ਨਈ ਦੁਨੀਆ, ਨਵੀਂ ਦਿੱਲੀ : EPFO ਮੁਲਾਜ਼ਮਾਂ ਦੀ ਸਹੂਲਤ ਲਈ ਹੈ। ਲੋੜ ਪੈਣ 'ਤੇ ਇਸ ਵਿਚ ਜਮ੍ਹਾਂ ਪੈਸਾ ਤੁਹਾਡੇ ਕੰਮ ਆਉਂਦਾ ਹੈ। ਹੁਣ ਤਕ ਨੌਕਰੀ ਬਦਲਣ ਜਾਂ ਛੱਡਣ ਤੋਂ ਇਲਾਵਾ ਕੰਪਨੀ ਬੰਦ ਹੋ ਜਾਣ 'ਤੇ ਮੁਲਾਜ਼ਮ ਨੂੰ ਆਪਣੀ ਕੰਪਨੀ 'ਤੇ ਨਿਰਭਰ ਰਹਿਣਾ ਪੈਂਦਾ ਸੀ ਕਿ ਉਹ ਉਸ ਦਾ PF ਅਕਾਊਂਟ ਜਾਂ ਤਾਂ ਟਰਾਂਸਫਰ ਕਰ ਦੇਣ ਜਾਂ ਫਿਰ ਪੈਸਾ ਕਢਵਾਉਣ ਦੀ ਮਨਜ਼ੂਰੀ ਦੇਵੇ। ਸਮੇਂ ਦੇ ਨਾਲ EPFO ਨੇ ਨਿਯਮਾਂ 'ਚ ਬਦਲਾਅ ਦੇ ਨਾਲ ਹੀ ਖ਼ੁਦ ਨੂੰ ਅਪਡੇਟ ਕੀਤਾ ਹੈ। ਨਤੀਜਾ ਇਹ ਹੈ ਕਿ ਹੁਣ ਮੁਲਾਜ਼ਮ ਖ਼ੁਦ ਆਪਣੀ ਜਾਣਕਾਰੀ PF ਅਕਾਊਂਟ 'ਚ ਅਪਡੇਟ ਕਰ ਸਕਦਾ ਹੈ, ਨਾਲ ਹੀ ਪੈਸਾ ਟਰਾਂਸਫਰ ਜਾਂ ਕਢਵਾ ਸਕਦਾ ਹੈ।

ਅਸੀਂ ਅੱਜ ਤੁਹਾਨੂੰ ਇਹ ਦੱਸਾਂਗੇ ਕਿ ਤੁਸੀਂ ਆਪਣੇ PF ਅਕਾਊਂਟ 'ਚ KYC ਯਾਨੀ ਆਪਣੀ ਜਨਮ ਤਾਰੀਕ, ਪਤਾ ਤੇ ਹੋਰ ਜਾਣਕਾਰੀਆਂ ਕਿਵੇਂ ਅਪਡੇਟ ਕਰ ਸਕਦੇ ਹੋ। ਨਾਲ ਹੀ ਇਸ ਨਾਲ ਆਪਣਾ ਆਧਾਰ ਨੰਬਰ ਕਿਵੇਂ ਲਿੰਕ ਕਰ ਸਕਦੇ ਹਾਂ ਤਾਂ ਜੋ ਪੈਸਾ ਕਢਵਾਉਣ 'ਚ ਆਸਾਨੀ ਹੋਵੇ। ਇਸ ਤੋਂ ਇਲਾਵਾ ਜੇਕਰ ਤੁਹਾਡੀ ਕੰਪਨੀ ਬੰਦ ਹੋ ਗਈ ਹੈ ਤਾਂ ਤੁਸੀਂ ਆਪਣਾ ਪੈਸਾ ਕਿਵੇਂ ਕਢਵਾ ਸਕਦੇ ਹੋ।

ਇਸ ਤਰ੍ਹਾਂ ਅਪਡੇਟ ਕਰੋ ਆਪਣੀ ਜਨਮ ਤਾਰੀਕ ਤੇ ਦੂਸਰੀ ਜਾਣਕਾਰੀ

ਜੇਕਰ ਤੁਹਾਡੇ ਪੀਐੱਫ ਅਕਾਊਂਟ 'ਚ ਦਿੱਤੀ ਗਈ ਜਨਮ ਤਾਰੀਕ ਤੇ ਹੋਰ ਜਾਣਕਾਰੀਆਂ ਤੁਹਾਡੇ ਆਧਾਰ ਕਾਰਡ ਨਾਲ ਮੈਚ ਨਹੀਂ ਖਾਂਦੀਆਂ ਹਨ ਤਾਂ ਤੁਹਾਨੂੰ ਪੈਸਾ ਕਢਵਾਉਣ ਜਾਂ ਟਰਾਂਸਫਰ ਕਰਨ 'ਚ ਬੇਵਜ੍ਹਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਖਾਸਤੌਰ 'ਤੇ ਉਦੋਂ ਇਹ ਤਕਲੀਫ਼ ਹੋਰ ਜ਼ਿਆਦਾ ਵੱਡੀ ਹੋ ਜਾਂਦੀ ਹੈ ਜਦੋਂ ਤੁਸੀਂ ਬੇਹੱਦ ਐਮਰਜੈਂਸੀ ਹਾਲਾਤ ਲਈ ਪੈਸਾ ਕੱਢ ਰਹੇ ਹੋਵੋ। ਜੇਕਰ ਤੁਹਾਡੇ PF ਅਕਾਊਂਟ 'ਚ ਤੁਹਾਡੀ ਜਨਮ ਤਾਰੀਕ, ਪਿਤਾ ਦਾ ਨਾਂ ਜਾਂ ਦੂਸਰੀ ਹੋਰ ਜਾਣਕਾਰੀ ਨਹੀਂ ਹੈ ਜਾਂ ਗ਼ਲਤ ਹੈ ਤਾਂ ਉਸ ਨੂੰ ਤੁਰੰਤ ਅਪਡੇਟ ਕਰ ਲਓ। ਇਸ ਦਾ ਤਰੀਕਾ ਅਸੀਂ ਤੁਹਾਨੂੰ ਦੱਸ ਰਹੇ ਹਾਂ।

(https://unifiedportal-mem.epfindia.gov.in/memberinterface/)

 • ਇੱਥੇ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਆਪਣਾ UAN ਆਈਡੀ ਤੇ ਪਾਸਵਰਡ ਭਰਨਾ ਪਵੇਗਾ।
 • ਲੌਗਇਨ ਤੋਂ ਬਾਅਦ ਤੁਹਾਨੂੰ ਉੱਪਰ ਵੱਲ ਇਕ ਬਦਲ Manage ਨਜ਼ਰ ਆਵੇਗਾ।
 • ਇੱਥੇ ਕਲਿੱਕ ਕਰਨ 'ਤੇ ਤੁਹਾਨੂੰ Modify Basic Details ਦਾ ਬਦਲ ਦਿਖਾਈ ਦੇਵੇਗਾ।
 • ਇੱਥੇ ਕਲਿੱਕ ਕਰਨ 'ਤੇ ਤੁਹਾਨੂੰ ਜਨਮ ਤਾਰੀਕ, ਜਗ੍ਹਾ, ਲਿੰਗ ਵਰਗੇ ਬਦਲ ਦਿਖਾਈ ਦੇਣਗੇ। ਇਸ ਵਿਚ ਤੁਸੀਂ ਜਿਹੜੀ ਵੀ ਜਾਣਕਾਰੀ ਅਪਡੇਟ ਕਰਨੀ ਚਾਹੁੰਦੇ ਹੋ, ਉਹ ਕਰ ਸਕਦੇ ਹੋ। ਧਿਆਨ ਰਹੇ ਇੱਥੇ ਉਹੀ ਜਾਣਕਾਰੀ ਅਪਲੋਡ ਕੀਤੀ ਜਾਵੇ, ਜਿਹੜੀ ਤੁਹਾਡੇ ਆਧਾਰ ਕਾਰਡ 'ਤੇ ਹੈ। ਜੇਕਰ ਆਧਾਰ 'ਚ ਵੀ ਗ਼ਲਤ ਤਾਰੀਕ ਹੈ ਤਾਂ ਪਹਿਲਾਂ ਉਸ ਨੂੰ ਅਪਡੇਟ ਕਰਵਾਓ।
 • ਇਸ ਬਦਲ 'ਚ ਆਪਣੀ ਜ਼ਰੂਰੀ ਜਾਣਕਾਰੀ ਅਪਲੋਡ ਕਰਨ ਤੋਂ ਬਾਅਦ ਹੇਠਾਂ ਅਪਡੇਟ ਡਿਟੇਲ ਵਾਲੀ ਆਪਸ਼ਨ 'ਤੇ ਕਲਿੱਕ ਕਰ ਦਿਉ।

ਜੇਕਰ ਕੰਪਨੀ ਬੰਦ ਹੋ ਗਈ ਹੈ ਤਾਂ ਤੁਹਾਨੂੰ ਮੁੜ EPFO ਦਫ਼ਤਰ ਜਾ ਕੇ ਇਕ ਫਾਰਮ ਭਰਨਾ ਪਵੇਗਾ ਜਿਸ ਤੋਂ ਬਾਅਦ ਤੁਹਾਨੂੰ ਉੱਥੋਂ ਦੇ ਕਸਟਮਰ ਕੇਅਰ ਦੀ ਮਦਦ ਮਿਲ ਸਕੇਗੀ। ਹਾਲਾਂਕਿ, ਇਸ ਵਿਚ ਕੰਪਨੀ ਦੀ ਮਨਜ਼ੂਰੀ ਜ਼ਰੂਰੀ ਹੋਵੇਗੀ। ਜੇਕਰ ਤੁਹਾਡੀ ਪੁਰਾਣੀ ਕੰਪਨੀ ਬੰਦ ਹੋ ਗਈ ਹੈ ਤਾਂ ਤੁਸੀਂ ਨਵੀਂ ਕੰਪਨੀ ਦੀ ਮਦਦ ਨਾਲ ਅਜਿਹਾ ਕਰ ਸਕਦੇ ਹਾਂ।

EPFO ਨਾਲ ਆਧੂਰ ਨੂੰ ਇੰਝ ਕਰੋ ਲਿੰਕ

 • ਜੇਕਰ ਤੁਹਾਡੇ PF ਅਕਾਊਂਟ ਨਾਲ ਆਧਾਰ ਕਾਰਡ ਲਿੰਕ ਨਹੀਂ ਹੈ ਤਾਂ ਇਸ ਦਾ ਬੇਹੱਦ ਆਸਾਨ ਤਰੀਕਾ ਹੈ ਜਿਸ ਦੀ ਮਦਦ ਨਾਲ ਤੁਸੀਂ ਇਸ ਨੂੰ ਲਿੰਕ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ www.epfindia.gov.in 'ਤੇ ਲੌਗ ਇਨ ਕਰਨਾ ਪਵੇਗਾ।
 • ਇਸ ਤੋਂ ਬਾਅਦ Online Service 'ਤੇ ਕਲਿੱਕ ਕਰ ਕੇ eKYC Portal 'ਤੇ ਜਾਣਾ ਪਵੇਗਾ। ਹੇਠਾਂ ਦੇਖਣ 'ਤੇ Link UAN Aadhaar ਦਾ ਬਦਲ ਨਜ਼ਰ ਆਉਂਦਾ ਹੈ।
 • ਇੱਥੇ ਕਲਿੱਕ ਕਰ ਕੇ ਤੁਹਾਨੂੰ ਆਪਣਾ UAN ਨੰਬਰ ਤੇ ਮੋਬਾਈਲ ਨੰਬਰ ਭਰਨਾ ਪਵੇਗਾ।
 • ਇਹ ਨੰਬਰ ਤੁਹਾਡੇ EPFO 'ਚ ਰਜਿਸਟਰਡ ਹੋਣਾ ਚਾਹੀਦਾ ਹੈ ਕਿਉਂਕਿ ਇਸੇ 'ਤੇ OTP ਆਵੇਗਾ।
 • OTP ਦੀ ਮਦਦ ਨਾਲ ਹੇਠਾਂ ਦਿੱਤੇ ਬਾਕਸ 'ਚ ਆਪਣਾ ਆਧਾਰ ਨੰਬਰ ਭਰੋ ਤੇ ਫਾਰਮ ਨੂੰ ਸਬਮਿਟ ਕਰ ਦਿਉ।
 • ਇਸ ਤੋਂ ਬਾਅਦ ਤੁਹਾਡੇ ਸਾਹਮਣੇ Proceed for OTP Verification ਦਾ ਬਦਲ ਆਵੇਗਾ।
 • ਹੁਣ ਮੁੜ ਤੁਹਾਨੂੰ ਆਧਾਰ ਦੀ ਜਾਣਕਾਰੀ ਦੀ ਵੈਰੀਫਿਕੇਸ਼ਨ ਲਈ OTP ਜਨਰੇਟ ਕਰਨਾ ਪਵੇਗਾ। ਵੈਰੀਫਿਕੇਸ਼ਨ ਹੁੰਦਿਆਂ ਹੀ ਤੁਹਾਡਾ ਆਧਾਰ PF ਨਾਲ ਲਿੰਕ ਹੋ ਜਾਵੇਗਾ।

Posted By: Seema Anand