ਨਵੀਂ ਦਿੱਲੀ : ਭਾਰਤ 'ਚ ਕੋਰੋਨਾ ਵਾਇਰਸ ਦੇ ਕੇਸ ਲਗਾਤਾਰ ਵਧਦੇ ਜਾ ਰਹੇ ਹਨ। ਇਸ ਦੇ ਨਾਲ ਲੋਕਾਂ ਦੀ ਦਿਨੋਂ ਦਿਨ ਚਿੰਤਾ ਵੀ ਵੱਧਦੀ ਜਾ ਰਹੀ ਹੈ ਕਿ ਕੋਰੋਨਾ ਦੇ ਇਲਾਜ ਲਈ ਖਰਚਾ ਕਿੱਥੋਂ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਕਰਮਚਾਰੀ ਆਪਣੇ EPFO ਖਾਤੇ 'ਚੋਂ ਪੈਸੇ ਤੇ ਮੈਡੀਕਲ ਦੇ ਆਧਾਰ 'ਤੇ ਕਰਜ਼ਾ ਲੈ ਸਕਦੇ ਹਨ। ਦੱਸ ਦੇਈਏ ਕਿ ਕਰਮਚਾਰੀ ਆਪਣੇ ਇਲਾਜ, ਨਵਾਂ ਘਰ ਖਰੀਦਣ, ਹੋਮ ਕਰਜ਼ ਤੇ ਵਿਆਹ ਲਈ ਕਰਮਚਾਰੀ ਭਵਿੱਧ ਨਿਧੀ ਸੰਗਠਨ EPFO ਖਾਤੇ 'ਚੋਂ ਕਰਜ਼ਾ ਲੈ ਸਕਦੇ ਹਨ।

EPFO ਕਢਵਾਉਣ ਦੇ ਨਿਯਮ

ਉਹ ਜਿਹੜੇ ਮੁਲਾਜ਼ਮ ਕੋਵਿਡ ਦੇ ਇਲਾਜ ਲਈ ਪੈਸੇ ਕਢਵਾਉਣਾ ਚਾਹੁੰਦੇ ਹਨ ਉਹ ਪਤਨੀ ਜਾਂ ਪਤੀ, ਪਰਿਵਾਰਕ ਮੈਂਬਰ ਜਾਂ ਬੱਚਿਆ ਦੇ ਇਲਾਜ ਲਈ ਪੈਸੇ ਕਢਵਾ ਸਕਦੇ ਹਨ।

ਇਕ ਕਰਮਚਾਰੀ ਕੋਵਿਡ ਦੇ ਡਾਕਟਰੀ ਇਲਾਜ ਲਈ ਈਪੀਐਫ ਤੋਂ ਮਹੀਨਾਵਾਰ ਤਨਖਾਹ ਜਾਂ ਕਰਮਚਾਰੀ ਹਿੱਸੇ ਦਾ ਵਿਆਜ (ਜੋ ਵੀ ਘੱਟ ਹੋਵੇ) ਤੋਂ ਛੇ ਗੁਣਾ ਵਾਪਸ ਲੈ ਸਕਦਾ ਹੈ। ਇਸ ਕਿਸਮ ਦੀ ਈਪੀਐਫ ਕਢਵਾਉਣ ਤੇ ਕੋਈ ਲਾਕ-ਇਨ ਪੀਰੀਅਡ ਜਾਂ ਘੱਟੋ-ਘੱਟ ਸੇਵਾ ਸਮਾਂ ਲਾਗੂ ਨਹੀਂ ਹੁੰਦਾ।

ਕੋਵਿਡ ਦੇ ਇਲਾਜ ਲਈ ਈਪੀਐਫ ਕਢਵਾਉਣ ਲਈ ਲੋੜੀਂਦੇ ਦਸਤਾਵੇਜ਼

1. ਕਰਮਚਾਰੀ ਦੇ ਬੈਂਕ ਖਾਤੇ ਦਾ ਵੇਰਵਾ ਉਸ ਦੇ EPFO

2. ਖਾਤੇ ਨਾਲ ਮੇਲ ਖਾਣਾ ਚਾਹੀਦਾ ਹੈ।

3. ਹਮੇਸ਼ਾ ਯਾਦ ਰੱਖੋ EPFO ਨਿਕਾਸੀ ਫੰਡ ਤੀਜੀ ਧਿਰ ਦੇ ਬੈਂਕ ਖਾਤੇ 'ਚ ਟਰਾਂਸਫਰ ਨਹੀਂ ਕੀਤਾ ਜਾਵੇਗਾ।

4. ਹਰ ਕਿਸੇ ਨੂੰ ਇਹ ਯਕੀਨੀ ਬਣਾਉਣਾ ਲਾਜ਼ਮੀ ਹੈ ਕਿ ਪਿਤਾ ਦਾ ਨਾਂ ਤੇ ਕਰਮਚਾਰੀ ਦੀ ਜਨਮ ਤਰੀਕ ਸਪੱਸ਼ਟ ਤੌਰ 'ਤੇ ਮੇਲ ਖਾਂਦੀ ਹੋਵੇ ਜੋ ਕਰਜ਼ਦਾਤਾ ਨੂੰ ਜਮ੍ਹਾ ਕਰਨ ਦਾ ਫੈਸਲਾ ਕੀਤਾ ਹੈ।

Posted By: Ravneet Kaur