ਭੋਪਾਲ, ਨਈ ਦੁਨੀਆ : ਕੋਰੋਨਾ ਸੰਕ੍ਰਮਣ ਦੇ ਸੰਕਟ ਵਿਚ ਲੋਕਾਂ ਨੂੰ ਮਹਿੰਗਾਈ ਦੀ ਮਾਰ ਵੀ ਝੱਲਣੀ ਪੈ ਰਹੀ ਹੈ। ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ਵਿਚ ਪਿਛਲੇ ਇਕ ਸਾਲ ਦੌਰਾਨ ਭਾਰੀ ਇਜਾਫਾ ਹੋਇਆ ਹੈ। ਸਭ ਤੋਂ ਜ਼ਿਆਦਾ ਖਪਤ ਵਾਲੇ ਸੋਇਆਬੀਨ ਤੇਲ ਦੀ ਕੀਮਤ ਦਾ ਇਕ ਸਾਲ ਵਿਚ ਲਗਪਗ ਦੁਗਣੀ ਹੋ ਗਈ ਹੈ। ਉਥੇ ਸਰੋਂ, ਮੂੰਗਫਲੀ, ਸੂਰਜਮੁਖੀ ਤੇਲ ਦੀਆਂ ਕੀਮਤਾਂ ਵਿਚ ਵੀ ਭਾਰੀ ਵਾਧਾ ਹੋਇਆ ਹੈ।

ਜਾਣਕਾਰਾਂ ਦੀ ਮੰਨੀਏ ਤਾਂ ਅੰਤਰਰਾਸ਼ਟਰੀ ਬਾਜ਼ਾਰ ਵਿਚ ਖਾਧ ਤੇਲ ਦੀ ਕੀਮਤ ਵਧਣ ਕਾਰਨ ਦੇਸ਼ ਵਿਚ ਇਹ ਤੇਜ਼ੀ ਆਈ ਹੈ। ਪਿਛਲੇ ਸਾਲ ਮਈ ਸੋਇਆਬੀਨ ਤੇਲ ਦੀ ਖੁਦਰਾ ਕੀਮਤ 90-95 ਰੁਪਏ ਪ੍ਰਤੀ ਲੀਟਰ ਸੀ ਜੋ ਹੁਣ 170 ਰੁਪਏ ਪ੍ਰਤੀ ਲੀਟਰ ਤਕ ਮਿਲ ਰਿਹਾ ਹੈ। ਸਰੋਂ ਦੇ ਤੇਲ ਦੀ ਕੀਮਤ 135 ਰੁਪਏ ਤੋਂ ਵਧ ਕੇ 220 ਰੁਪਏ ਪ੍ਰਤੀ ਲੀਟਰ ਤਕ ਹੋ ਗਿਆ ਹੈ।

ਸੋਇਆਬੀਨ ਤੇਲ ਦੀਆਂ ਕੀਮਤਾਂ ਵਿਚ ਭਾਵੇਂ ਭਾਰੀ ਵਾਧਾ ਹੋਇਆ ਹੈ ਪਰ ਦੇਸ਼ ਦੇ ਕਈ ਹਿੱਸਿਆਂ ਵਿਚ ਸੋਇਆਬੀਨ ਉਤਪਾਦਕ ਕਿਸਾਨਾਂ ਨੂੰ ਇਸ ਦਾ ਲਾਭ ਮਿਲਿਆ ਹੈ। ਇਸ ਵਾਰ ਯੈਲੋ ਮੋਜੇਕ ਬਿਮਾਰੀ ਕਾਰਨ ਪੈਦਾਵਾਰ ਵੀ ਘੱਟ ਹੋਈ ਹੈ।

ਹਾਲਾਂਕਿ ਇਸ ਵਾਰ ਸਰੋਂ ਦੀ ਵੀ ਉਤਪਾਦਕਾਂ ਨੂੰ ਚੰਗੀ ਕੀਮਤ ਮਿਲੀ ਹੈ। ਪਿਛਲੇ ਸਾਲ ਸਰੋਂ ਉਤਪਾਦਕਾਂ ਨੂੰ 40 ਰੁਪਏ ਪ੍ਰਤੀ ਕਿਲੋ ਦਾ ਭਾਅ ਮਿਲਿਆ ਸੀ ਜਦਕਿ ਇਸ ਸਾਲ 70 ਰੁਪਏ ਪ੍ਰਤੀ ਕਿਲੋ ਤਕ ਦਾ ਭਾਅ ਮਿਲ ਰਿਹਾ ਹੈ।

ਇਨ੍ਹਾਂ ਕਾਰਨਾਂ ਕਰਕੇ ਮਹਿੰਗਾ ਹੋ ਰਿਹਾ ਹੈ ਤੇਲ

ਭਾਰਤ ਸਣੇ ਕਈ ਦੇਸ਼ਾਂ ਵਿਚ ਸੋਇਆਬੀਨ ਉਤਪਾਦਨ ਦੀ ਕਮੀ।

ਮਲੇਸ਼ੀਆ ਤੇ ਇੰਡੋਨੇਸ਼ੀਆ ਵਰਗੇ ਪ੍ਰਮੁੱਖ ਪਾਮ ਆਇਲ ਉਤਪਾਦਕਾਂ ਵੱਲੋਂ ਭਰਪਾਈ ਵਿਚ ਰੁਕਾਵਟ।

ਮੰਗ ਅਤੇ ਭਰਪਾਈ ਦਾ ਗਣਿਤ ਵਿਗਡ਼ਨ ਨਾਲ ਅੰਤਰਰਾਸ਼ਟਰੀ ਬਾਜ਼ਾਰ ਵਿਚ ਖਾਧ ਤੇਲਾਂ ਦੀਆਂ ਕੀਮਤਾਂ ਵਿਚ ਵਾਧਾ।

ਦੁਨੀਆ ਭਰ ਦੇ ਕਈ ਬਾਜ਼ਾਰਾਂ ਵਿਚ ਉਤਪਾਦਨ ’ਤੇ ਲੇਬਰ ਅਤੇ ਆਵਾਜਾਈ ਦਾ ਖਰਚ ਵਧਣਾ।

Posted By: Tejinder Thind