ਜੇਐੱਨਐੱਨ, ਨਵੀਂ ਦਿੱਲੀ : ਕਰਮਚਾਰੀ ਨੂੰ ਅਕਸਰ ਆਪਣੇ ਪੀਐੱਫ ਅਕਾਊਂਟ ਦੇ ਬਾਰੇ 'ਚ ਜਾਨਣ ਦੀ ਇੱਛਾ ਹੁੰਦੀ ਹੈ। ਉਨ੍ਹਾਂ ਦੀ ਸੈਲਰੀ ਨਾਲ ਪੀਐੱਫ ਅਕਾਊਂਟ 'ਚ ਕਿੰਨਾ ਪੈਸਾ ਜਾ ਰਿਹਾ ਹੈ, ਪੀਐੱਫ ਅਕਾਊਂਟ ਦਾ ਬੈਲੇਂਸ ਕਿੰਨਾ ਹੈ, ਪੈਂਸ਼ਨ ਫੰਡ 'ਚ ਕਿੰਨੀ ਰਾਸ਼ੀ ਜਾ ਰਹੀ.. ਕਈ ਸਵਾਲ ਕਰਮਚਾਰੀ ਦੇ ਕੋਲ ਹੁੰਦੇ ਹਨ। ਜੋ ਕਰਮਚਾਰੀ ਜਾਗਰੁਕਤ ਹੁੰਦੇ ਹਨ, ਉਹ ਅਨੇਕਾਂ ਮਾਧਿਅਮ ਨਾਲ ਆਪਣੇ ਪੀਐੱਫ ਅਕਾਊਂਟ ਦੇ ਬਾਰੇ 'ਚ ਜਾਣਕਾਰੀ ਪਤਾ ਕਰ ਲੈਂਦੇ ਹਨ। ਅੱਜ ਅਸੀਂ ਤੁਹਾਨੂੰ ਕੁਝ ਇਸ ਦੇ ਤਰੀਕਿਆਂ ਦੇ ਬਾਰੇ 'ਚ ਦੱਸਣ ਜਾ ਰਹੇ ਹਾਂ।


ਕਰਨਾ ਪਵੇਗਾ ਇਕ ਮੈਸੇਜ

ਕਰਮਚਾਰੀ ਸਿਰਫ਼ ਇਕ ਮੈਸੇਜ ਕਰਕੇ ਆਪਣੇ ਪੀਐੱਫ ਅਕਾਊਂਟਲ ਦਾ ਬੈਲੇਂਸ ਜਾਣ ਸਕਦਾ ਹੈ, ਪਰ ਇਸ ਲਈ ਆਪਣਾ ਯੂਏਐੱਨ, ਈਪਐੱਫਓ ਦੇ ਨਾਲ ਰਜਿਸਟਰਡ ਹੋਣਾ ਚਾਹੀਦਾ ਹੈ। ਕਰਮਚਾਰੀ ਨੂੰ 7738299899 ਨੰਬਰ 'ਤੇ 'EPFOHO UAN ENG' ਮੈਸੇਜ ਭੇਜਣਾ ਪਵੇਗਾ। ਇੱਥੇ ENG ਆਪਣੀ ਪਸੰਦੀ ਦੀ ਭਾਸ਼ਾ ਦੇ ਪਹਿਲੇ ਤਿੰਨ ਅੱਖਰ ਹਨ। ਇਹ ਸੁਵਿਧਾ 10 ਭਾਸ਼ਾਵਾਂ 'ਚ ਉਪਲਬਧ ਹੈ। ਕਰਮਚਾਰੀ ਨੂੰ ਇਹ ਐੱਸਐੱਮਐੱਸ ਰਜਿਸਟਰਡ ਮੋਬਾਈਲ ਨਾਲ ਕਰਨਾ ਪਵੇਗਾ। ਇਸ ਨਾਲ ਕਰਮਚਾਰੀ ਆਪਣੇ ਪੀਐੱਫ ਅਕਾਉੂਂਟ ਦਾ ਬੈਲੇਂਸ ਤੇ ਤਾਜ਼ਾ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।


ਸਿਰਫ਼ ਇਕ ਮਿਸ ਕਾਲ

ਕਰਮਚਾਰੀ ਸਿਰਫ਼ ਇਕ ਮਿਸ ਕਾਲ ਕਰ ਆਪਣੇ ਪੀਐੱਫ ਅਕਾਊਂਟ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ, ਪਰ ਇਸ ਲਈ ਵੀ ਕਰਮਚਾਰੀ ਦਾ ਯੂਏਐੱਨ ਪੋਰਟਲ 'ਤੇ ਰਜਿਸਟਰਡ ਹੋਣਾ ਚਾਹੀਦਾ ਹੈ। ਕਰਮਚਾਰੀ 011-22901406 ਨੰਬਰ 'ਤੇ ਮਿਸ ਕਾਲ ਕਰਕੇ ਆਪਣੇ ਪੀਐੱਫ ਅਕਾਊਂਟ ਦੇ ਬੈਲੇਂਸ ਦੇ ਬਾਰੇ 'ਚ ਜਾਣ ਸਕਦੇ ਹਨ। ਕਰਮਚਾਰੀ ਨੂੰ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ ਮਿਸ ਕਾਲ ਦੇਣੀ ਪਵੇਗੀ।

ਈਪੀਐੱਫ ਪੋਰਟਲ ਦੇ ਜ਼ਰੀਏ

ਈਪੀਐੱਫ ਪੋਰਟਲ ਦੇ ਮਾਧਿਅਮ ਨਾਲ ਵੀ ਆਪਣੇ ਪੀਐੱਫ ਅਕਾਊਂਟ ਦਾ ਬੈਲੇਂਸ ਜਾਣਿਆ ਜਾ ਸਕਦਾ ਹੈ। ਇਸ ਲਈ ਕਰਮਚਾਰੀ ਨੂੰ www.epfindia.gov.in 'ਤੇ ਜਾਣਾ ਪਵੇਗਾ। ਹੁਣ 'Our Services' ਟੈਬ 'ਚ ਜਾ ਕੇ For Employees' 'ਤੇ ਕਲਿਕ ਕਰਨਾ ਪਵੇਗਾ। ਇਸ ਦੇ ਬਾਅਦ 'Member Passbook' 'ਤੇ ਕਲਿਕ ਕਰਨਾ ਪਵੇਗਾ। ਹੁਣ ਸਕ੍ਰੀਨ 'ਤੇ ਇਕ ਨਵਾਂ ਪੇਜ ਖੁੱਲ੍ਹ ਕੇ ਸਾਹਮਣੇ ਆਵੇਗਾ। ਹੁਣ ਕਰਮਚਾਰੀ ਨੂੰ ਯੂਏਐੱਨ ਤੇ ਪਾਸਵਰਡ ਪਾ ਕੇ ਲਾਗ-ਇਨ ਕਰਨਾ ਪਵੇਗਾ। ਇਸ ਦੇ ਬਾਅਦ ਤੁਸੀਂ ਆਪਣੀ ਈਪੀਐੱਫ ਪਾਸਬੁੱਕ ਦੇਖ ਸਕੋਗੇ। ਇਸ ਲਈ ਆਪਣਾ ਯੂਏਐੱਨ ਐਕਟਿਵ ਹੋਣਾ ਚਾਹੀਦਾ ਹੈ।

ਓਮੰਗ ਐਪ ਜ਼ਰੀਏ

ਓਮੰਗ ਐਪ ਦੇ ਜ਼ਰੀਏ ਵੀ ਕਰਮਚਾਰੀ ਆਪਣੇ ਪੀਐੱਫ ਅਕਾਊਂਟ ਦਾ ਬੈਲੇਂਸ ਜਾਣ ਸਕਦਾ ਹੈ। ਓਮੰਗ ਇਕ ਸਰਕਾਰੀ ਐਪ ਹੈ, ਇੱਥੇ ਅਨੇਕਾਂ ਸਰਕਾਰੀ ਯੋਜਨਾਵਾਂ ਨਾਲ ਜੁੜੀਆਂ ਸੁਵਿਧਾਵਾਂ ਮਿਲਦੀਆਂ ਹਨ। ਇਸ ਐਪ 'ਤੇ ਸਭ ਤੋਂ ਪਹਿਲਾਂ ਕਰਮਚਾਰੀ ਨੂੰ ਆਪਣੇ ਫੋਨ ਨੰਬਰ ਦੇ ਜ਼ਰੀਏ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ। ਇਸ ਦੇ ਬਾਅਦ ਉਹ ਇਸ ਐਪ ਦੇ ਮਾਧਿਅਮ ਨਾਲ ਆਪਣੀ ਈਪੀਐੱਫ ਪਾਸਬੁੱਕ ਦੇਖ ਸਕਦੇ ਹਨ। ਨਾਲ ਹੀ ਇੱਥੇ ਕਲੇਮ ਲਈ ਅਪਲਾਈ ਵੀ ਕੀਤਾ ਜਾ ਸਕਦਾ ਹੈ ਤੇ ਆਪਣੇ ਕਲੇਮ ਨੂੰ ਟ੍ਰੈਕ ਵੀ ਕੀਤਾ ਜਾ ਸਕਦਾ ਹੈ।

Posted By: Sarabjeet Kaur