Work From Home ਜੇਐੱਨਐੱਨ, ਨਵੀਂ ਦਿੱਲੀ : ਇਕ ਗਲੋਬਲ ਸਟੱਡੀ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਭਾਰਤ 'ਚ 52 ਫੀਸਦੀ ਮੁਲਾਜ਼ਮ ਤੇ 64 ਫੀਸਦੀ ਪ੍ਰਬੰਧਨ ਪੱਧਰ ਦੇ ਅਧਿਕਾਰੀ ਘਰ ਤੋਂ ਕੰਮ ਕਰਨ ਦੇ ਨਵੇਂ ਤਰੀਕੇ ਨੂੰ ਪਸੰਦ ਕਰ ਰਹੇ ਹਨ ਤੇ ਉਸ ਨੂੰ ਤਰਜ਼ੀਹ ਦੇ ਰਹੇ ਹਨ। ਕੋਰੋਨਾ ਵਾਇਰਸ ਮਹਾਮਾਰੀ ਦੇ ਪ੍ਰਸਾਰ 'ਤੇ ਰੋਕ ਲਗਾਉਣ ਲਈ ਲਾਗੂ ਲਾਕਡਾਊਨ ਦੇ ਬਾਅਦ ਬਹੁਤੀਆਂ ਕੰਪਨੀਆਂ ਨੇ ਆਪਣੇ ਮੁਲਾਜ਼ਮਾਂ ਨੂੰ ਘਰ ਤੋਂ ਕੰਮ ਕਰਨ ਦੀ ਸੁਵਿਧਾ ਦਿੱਤੀ ਹੈ।

ਮੁਲਾਜ਼ਮ ਇਸ ਨਵੇਂ ਮਾਹੌਲ 'ਚ ਢਲ ਰਹੇ ਹਨ ਤੇ ਫ਼ਿਲਹਾਲ ਘਰ ਤੋਂ ਕੰਮ ਨੂੰ ਹੀ ਤਰਜ਼ੀਹ ਦੇ ਰਹਨ ਹਨ। ਕਾਰਪੋਰੇਟ ਮੁਲਾਜ਼ਮਾਂ ਵਿਚਕਾਰ 'ਦ ਵਰਕ ਸਰਵੇ' ਨੂੰ ਇਕ ਤੋਂ 10 ਸਤੰਬਰ ਦੇ ਵਿਚਕਾਰ ਕਲਾਊਡ ਅਧਾਰਿਤ ਕੰਮ ਕਰਨ ਵਾਲੀ ਕੰਪਨੀ ਸਰਵਿਸ ਨਾਊ ਨੇ ਕੀਤਾ। ਇਸ ਨੂੰ ਅਮਰੀਕਾ, ਬ੍ਰਿਟੇਨ, ਫਰਾਂਸ, ਜਰਮਨੀ, ਆਇਰਲੈਂਡ, ਨੀਦਰਲੈਂਡ, ਭਾਰਤ, ਜਾਪਾਨ, ਸਿੰਗਾਪੁਰ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੀ 500 ਤੋਂ ਜ਼ਿਆਦਾ ਕੰਪਨੀਆਂ ਦੇ 8,100 ਦਫ਼ਤਰ ਪੇਸ਼ੇਵਰਾਂ ਦੌਰਾਨ ਕੀਤਾ ਗਿਆ। ਇਸ ਦੇ ਇਲਾਵਾ ਇਨ੍ਹਾਂ ਕੰਪਨੀਆਂ ਦੇ 900 ਕਰੀਬ ਚੋਟੀ ਦੇ ਕਾਰਪੋਰੇਟ ਅਧਿਕਾਰੀ ਮਸਲਨ ਸੀਈਓ, ਸੀਟੀਓ, ਸੀਐੱਫਓ ਨੇ ਵੀ ਇਸ 'ਚ ਹਿੱਸਾ ਲਿਆ।

ਭਾਰਤ 'ਚ ਇਸ ਸਿਰਵੇਖਣ ਨਿਰਮਾਣ, ਸਿਹਤ, ਵਿੱਤ ਸੇਵਾ, ਸਰਵਜਨਿਕ ਉਪਕ੍ਰਮ ਤੇ ਦੂਰਸੰਚਾਰ ਉਯੋਗ ਦੇ ਕਰੀਬ 1,000 ਮੁਲਾਜ਼ਮਾਂ ਤੇ 100 ਪ੍ਰਬੰਧਨ ਪੱਧਰ ਦੇ ਮੁੱਖ ਮੁਲਾਜ਼ਮਾਂ ਨੇ ਭਾਗ ਲਿਆ। ਸਰਵੇ ਅਨੁਸਾਰ ਭਾਰਤ 'ਚ ਲੋਕਾਂ ਨੇ ਇਸ ਡਿਜੀਟਲ ਬਦਲਾਅ ਨੂੰ ਸਵੀਕਾਰ ਕੀਤਾ ਹੈ ਤੇ ਅਜੇ ਦੇਸ਼ 'ਚ ਇਸ ਨੂੰ ਹੋਰ ਵਧਾਉਣ ਦੀ ਸੰਭਾਵਨਾ ਵੀ ਹੈ।

Posted By: Sarabjeet Kaur