EPFO : ਮਾਲਕ ਦੀ ਜ਼ਿੰਮੇਵਾਰੀ ਹੈ ਕਿ ਉਹ ਮੁਲਾਜ਼ਮ ਦੀ ਤਨਖਾਹ 'ਚੋਂ ਪੀਐਫ ਕੱਟੇ ਅਤੇ ਮੁਲਾਜ਼ਮ ਤੇ ਮਾਲਕ ਦੋਵਾਂ ਦਾ ਯੋਗਦਾਨ ਇੰਪਲਾਈਜ਼ ਪ੍ਰੋਵੀਡੈਂਟ ਫੰਡ ਆਰਗੇਨਾਈਜ਼ੇਸ਼ਨ (EPFO) 'ਚ ਜਮ੍ਹਾਂ ਕਰੇ। ਮਾਲਕ ਨੂੰ ਭੁਗਤਾਨ ਤੋਂ ਪਹਿਲਾਂ ਮੁਲਾਜ਼ਮ ਦਾ ਹਿੱਸਾ ਉਨ੍ਹਾਂ ਦੀ ਤਨਖਾਹ 'ਚੋਂ ਕੱਟਣਾ ਹੋਵੇਗਾ ਅਤੇ ਉਸ ਨੂੰ ਆਪਣੇ ਮੈਚਿੰਗ ਯੋਗਦਾਨ (matching contribution) ਨਾਲ ਮਿਲਾਉਣਾ ਹੋਵੇਗਾ।

ਨਵੀਂ ਦਿੱਲੀ : ਪ੍ਰਾਈਵੇਟ ਨੌਕਰੀ 'ਚ ਕੰਮ ਕਰਨ ਵਾਲੇ ਜ਼ਿਆਦਾਤਰ ਲੋਕਾਂ ਦਾ ਪੀਐਫ ਕੱਟਿਆ ਜਾਂਦਾ ਹੈ। ਉਨ੍ਹਾਂ ਦਾ ਪੀਐਫ ਈਪੀਐਫਓ (EPFO) ਤਹਿਤ ਕੱਟਿਆ ਜਾਂਦਾ ਹੈ। ਕੁਝ ਹਿੱਸਾ ਮੁਲਾਜ਼ਮ ਤੇ ਕੁਝ ਹਿੱਸਾ ਮਾਲਕ ਯਾਨੀ ਕੰਪਨੀ ਜਮ੍ਹਾਂ ਕਰਦੀ ਹੈ। ਪਰ ਕਈ ਵਾਰ ਅਜਿਹਾ ਹੁੰਦਾ ਹੈ ਕਿ ਨੌਕਰੀ ਚਲੀ ਜਾਂਦੀ ਹੈ ਜਾਂ ਫਿਰ ਮੁਲਾਜ਼ਮ ਖ਼ੁਦ ਹੀ ਛੱਡ ਦਿੰਦਾ ਹੈ ਤਾਂ ਕੀ ਅਜਿਹੀ ਸਥਿਤੀ 'ਚ ਪੀਐਫ ਖਾਤਾ ਚਾਲੂ ਰੱਖਣ ਲਈ ਉਸ ਵਿਚ ਆਪਣੇ ਵੱਲੋਂ ਯੋਗਦਾਨ ਦੇ ਸਕਦੇ ਹਨ? ਇਸ ਸਵਾਲ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਨੂੰ ਉਲਝਣ ਰਹਿੰਦੀ ਹੈ। ਅੱਜ ਅਸੀਂ ਤੁਹਾਡੀ ਇਸੇ ਉਲਝਣ ਨੂੰ ਦੂਰ ਕਰਾਂਗੇ।
ਮਾਲਕ (Employer) ਦੀ ਜ਼ਿੰਮੇਵਾਰੀ ਹੈ ਕਿ ਉਹ ਮੁਲਾਜ਼ਮ ਦੀ ਤਨਖਾਹ 'ਚੋਂ ਪੀਐਫ ਕੱਟੇ ਅਤੇ ਮੁਲਾਜ਼ਮ ਤੇ ਮਾਲਕ ਦੋਵਾਂ ਦਾ ਯੋਗਦਾਨ ਇੰਪਲਾਈਜ਼ ਪ੍ਰੋਵੀਡੈਂਟ ਫੰਡ ਆਰਗੇਨਾਈਜ਼ੇਸ਼ਨ (EPFO) 'ਚ ਜਮ੍ਹਾਂ ਕਰੇ। ਮਾਲਕ ਨੂੰ ਭੁਗਤਾਨ ਤੋਂ ਪਹਿਲਾਂ ਮੁਲਾਜ਼ਮ ਦਾ ਹਿੱਸਾ ਉਨ੍ਹਾਂ ਦੀ ਤਨਖਾਹ 'ਚੋਂ ਕੱਟਣਾ ਹੋਵੇਗਾ ਅਤੇ ਉਸ ਨੂੰ ਆਪਣੇ ਮੈਚਿੰਗ ਯੋਗਦਾਨ (matching contribution) ਨਾਲ ਮਿਲਾਉਣਾ ਹੋਵੇਗਾ। ਅਜਿਹੇ 'ਚ ਜੇ ਤੁਸੀਂ ਨੌਕਰੀ ਕਰਦੇ ਹੋ ਤਾਂ ਤੁਹਾਡੀ ਕੰਪਨੀ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਤੁਹਾਡਾ ਪੀਐਫ ਕੱਟੇ ਤੇ ਫਿਰ ਉਸ ਨੂੰ ਜਮ੍ਹਾਂ ਕਰੇ। ਪਰ ਜੇ ਤੁਸੀਂ ਨੌਕਰੀ ਨਹੀਂ ਕਰਦੇ ਹੋ ਤਾਂ ਤੁਹਾਡਾ ਪੀਐਫ ਨਹੀਂ ਕੱਟਿਆ ਜਾਵੇਗਾ।
ਜੇ ਤੁਹਾਡੀ ਨੌਕਰੀ ਚਲੀ ਜਾਂਦੀ ਹੈ ਤਾਂ ਤੁਸੀਂ ਪੀਐਫ ਅਕਾਊਂਟ 'ਚ ਖ਼ੁਦ ਪੈਸਾ ਨਹੀਂ ਜਮ੍ਹਾਂ ਕਰ ਸਕਦੇ। ਮਾਲਕ ਹੀ ਤੁਹਾਡਾ ਪੀਐਫ ਦਾ ਪੈਸਾ ਜਮ੍ਹਾਂ ਕਰਦਾ ਹੈ। ਜੇ ਤੁਸੀਂ ਖ਼ੁਦ ਵੀ ਨੌਕਰੀ ਛੱਡਦੇ ਹੋ ਤਾਂ ਵੀ ਤੁਸੀਂ ਪੀਐਫ ਖਾਤਾ ਚਾਲੂ ਰੱਖਣ ਲਈ ਆਪਣੇ ਤੌਰ 'ਤੇ ਯੋਗਦਾਨ ਨਹੀਂ ਦੇ ਸਕਦੇ ਹੋ।
ਨੌਕਰੀ ਛੁੱਟਣ ਜਾਂ ਨੌਕਰੀ ਛੱਡਣ ਤੋਂ ਬਾਅਦ ਕੋਈ ਮੁਲਾਜ਼ਮ ਆਪਣੀ ਮਰਜ਼ੀ ਨਾਲ ਆਪਣੇ ਇੰਪਲਾਈ ਪ੍ਰੋਵੀਡੈਂਟ ਫੰਡ (EPF) ਅਕਾਊਂਟ 'ਚ ਯੋਗਦਾਨ ਨਹੀਂ ਪਾ ਸਕਦਾ। ਈਪੀਐਫ ਸਕੀਮ ਲਈ ਮਾਲਕ ਤੇ ਮੁਲਾਜ਼ਮ ਦੋਵਾਂ ਨੂੰ ਮੈਚਿੰਗ ਯੋਗਦਾਨ ਦੇਣਾ ਹੁੰਦਾ ਹੈ; ਮਾਲਕ ਦੇ ਬਿਨਾਂ ਕੋਈ ਯੋਗਦਾਨ ਨਹੀਂ ਕੀਤਾ ਜਾ ਸਕਦਾ ਹੈ।
ਈਪੀਐਫ ਤੁਹਾਡੀ ਨੌਕਰੀ ਨਾਲ ਜੁੜਿਆ ਹੁੰਦਾ ਹੈ। ਨੌਕਰੀ ਚਲੇ ਜਾਣ ਤੋਂ ਬਾਅਦ ਯੋਗਦਾਨ ਬੰਦ ਹੋ ਜਾਂਦਾ ਹੈ। ਮਾਲਕ ਦੇ ਮੈਚਿੰਗ ਹਿੱਸੇ ਤੋਂ ਬਿਨਾਂ ਤੁਸੀਂ ਖ਼ੁਦ ਅਕਾਊਂਟ ਵਿੱਚ ਯੋਗਦਾਨ ਨਹੀਂ ਕਰ ਸਕਦੇ।
ਤੁਹਾਡਾ ਈਪੀਐਫ ਅਕਾਊਂਟ ਤੁਰੰਤ ਬੰਦ ਨਹੀਂ ਹੁੰਦਾ। ਇਹ ਐਕਟਿਵ ਰਹਿੰਦਾ ਹੈ ਤੇ ਆਖਰੀ ਯੋਗਦਾਨ ਦੀ ਤਾਰਕੀ ਤੋਂ 36 ਮਹੀਨਿਆਂ (3 ਸਾਲਾਂ) ਤਕ ਵਿਆਜ ਮਿਲਦਾ ਰਹਿੰਦਾ ਹੈ।
ਇਕ ਵਾਰ ਅਕਾਊਂਟ ਇਨਆਪਰੇਟਿਵ (Inoperative) ਹੋ ਜਾਂਦਾ ਹੈ, ਤਾਂ ਉਸ 'ਤੇ ਵਿਆਜ ਮਿਲਣਾ ਬੰਦ ਹੋ ਜਾਂਦਾ ਹੈ। ਬੈਲੈਂਸ ਇੰਪਲਾਈਜ਼ ਪ੍ਰੋਵੀਡੈਂਟ ਫੰਡ ਆਰਗੇਨਾਈਜ਼ੇਸ਼ਨ (EPFO) ਕੋਲ ਸੁਰੱਖਿਅਤ ਰਹਿੰਦਾ ਹੈ, ਪਰ ਇਹ ਅੱਗੇ ਨਹੀਂ ਵਧੇਗਾ।