇ ਇਸ ਫ਼ੈਸਲੇ ਨੂੰ ਪਹਿਲਾਂ ਵਿੱਤ ਮੰਤਰਾਲੇ ਤੋਂ ਸਹਿਮਤੀ ਮਿਲਣੀ ਜ਼ਰੂਰੀ ਹੁੰਦੀ ਹੈ।

Posted By: Amita Verma