ਨਵੀਂ ਦਿੱਲੀ : ਕਰਮਚਾਰੀ ਭਵਿੱਖ ਨਿਧੀ (ਈਪੀਐੱਫ) ਤਨਖਾਹਦਾਰ ਕਰਮਚਾਰੀਆਂ ਲਈ ਈਪੀਐੱਫਓ ਦੁਆਰਾ ਚਲਾਈ ਜਾਣ ਵਾਲੀ ਰਿਟਾਇਰਮੈਂਟ ਸੇਵਿੰਗ ਸਕੀਮ ਹੈ। ਇਸ ਸਕੀਮ ਤਹਿਤ ਇਕ ਕਰਮਚਾਰੀ ਨੂੰ ਆਪਣੀ ਬੇਸਿਕ ਸੈਲਰੀ ਦਾ 12 ਫੀਸਦੀ ਇਸ 'ਚ ਯੋਗਦਾਨ ਕਰਨਾ ਹੁੰਦਾ ਹੈ। ਰਿਟਾਇਰ ਹੋਣ ਤੋਂ ਬਾਅਦ ਕਰਮਚਾਰੀ ਨੂੰ ਵਿਆਜ ਦੇ ਨਾਲ ਇਕ ਵੱਡੀ ਰਕਮ ਮਿਲਦੀ ਹੈ ਤੇ ਈਪੀਐੱਸ ਦੇ ਤਹਿਤ ਪੈਂਸ਼ਨ ਵੀ ਮਿਲਦੀ ਹੈ। ਪੀਐੱਫ ਖਾਤੇ ਨੂੰ ਮੈਨੇਜ਼ ਕਰਨਾ ਬਹੁਤ ਮੁਸ਼ਕਿਲ ਨਹੀਂ ਹੈ। ਆਈਪੀਐੱਫਓ (Employees Provident Fund Organisation) ਦੀ ਆਧਿਕਾਰਿਕ ਵੈੱਬਸਾਈਟ ਰਾਹੀਂ ਇਸ ਖਾਤੇ ਨੂੰ ਮੈਨੇਜ ਕਰਨਾ ਆਸਾਨ ਹੈ। ਈਪੀਐੱਫਓ ਨੇ ਬੈਲੇਂਸ ਟਰਾਂਸਫਰ ਤੇ Withdrawal ਲਈ ਆਨਲਾਈਨ ਸੇਵਾ ਸ਼ੁਰੂ ਕੀਤੀ ਗਈ ਹੈ।

ਇਸ ਤਰ੍ਹਾਂ ਕਰ ਸਕਦੇ ਹਾਂ ਆਨਲਾਈਨ ਟਰਾਂਸਫਰ ਰਕਮ

ਸਭ ਤੋਂ ਪਹਿਲਾਂ ਤੁਹਾਨੂੰ ਈਪੀਐੱਫਓ ਦੀ ਵੈੱਬਸਾਈਟ 'ਤੇ Login ਕਰਨਾ ਹੋਵੇਗਾ, ਇਸ ਲਈ ਤੁਹਾਨੂੰ ਯੂਏਐੱਨ ਨੰਬਰ ਤੇ ਪਾਸਵਰਡ ਦੀ ਜ਼ਰੂਰਤ ਹੋਵੇਗੀ। ਇਸ ਤੋਂ ਬਾਅਦ ਤੁਹਾਨੂੰ 'ਆਨਲਾਈਨ ਸੇਵਾਵਾਂ' drop down 'ਤੇ ਜਾਣਾ ਹੋਵੇਗਾ ਤੇ 'ਵਨ ਮੈਂਬਰ ਵਨ ਈਪੀਐੱਫ ਅਕਾਊਂਟ ਟਰਾਂਸਫਰ ਰਿਕਵੈਸਟ' ਚੁਣਨਾ ਹੋਵੇਗਾ। Transfer Request 'ਤੇ Click ਕਰਨ ਦੇ ਨਾਲ ਹੀ ਇਕ ਪੇਜ ਖੁਲੇਗਾ। ਇਸ 'ਚ ਤੁਹਾਡਾ ਡਿਟੇਲਜ਼ ਨਜ਼ਰ ਆਵੇਗੀ। ਇਸ ਤੋਂ ਬਾਅਦ ਤੁਹਾਡਾ ਡੀਪੀਐੱਫ ਨੰਬਰ, ਡੇਟ ਆਫ ਬਰਥ ਤੇ Date of joining ਨਾਲ ਜੁੜੀ ਜਾਣਕਾਰੀ ਦੇਖਣ ਤੋਂ ਬਾਅਦ ਇਹ confirm ਕਰ ਲਉ ਕਿ ਸਾਰੀ ਜਾਣਕਾਰੀ ਸਹੀ ਹੈ।

ਹੁਣ ਤੁਸੀਂ Select option ਨੂੰ ਚੁਣੋ ਕਿ ਕੀ ਤੁਸੀਂ ਆਪਣੇ ਵਰਤਮਾਨ ਜਾ ਪਿਛਲੇ Employer ਨੂੰ ਟਰਾਂਸਫਰ ਨੂੰ ਆਗਿਆ ਦੇਣਾ ਚਾਹੁੰਦੇ ਹੋ ਫਿਰ ਪੁਰਾਣੇ ਖਾਤੇ ਨੂੰ ਚੁਣੋ ਤੇ ਵਨ-ਟਾਈਮ ਪਾਸਵਰਡ (ਓਟੀਪੀ) ਜੇਨਰੈਟ ਕਰੋ। ਇਸ ਤੋਂ ਬਾਅਦ ਓਟੀਪੀ ਭਰਨ ਤੋਂ ਬਾਅਦ request Submit ਹੋ ਜਾਵੇਗੀ ਫਿਰ ਤੁਹਾਨੂੰ ਇਕ ਆਨਲਾਈਨ ਫਾਰਮ ਆਵੇਗਾ। ਇਸ ਫਾਰਮ ਨੂੰ ਭਰੋ ਤੇ ਇਸ ਨੂੰ Present employer ਨੂੰ ਭੇਜ ਦਿਓ। ਜ਼ਿਕਰਯੋਗ ਹੈ ਕਿ ਤੁਹਾਨੂੰ ਪੁਰਾਣੇ Employer ਨੂੰ ਵੀ ਇਸ ਬਾਰੇ ਆਨਲਾਈਨ ਕੀਤੀ ਇਕ Notification ਮਿਲੇਗੀ। ਤੁਸੀਂ ਆਪਣੇ ਕਲੇਮ ਨੂੰ ਟਰੈਕ ਵੀ ਕਰ ਸਕਦੇ ਹੋ। ਇਸ ਲਈ Online service 'ਚ ਜਾਣਾ ਹੋਵੇਗਾ ਤੇ ਫਿਰ ਟਰੈਕ ਕਲੇਮ ਸਟੇਟਸ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਆਸਾਨੀ ਨਾਲ ਆਪਣੇ ਕਲੇਮ ਦਾ ਸਟੇਟਸ ਦੇਖ ਸਕਦੇ ਹੋ। ਦੱਸਣਯੋਗ ਹੈ ਕਿ ਈਪੀਐੱਫ ਮੈਂਬਰ ਨੂੰ 12 ਡਿਜ਼ੀਟ ਦਾ ਨੰਬਰ ਮਿਲਦਾ ਹੈ, ਜਿਸ ਨੂੰ ਯੂਏਐੱਨ ਕਹਿੰਦੇ ਹਨ। ਯੂਏਐੱਨ ਨੰਬਰ ਈਪੀਐੱਫਓ ਜ਼ਾਰੀ ਕਰਦਾ ਹੈ।

Posted By: Sukhdev Singh