ਜੇਐੱਨਐੱਨ, ਨਵੀਂ ਦਿੱਲੀ : ਕਿਰਤ ਮੰਤਰਾਲੇ ਨੇ ਮੁਲਾਜ਼ਮ ਪੈਨਸ਼ਨ ਸਕੀਮ ਤਹਿਤ ਪੈਨਸ਼ਨ ਕਮਿਊਟੇਸ਼ਨ ਬਹਾਲ ਕਰਨ ਦਾ EPFO ਦਾ ਫੈਸਲਾ ਲਾਗੂ ਕਰ ਦਿੱਤਾ ਹੈ। ਇਸ ਕਦਮ ਨਾਲ 6.3 ਲੱਖ ਪੈਨਸ਼ਨਰਜ਼ ਨੂੰ ਫਾਇਦਾ ਹੋਵੇਗਾ। ਪੈਨਸ਼ਨ ਕਮਿਊਟੇਸ਼ਨ ਸਕੀਮ ਤਹਿਤ EPFO Subscriber ਅੰਸ਼ਕ ਰੂਪ 'ਚ ਪੈਨਸ਼ਨ ਫੰਡ ਦੀ ਨਿਕਾਸੀ ਪਹਿਲਾਂ ਹੀ ਕਰ ਲੈਂਦੇ ਹਨ। ਉਸ ਤੋਂ ਬਾਅਦ ਉਨ੍ਹਾਂ ਨੂੰ 15 ਸਾਲ ਤਕ ਘਟੀ ਹੋਈ ਪੈਨਸ਼ਨ ਮਿਲਦੀ ਸੀ। ਹਾਲਾਂਕਿ ਮੰਤਰਾਲੇ ਦੇ ਇਸ ਫ਼ੈਸਲੇ ਤੋਂ ਬਾਅਦ ਅਜਿਹੇ ਪੈਨਸ਼ਨਰਜ਼ ਨੂੰ 15 ਸਾਲ ਪੂਰੇ ਹੋਣ ਤੋਂ ਬਾਅਦ ਪੂਰੀ ਪੈਨਸ਼ਨ ਮਿਲੇਗੀ।

ਜਨਵਰੀ 'ਚ ਜਾਰੀ ਹੋਇਆ ਸੀ ਨੋਟੀਫਿਕੇਸ਼ਨ

ਇਸ ਤੋਂ ਪਹਿਲਾਂ 20 ਜਨਵਰੀ ਨੂੰ ਮੰਤਰਾਲੇ ਨੇ ਅਜਿਹੇ ਪੈਨਸ਼ਨਰਜ਼ ਦੀ ਪੈਨਸ਼ਨ ਬਹਾਲ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜਿਨ੍ਹਾਂ ਨੇ 25 ਸਤੰਬਰ, 2008 ਤਕ ਜਾਂ ਉਸ ਤੋਂ ਪਹਿਲਾਂ ਪੈਨਸ਼ਨ ਕਮਿਊਟੇਸ਼ਨ ਦਾ ਬਦਲ ਚੁਣਿਆ ਸੀ। ਇਸ ਸੰਦਰਭ 'ਚ EPFO ਵੱਲੋਂ ਸੰਚਾਲਿਤ ਇੰਪਲਾਈਜ਼ ਪੈਨਸ਼ਨ ਸਕੀਮ (EPS) ਦੀਆਂ ਵਿਵਸਥਾਵਾਂ 'ਚ ਸੋਧ ਕੀਤਾ ਗਿਆ ਹੈ। ਇਸ ਫ਼ੈਸਲੇ ਨਾਲ 6.3 ਲੱਖ ਪੈਨਸ਼ਨਰਜ਼ ਨੂੰ ਫਾਇਦਾ ਹੋਵੇਗਾ ਜਿਨ੍ਹਾਂ ਨੇ 25 ਸਤੰਬਰ 2008 ਜਾਂ ਉਸ ਤੋਂ ਪਹਿਲਾਂ ਸੇਵਾ ਮੁਕਤੀ ਦੇ ਸਮੇਂ ਹੀ ਆਪਣੇ ਪੈਨਸ਼ਨ ਫੰਡ 'ਚੋਂ ਇਕਮੁਸ਼ਤ ਰਕਮ ਕਢਵਾ ਲਈ ਸੀ।

EPFO ਨੇ ਪੈਨਸ਼ਨ ਕਮਿਊਟੇਸ਼ਨ ਨਾਲ ਜੁੜੀ ਵਿਵਸਥਾ ਵਾਪਸ ਲੈ ਲਈ ਸੀ। ਹੁਣ ਇਸ ਸਹੂਲਤ ਨੂੰ ਅਜਿਹੇ ਪੈਨਸ਼ਨਰਜ਼ ਲਈ ਲਾਗੂ ਕਰ ਦਿੱਤਾ ਗਿਆ ਹੈ ਜਿਨ੍ਹਾਂ ਨੇ 25 ਸਤੰਬਰ 2008 ਤੋਂ ਪਹਿਲਾਂ ਇਸ ਬਦਲ ਨੂੰ ਚੁਣਿਆ ਸੀ।

ਕਮਿਊਟੇਸ਼ਨ ਸਕੀਮ ਤਹਿਤ 15 ਸਾਲ ਦੀ ਮਾਸਿਕ ਪੈਨਸ਼ਨ ਦਾ ਇਕ ਤਿਹਾਈ ਹਿੱਸਾ ਇਕਮੁਸ਼ਤ ਰੂਪ 'ਚ ਸੇਵਾਮੁਕਤੀ ਵੇਲੇ ਦਿੱਤਾ ਜਾਂਦਾ ਹੈ। 15 ਸਾਲ ਪੂਰੇ ਹੋਣ ਤੋਂ ਬਾਅਦ ਪੈਨਸ਼ਨਰਜ਼ ਨੂੰ ਪੂਰੀ ਪੈਨਸ਼ਨ ਮਿਲਦੀ ਹੈ। ਅਗਸਤ 2019 'ਚ EPFO ਲਈ ਫ਼ੈਸਲਾ ਲੈਣ ਵਾਲੀ ਚੋਟੀ ਦੀ ਸੰਸਥਾ Central Board of Trustees ਨੇ 6.3 ਲੱਖ ਪੈਨਸ਼ਨਰਜ਼ ਲਈ ਕਮਿਊਟੇਸ਼ਨ ਸਕੀਮ ਬਹਾਲ ਕਰਨ ਦਾ ਫ਼ੈਸਲਾ ਕੀਤਾ ਸੀ।

EPFO ਨਾਲ ਜੁੜੀ ਇਕ ਕਮੇਟੀ ਨੇ ਪੈਨਸ਼ਨ ਕਮਿਊਟੇਸ਼ਨ ਨਾਲ ਜੁੜੇ ਨਿਯਮਾਂ 'ਚ ਬਦਲਾਅ ਲਈ EPS-95 (Employees' Pension Scheme 1995) 'ਚ ਸੋਧ ਦੀ ਸਿਫ਼ਾਰਸ਼ ਕੀਤੀ ਸੀ।

Posted By: Seema Anand