ਨਈ ਦੁਨੀਆ, ਨਵੀਂ ਦਿੱਲੀ : PF ਖਾਤਾਧਾਰਕਾਂ ਤੇ ਨੌਕਰੀਪੇਸ਼ਾ ਲੋਕਾਂ ਲਈ ਇਹ ਕੰਮ ਦੀ ਖ਼ਬਰ ਹੈ। EPFO (ਕਰਮਚਾਰੀ ਭਵਿੱਖ ਨਿਧੀ ਸੰਗਠਨ) ਨੇ ਲੱਖਾਂ ਖਾਤਾਧਾਰਕਾਂ ਲਈ ਇਕ ਨਵੀਂ ਸਹੂਲਤ ਲਾਂਚ ਕੀਤੀ ਹੈ। EPF ਦੇ ਪੋਰਟਲ 'ਤੇ 'date of exit' ਦਾ ਨਵਾਂ ਫੀਚਰ ਜੋੜਿਆ ਗਿਆ ਹੈ। ਇਸ ਕਾਰਨ ਹੁਣ ਖਾਤਾਧਾਰਕ, ਮੁਲਾਜ਼ਮ ਆਪਣੀ ਨੌਕਰੀ ਬਦਲਣ 'ਤੇ ਇਸ ਦੀ ਜਾਣਕਾਰੀ ਪੋਰਟਲ 'ਤੇ ਅਪਡੇਟ ਕਰ ਸਕਣਗੇ। ਹੁਣ ਤਕ ਖਾਤਾਧਾਰਕਾਂ ਕੋਲ ਇਹ ਅਧਿਕਾਰੀ ਨਹੀਂ ਸੀ। ਅਜਿਹੇ ਵਿਚ ਨੌਕਰੀ ਛੱਡਣ ਵਾਲੇ ਦਿਨ ਜਾਂ ਨੌਕਰੀ ਦੇ ਆਖਰੀ ਦਿਨ ਨੂੰ ਐਲਾਨਣ ਲਈ ਉਨ੍ਹਾਂ ਨੂੰ ਆਪਣੀ ਸਾਬਕਾ ਕੰਪਨੀ 'ਤੇ ਨਿਰਭਰ ਰਹਿਣਾ ਪੈਂਦਾ ਸੀ ਕਿਉਂਕਿ EPF ਦੇ ਸਬਸਕ੍ਰਾਈਬਰ ਕੋਲ ਆਨਲਾਈਨ ਸਹੂਲਤ ਨਹੀਂ ਸੀ। ਪਰ ਹੁਣ ਖਾਤਾਧਾਰਕ ਆਪਣੀ ਨੌਕਰੀ ਛੱਡਣ ਦੀ ਆਖਰੀ ਤਾਰੀਕ ਪੋਰਟਲ 'ਤੇ ਖ਼ੁਦ ਅਪਡੇਟ ਕਰ ਸਕਣਗੇ। EPFO ਨੇ ਟਵੀਟ ਕਰਦੇ ਹੋਏ ਇਸ ਨਵੇਂ ਫ਼ੈਸਲੇ ਦੀ ਜਾਣਕਾਰੀ ਦਿੱਤੀ ਹੈ।

EPFO portal 'ਤੇ Date of Exit ਨੂੰ ਕਿਵੇਂ ਅਪਡੇਟ ਕਰੀਏ, ਇੱਥੇ ਜਾਣੋ

  1. EPFO portal 'ਤੇ ਤੁਹਾਡੇ UAN (Universal Account Number) ਦਾ ਪਾਸਵਰਡ ਭਰਦੇ ਸਮੇਂ ਇੱਥੇ ਲੌਗਇਨ ਕਰੋ।
  2. ਇਸ ਤੋਂ ਬਾਅਦ Manage ਸੈਕਸ਼ਨ 'ਚ ਜਾਓ ਤੇ ਇੱਥੇ Mark Exit 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਤੁਹਾਨੂੰ ਡ੍ਰਾਪਡਾਊਨ ਮੈਨੂ ਦੇ select employment 'ਚ PF ਖਾਤਾ ਨੰਬਰ ਚੁਣਨ ਦੀ ਆਪਸ਼ਨ ਮਿਲੇਗੀ।
  3. ਇੱਥੇ ਨੌਕਰੀ ਛੱਡਣ ਦੀ ਤਾਰੀਕ ਤੇ ਵਜ੍ਹਾ ਦਾ ਜ਼ਿਕਰ ਕਰੋ। ਇਸ ਤੋਂ ਬਾਅਦ Request OTP ਆਪਸ਼ਨ 'ਤੇ ਕਲਿੱਕ ਕਰੋ। ਤੁਹਾਨੂੰ ਤੁਹਾਡੇ ਆਧਾਰ ਨਾਲ ਲਿੰਕ ਮੋਬਾਈਲ ਨੰਬਰ 'ਤੇ ਇਕ OTP ਆਵੇਗਾ। ਇਸ ਤੋਂ ਬਾਅਦ ਚੈਕਵਾਕਸ ਨੂੰ ਸਿਲੈਕਟ ਕਰੋ ਤੇ ਇਸ ਤੋਂ ਬਾਅਦ Update 'ਤੇ ਕਲਿੱਕ ਕਰੋ ਤੇ ਫਿਰ OK 'ਤੇ ਕਲਿੱਕ ਕਰੋ।
  4. ਇਸ ਤੋਂ ਬਾਅਦ ਤੁਹਾਨੂੰ ਮੈਸੇਜ ਪ੍ਰਾਪਤ ਹੋਵੇਗਾ ਕਿ ਤੁਹਾਡਾ Date of Exit ਸਫ਼ਲਤਾਪੂਰਵਕ ਅਪਡੇਟ ਹੋ ਗਿਆ ਹੈ। ਇਕ ਵਾਰ ਇਹ ਹੋ ਜਾਣ ਤੋਂ ਬਾਅਦ ਤੁਸੀਂ View ਤੇ Service History 'ਤੇ ਜਾ ਕੇ ਦੇਖ ਸਕਦੇ ਹੋ। ਇੱਥੇ ਤੁਹਾਨੂੰ ਡੇਟ ਆਫ ਜੁਆਇਨਿੰਗ ਤੋਂ ਲੈ ਕੇ ਐਗਜ਼ਿਟ ਤਕ ਦੀ ਜਾਣਕਾਰੀ EPF ਤੇ EPS ਵੱਲੋਂ ਦਿਖਾਈ ਜਾਵੇਗੀ।

ਇਸ ਗੱਲ ਦਾ ਰੱਖੋ ਧਿਆਨ

ਤੁਹਾਨੂੰ ਇਹ ਧਿਆਨ ਰੱਖਣਾ ਪਵੇਗਾ ਕਿ ਤੁਸੀਂ ਆਪਣੇ ਡੈਟ ਆਫ ਐਗਜ਼ਿਟ ਕੰਪਨੀ ਛੱਡਣ ਤੋਂ ਦੋ ਮਹੀਨੇ ਪਹਿਲਾਂ ਮਾਰਕ ਨਹੀਂ ਕਰ ਸਕਦੇ। ਪਿਛਲੇ ਕੁਝ ਸਮੇਂ 'ਚ ਕਈ EPF ਖਾਤਾਧਾਰਕਾਂ ਨੇ ਇਹ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਦੀ ਪਿਛਲੀ ਸੰਸਥਾ ਉਨ੍ਹਾਂ EPFO 'ਤੇ ਡੇਟ ਆਫ ਐਗਜ਼ਿਟ ਐਲਾਨ ਕਰਨ 'ਚ ਸਹਿਯੋਗ ਨਹੀਂ ਕਰ ਰਹੀ ਹੈ।

ਇਸ ਲਈ ਹੈ ਇਹ ਜ਼ਰੂਰੀ

ਨੌਕਰੀ ਛੱਡਣ ਦੀ ਤਾਰੀਕ ਨੂੰ ਮਾਰਕ ਕਰਨਾ ਬੇਹੱਦ ਜ਼ਰੂਰੀ ਹੈ। ਇਸ ਦਾ ਅੰਦਾਜ਼ਾ ਇੱਥੋਂ ਲਗਾਓ ਕਿ ਭਵਿੱਖ 'ਚ ਹੋਣ ਵਾਲੀ ਤੁਹਾਡੀ ਸੈਟਲਮੈਂਟ ਤੇ ਕਲੇਮ ਨੂੰ ਇਹ ਚੀਜ਼ ਪ੍ਰਭਾਵਿਤ ਕਰ ਸਕਦੀ ਹੈ। ਨੌਕਰੀ ਬਦਲਣ ਤੋਂ ਬਾਅਦ ਜੇਕਰ ਤੁਹਾਡੀ ਡੇਟ ਆਫ ਐਗਜ਼ਿਟ ਠੀਕ ਤਰ੍ਹਾਂ ਨਾਲ ਮਾਰਕ ਨਹੀਂ ਕੀਤੀ ਗਈ ਹੈ ਤਾਂ ਤੁਹਾਡੀ ਨੌਕਰੀ ਦੇ ਰਿਕਾਰਡ ਨੂੰ ਨਿਰੰਤਰ ਮੰਨਿਆ ਜਾਵੇਗਾ ਤੇ ਇਸ ਕਾਰਨ ਹੋ ਸਕਦਾ ਹੈ ਇਸ ਮਿਆਦ ਲਈ ਤੁਹਾਡੇ ਵੱਲੋਂ ਪ੍ਰਾਪਤ ਕੀਤੇ ਵਿਆਜ 'ਤੇ ਤੁਹਾਨੂੰ ਟੈਕਸ ਚੁਕਾਉਣ ਲਈ ਕਿਹਾ ਜਾਵੇ।

Posted By: Seema Anand