ਰਾਇਟਰ, ਟੋਕਿਓ/ਹਾਂਗਕਾਂਗ : ਏਸ਼ੀਆਈ ਬਾਜ਼ਾਰਾਂ ’ਚ ਵੀਰਵਾਰ ਨੂੰ 17 ਫ਼ੀਸਦੀ ਤਕ ਡਿੱਗਣ ਤੋਂ ਬਾਅਦ Bitcoin ’ਚ ਥੋੜ੍ਹਾ ਸੁਧਾਰ ਦੇਖਣ ਨੂੰ ਮਿਲਿਆ ਅਤੇ ਇਹ 50,000 ਡਾਲਰ ਦੇ ਕਰੀਬ ਟ੍ਰੈਂਡ ਕਰ ਰਿਹਾ ਸੀ। Elon Musk ਦੇ ਇਸ ਐਲਾਨ ਤੋਂ ਬਾਅਦ Bitcoin 17 ਫ਼ੀਸਦੀ ਟੁੱਟ ਗਿਆ ਸੀ ਕਿ Tesla Inc ਨੇ ਆਪਣੇ ਵਾਹਨਾਂ ਦੀ ਵਿਕਰੀ ਲਈ Bitcoin ਨੂੰ ਸਵੀਕਾਰ ਕਰਨਾ ਬੰਦ ਕਰ ਦਿੱਤਾ ਹੈ। ਮਸਕ ਅਨੁਸਾਰ ਜਲਵਾਯੂ ਨਾਲ ਜੁੜੀਆਂ ਚਿੰਤਾਵਾਂ ਦੇ ਚੱਲਦਿਆਂ ਇਹ ਫ਼ੈਸਲਾ ਲਿਆ ਗਿਆ ਹੈ। ਮਸਕ ਦੇ ਕੀਤੇ ਇਸ ਟਵੀਟ ਤੋਂ ਦੋ ਘੰਟਿਆਂ ਅੰਦਰ ਦੁਨੀਆ ਦੀ ਸਭ ਤੋਂ ਵੱਡੀ ਕ੍ਰਿਪਟੋਕਰੰਸੀ 54,819 ਡਾਲਰ ਤੋਂ ਡਿੱਗ ਕੇ 45,700 ’ਤੇ ਆ ਗਈ। ਇਹ ਇਕ ਮਾਰਚ ਤੋਂ ਬਾਅਦ Bitcoin ਦਾ ਸਭ ਤੋਂ ਹੇਠਲਾਂ ਪੱਧਰ ਸੀ। ਲਗਪਗ ਅੱਧੇ ਘੰਟੇ ਦੀ ਗਿਰਾਵਟ ਤੋਂ ਬਾਅਦ ਇਸ ’ਚ ਸੁਧਾਰ ਦੇਖਣ ਨੂੰ ਮਿਲਿਆ।

ਦੁਨੀਆ ਦੀ ਦੂਸਰੀ ਸਭ ਤੋਂ ਵੱਡੀ ਕ੍ਰਿਪਟੋਕਰੰਸੀ Ether ਦੀ ਟ੍ਰੈਡਿੰਗ ’ਚ ਵੀ ਇਸੀ ਤਰ੍ਹਾਂ ਦਾ ਪੈਟਰਨ ਦੇਖਣ ਨੂੰ ਮਿਲਿਆ। ਇਹ ਵੀ 14 ਫ਼ੀਸਦ ਡਿੱਗ ਕੇ 3,550 ਡਾਲਰ ’ਤੇ ਆ ਗਿਆ ਸੀ। ਹਾਲਾਂਕਿ, ਦੁਬਾਰਾ ਬਾਊਂਸ ਬੈਕ ਕਰਕੇ 3,965 ਡਾਲਰ ’ਤੇ ਪਹੁੰਚ ਗਿਆ ਸੀ।

ਇਸ ਤੋਂ ਪਹਿਲਾਂ ਮਸਕ ਨੇ ਟਵੀਟ ਕਰਕੇ ਕਿਹਾ ਸੀ, ‘Bitcoin Mining ਅਤੇ ਟ੍ਰਾਂਜੈਕਸ਼ਨ ਲਈ ਬਾਇਓ ਬਾਲਣ ਤੇ ਖ਼ਾਸ ਕਰ ਕੇ ਕੋਲੇ ਦੇ ਵੱਧਦੇ ਇਸਤੇਮਾਲ ਨੂੰ ਲੈ ਕੇ ਅਸੀਂ ਚਿੰਤਿਤ ਹਾਂ। ਕਿਸੀ ਵੀ ਹੋਰ ਬਾਲਣ ਦੇ ਮੁਕਾਬਲੇ ਕੋਲੇ ਨੂੰ ਸਾੜਨ ਨਾਲ ਸਭ ਤੋਂ ਬੁਰਾ ਨਿਕਾਸ ਹੁੰਦਾ ਹੈ।’

Posted By: Ramanjit Kaur