ਜੇਐੱਨਐੱਨ, ਨਵੀਂ ਦਿੱਲੀ : EPF ਨਿਕਾਸੀ, ਕੇਵਾਈਸੀ ਟ੍ਰਾਂਸਫਰ ਆਦਿ ਨਾਲ ਜੁੜੀ ਕੋਈ ਸਮੱਸਿਆ ਹੋਣ 'ਤੇ ਇਸ ਦੀ ਸ਼ਿਕਾਇਤ ਈਪੀਐੱਫਓ ਤਕ ਕੀਤੀ ਜਾ ਸਕਦੀ ਹੈ। ਈਪੀਐੱਫਓ ਨੇ ਇਸ ਲਈ ਵੱਖ ਤੋਂ 'ਈਪੀਐੱਫ ਆਈ ਸ਼ਿਕਾਇਤ ਪ੍ਰਬੰਧਨ ਪ੍ਰਣਾਲੀ' ਵੈੱਬਸਾਈਟ ਬਣਾਈ ਹੈ। ਵੈੱਬਸਾਈਟ 'ਤੇ ਜਾ ਕੇ ਕੋਈ ਵੀ ਵਿਅਕਤੀ ਈਪੀਐੱਫਓ ਮੈਂਬਰ ਈਪੀਐੱਫ ਅਕਾਊਂਟ ਨਾਲ ਜੁੜੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਜਾਣੋ ਈਪੀਐੱਫ ਅਕਾਊਂਟ ਨਾਲ ਜੁੜੀ ਸ਼ਿਕਾਇਤ ਕਿਵੇਂ ਦਰਜ ਕਰਾਈਏ:

1. www.epfigms.gov.in ਵੈੱਬਸਾਈਟ 'ਤੇ ਜਾਓ ਤੇ ਸ਼ਿਕਾਇਤ ਦਰਜ ਕਰਨ ਲਈ 'Register Grievance' 'ਤੇ ਕਲਿੱਕ ਕਰੋ।

2. ਤੁਹਾਨੂੰ ਇਕ ਨਵਾਂ ਪੇਜ ਖੁੱਲ੍ਹਿਆ ਦਿਖਾਈ ਦੇਵੇਗਾ। ਤੁਹਾਨੂੰ ਪੀਐੱਫ ਮੈਂਬਰ, ਈਪੀਐੱਫ ਪੈਸ਼ਨਰ, ਅੰਪਲਾਇਰ ਆਦਿ ਤੋਂ ਉਹ ਸਟੇਟਸ ਚੁਣਨਾ ਹੋਵੇਗਾ, ਜਿਸ 'ਚ ਸ਼ਿਕਾਇਤ ਦਰਜ ਕਰਵਾਉਣੀ ਹੈ।

3. ਪੀਐੱਫ ਅਕਾਊਂਟ ਨਾਲ ਜੁੜੀ ਸ਼ਿਕਾਇਤ ਦਰਜ ਕਰਾਉਣ ਲਈ ਸਟੇਟਸ ਦੇ ਤੌਰ 'ਤੇ ਪੀਐੱਫ ਮੈਂਬਰ ਚੁਣਨਾ ਹੋਵੇਗਾ। ਆਪਣਾ ਯੂਏਐੱਨ ਤੇ ਸਿਕਓਰਟੀ ਕੋਡ ਪਾਓ।

4. ਜਾਣਕਾਰੀ ਪਾਉਣ ਤੋਂ ਬਾਅਦ ਤੁਹਾਨੂੰ ਗੇਟ ਡਿਟੇਲਸ 'ਤੇ ਕਲਿੱਕ ਕਰਨਾ ਹੋਵੇਗਾ। ਹੁਣ ਤੁਹਾਨੂੰ ਯੂਏਐੱਨ ਨਾਲ ਲਿੰਕਡ ਤੁਹਾਡੀ ਵਿਅਕਤੀਗਤ ਜਾਣਕਾਰੀ ਸਕ੍ਰੀਨ 'ਤੇ ਦਿਖਾਈ ਦੇਵੇਗੀ।

5. ਹੁਣ Get OTP 'ਤੇ ਕਲਿੱਕ ਕਰੋ। ਤੁਸੀਂ ਜੋ ਰਜਿਸਟਰਡ ਮੋਬਾਈਲ ਨੰਬਰ ਜਾਂ ਈਮੇਲ ਆਈਡੀ ਦਿੱਤੀ ਹੈ OTP ਉਸ 'ਤੇ ਆਵੇਗਾ।

6. ਓਟੀਪੀ ਪਾ ਕੇ ਸਬਮਿਟ 'ਤੇ ਕਲਿੱਕ ਕਰੋ। ਓਟੀਪੀ ਦੇ ਵੈਰੀਫਿਕੇਸ਼ਨ ਤੋਂ ਬਾਅਦ ਤੁਹਾਨੂੰ ਪਰਸਨਲ ਡਿਟੇਲਡ ਪਾਉਣ ਲਈ ਕਿਹਾ ਜਾਵੇਗਾ।

7. ਤੁਹਾਨੂੰ ਉਸ ਪੀਐੱਫ ਨੰਬਰ 'ਤੇ ਕਲਿੱਕ ਕਰਨਾ ਹੋਵੇਗਾ, ਜਿਸ ਦੇ ਸਬੰਧ 'ਚ ਸ਼ਿਕਾਇਤ ਦਰਜ ਕਰਵਾਉਣੀ ਹੈ।

8. ਹੁਣ ਇਕ ਪਾਪ-ਅਪ ਜਾਵੇਗਾ। ਇੱਥੇ ਤੁਹਾਨੂੰ ਉਹ ਵਿਕਲਪ ਚੁਣਨਾ ਹੋਵੇਗਾ ਜਿਸ ਨਾਲ ਤੁਹਾਡੀ ਸ਼ਿਕਾਇਤ ਸਬੰਧਿਤ ਹੈ- PF ਦਫ਼ਤਰ, ਨਿਯੁਕਤਾ, ਮੁਲਾਜ਼ਮ ਜਮ੍ਹਾਂ ਲਿੰਕਡ ਬੀਮਾ ਯੋਜਨਾ ਜਾਂ ਪਹਿਲੀ ਪੈਨਸ਼ਨ।

9. ਡਿਟੇਲ ਤੇ ਜ਼ਰੂਰੀ ਦਸਤਾਵੇਜ਼ ਅਪਲੋਡ ਕਰੋ। ਇਸ ਤੋਂ ਬਾਅਦ ਸਬਮਿਟ 'ਤੇ ਕਲਿੱਕ ਕਰੋ।

10. ਤੁਹਾਡੀ ਸ਼ਿਕਾਇਤ ਦਰਜ ਹੋ ਜਾਵੇਗੀ। ਇਸ ਤੋਂ ਬਾਅਦ ਸ਼ਿਕਾਇਤ ਦਾ ਰਜਿਸਟ੍ਰੇਸ਼ਨ ਨੰਬਰ ਤੁਹਾਨੂੰ ਮੋਬਾਈਲ ਨੰਬਰ ਜਾਂ ਈਮੇਲ-ਆਈਡੀ 'ਤੇ ਆ ਜਾਵੇਗਾ।

Posted By: Amita Verma