ਜੇਐੱਨਐੱਨ, ਅੰਮਿ੍ਤਸਰ : ਅੰਮਿ੍ਤਸਰ ਕਰਮਚਾਰੀ ਭਵਿੱਖ ਨਿਧੀ ਦੇ ਖੇਤਰੀ ਕਮਿਸ਼ਨਰ ਨਿਸ਼ਾਂਤ ਯਾਦਵ ਨੇ ਸੱਤ ਸੰਸਥਾਵਾਂ ਦੇ ਵਿਰੁੱਧ ਅਦਾਲਤ ਵਿਚ ਕੇਸ ਦਰਜ ਕੀਤਾ ਹੈ। ਇਨ੍ਹਾਂ ਸੰਸਥਾਵਾਂ ਦੇ ਵਿਰੁੱਧ ਇਹ ਵਿਭਾਗੀ ਕਾਰਵਾਈ ਉਨ੍ਹਾਂ ਸੰਸਥਾਵਾਂ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਯੂਏਐੱਨ (ਯੂਨੀਕ ਅਕਾਊਂਟ ਨੰਬਰ), ਕੇਵਾਈਸੀ ਨੂੰ ਕਰਮੀ ਦੇ ਆਧਾਰ, ਮੋਬਾਈਲ ਅਤੇ ਬੈਂਕ ਅਕਾਊਂਟ ਨਾਲ ਅਜੇ ਤਕ ਲਿੰਕ ਨਹੀਂ ਕਰ ਸਕਿਆ। ਅੰਮਿ੍ਤਸਰ ਤੋਂ ਇਲਾਵਾ ਗੁਰਦਾਸਪੁਰ, ਪਠਾਨੋਕਟ ਅਤੇ ਤਰਨਤਾਰਨ ਦੀਆਂ ਸੰਸਥਾਵਾਂ ਵੀ ਇਸ ਵਿਚ ਸ਼ਾਮਿਲ ਹਨ। ਹੁਣ ਇਨ੍ਹਾਂ ਸੰਸਥਾਵਾਂ ਦੇ ਅਧਿਕਾਰੀਆਂ ਤੇ ਮਾਲਕਾਂ ਅਦਾਲਤ ਵਿਚ ਜ਼ਮਾਨਤ ਕਰਵਾਉਣੀ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਵਿਭਾਗ ਨੇ ਜਦ ਮੈਂਬਰ ਕਰਮਚਾਰੀਆਂ ਨੂੰ ਆਨਲਾਈਨ ਦੀ ਸਹੂਲਤ ਦਿੱਤੀ ਜਾ ਰਹੀ ਹੈ ਤਾਂ ਪ੍ਰਾਈਵੇਟ ਸੰਸਥਾਵਾਂ ਵੱਲੋਂ ਉਨ੍ਹਾਂ ਦੇ ਕਰਮਚਾਰੀਆਂ ਦੇ ਯੂਏਐੱਨ ਨੰਬਰ ਦੇ ਨਾਲ ਆਧਾਰ ਕਾਰਡ, ਮੋਬਾਈਲ ਫੋਨ ਨੰਬਰ ਅਤੇ ਬੈਂਕ ਅਕਾਊਂਟ ਦਾ ਲਿੰਕ ਕਰਨਾ ਜ਼ਰੂਰੀ ਹੈ। ਉਦੋਂ ਹੀ ਕਰਮਚਾਰੀ ਆਪਣੇ ਕਲੇਮ ਜਾਂ ਦਾਅਵੇ ਆਨਲਾਈਨ ਕਰ ਸਕਦਾ ਹੈ। ਵਿਭਾਗ ਜਿੱਥੇ ਇਸ ਲਈ ਕੈਂਪ ਲਗਾ ਕੇ ਪ੍ਰਾਈਵੇਟ ਸੰਸਥਾਵਾਂ ਦੇ ਮਾਲਕਾਂ, ਡਾਇਰੈਕਟਰਾਂ ਅਤੇ ਅਧਿਕਾਰੀਆਂ ਨੂੰ ਜਾਗਰੂਕ ਕਰ ਰਿਹਾ ਹੈ, ਉਥੇ ਉਨ੍ਹਾਂ ਨੂੰ ਅਜਿਹਾ ਨਾ ਕਰਨ ਦੀ ਸੂਰਤ ਵਿਚ ਕਾਰਵਾਈ ਦੀ ਵੀ ਚਿਤਾਵਨੀ ਦਿੰਦਾ ਰਿਹਾ ਹੈ। ਨਿਸ਼ਾਂਤ ਯਾਦਵ ਨੇ ਦੱਸਿਆ ਕਿ ਵਾਰ-ਵਾਰ ਨਿਰਦੇਸ਼ ਦੇਣ ਤੋਂ ਬਾਅਦ ਵੀ ਕਈ ਕਈ ਸੰਸਥਾਵਾਂ ਅਜਿਹਾ ਕਰਨ ਵਿਚ ਪੂਰੀ ਤਰ੍ਹਾਂ ਨਾਕਾਮ ਰਹੀਆਂ ਹਨ। ਅੰਮਿ੍ਤਸਰ ਦੇ ਬਟਾਲਾ ਰੋਡ ਸਥਿਤ ਹਰਗੁਣ ਹਸਪਤਾਲ, ਛੇਹਰਟਾ, ਗੁਮਾਨਪੁਰਾ ਦੇ ਮੈਂਸਜ਼ਸ ਐੱਮਐੱਸ ਐਂਡ ਕੰਪਨੀ, ਛੇਹਰਟਾ, ਜੀਟੀ ਰੋਡ ਸਥਿਤ ਮੈਂਸਜ਼ਰਸ ਮਨਮੋਹਨ ਰਾਏ, ਪਠਾਨਕੋਟ ਦੀ ਆਰਬੀ ਪਲਾਈਵੁੱਡ, ਪਠਾਨਕੋਟ ਦੀ ਹੀ ਗੁਰਦਿਆਨ ਸਿੰਘ ਐਂਡ ਕੰਪਨੀ, ਤਰਨਤਾਰਨ ਭਿੰਖੀਵਿੰਡ ਦੇ ਗੁਰੂ ਨਾਨਕ ਦੇਵ ਡੀਏਵੀ ਪਬਲਿਕ ਸਕੂਲ ਅਤੇ ਤਰਨਤਾਰਨ ਦੀ ਮੈਸਜ਼ਰਸ ਸੋਨੀ ਬ੍ਰਦਰਜ਼ ਮੈਟਲ ਫਤਿਆਬਾਦ ਦੇ ਵਿਰੁੱਧ ਅਦਾਲਤ ਵਿਚ ਕੇਸ ਦਰਜ ਕੀਤਾ ਗਿਆ ਹੈ। ਪੀਐੱਫ ਦੇ ਖੇਤਰੀ ਕਮਿਸ਼ਨਰ ਯਾਦਵ ਨੇ ਦੱਸਿਆ ਕਿ ਖੇਤਰ ਦੀਆਂ ਹੋਰ ਕੰਪਨੀਆਂ ਦੇ ਵਿਰੁੱਧ ਵੀ ਛੇਤੀ ਹੀ ਇਹ ਐਕਸ਼ਨ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਅਜੇ ਵੀ 22 ਹਜ਼ਾਰ ਮੈਂਬਰਾਂ ਦੇ ਯੂਏਐੱਨ ਨੰਬਰ ਦੇ ਨਾਲ ਆਧਾਰ ਕਾਰਡ, 36 ਹਜ਼ਾਰ ਮੈਂਬਰਾਂ ਦੇ ਬੈਂਕ ਖਾਤੇ ਅਤੇ 31 ਹਜ਼ਾਰ ਮੈਂਬਰਾਂ ਦੇ ਮੋਬਾਈਲ ਫੋਨ ਲਿੰਕ ਕੀਤੇ ਜਾਣੇ ਬਾਕੀ ਹਨ। ਉਥੇ ਦੂਜੇ ਪਾਸੇ ਉਨ੍ਹਾਂ ਨੇ ਪ੍ਰਰਾਈਵੇਟ ਕੰਪਨੀਆਂ ਦੇ ਮਾਲਕਾਂ ਅਤੇ ਡਾਇਰੈਕਟਰਾਂ ਨੂੰ ਅਪੀਲ ਕੀਤੀ ਕਿ ਹੁਣ ਵੀ ਉਹ ਆਪਣੇ ਕਰਮਚਾਰੀਆਂ ਦੇ ਯੂਏਐੱਨ ਨੰਬਰ ਦੇ ਨਾਲ ਉਨ੍ਹਾਂ ਦੇ ਆਧਾਰ, ਮੋਬਾਈਲ ਅਤੇ ਬੈਂਕ ਖਾਤੇ ਨੂੰ ਲਿੰਕ ਕਰਵਾਉਂਦੇ ਹਨ ਤਾਂ ਅਦਾਲਤੀ ਕਾਰਵਾਈ ਤੋਂ ਬਚ ਸਕਦੇ ਹਨ।