ਨਵੀਂ ਦਿੱਲੀ, ਜੇਐੱਨਐੱਨ। ਦੇਸ਼ 'ਚ ਆਰਥਿਕ ਮੰਦੀ ਵਿਚਾਲੇ ਕੇਂਦਰ ਸਰਕਾਰ ਨੇ ਉਦਯੋਗ ਨੂੰ ਰਾਹਤ ਦੇਣ ਲਈ ਪਿਛਲੇ ਕੁਝ ਸਮੇਂ 'ਚ ਕਈ ਵੱਡੇ ਫ਼ੈਸਲੇ ਗਏ ਹਨ। ਹਾਲਾਂਕਿ ਵਿਰੋਧੀ ਧਿਰ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਤੋਂ ਅਸੰਤੁਸ਼ਟ ਨਜ਼ਰ ਆ ਰਹੀ ਹੈ। ਇਸ ਦੌਰਾਨ ਸਾਬਕਾ ਆਰਬੀਆਈ ਗਵਰਨਰ ਰਘੁਰਾਮ ਰਾਜਨ ਨੇ ਦੇਸ਼ ਦੇ ਹੌਲੀ ਹੁੰਦੇ ਅਰਥਚਾਰੇ 'ਤੇ ਚਿੰਤਾ ਜਤਾਈ ਹੈ। ਸਾਬਕਾ ਆਰਬੀਆਈ ਗਵਰਨਰ ਨੇ ਦੇਸ਼ 'ਚ ਵੱਧ ਰਹੇ ਮਾਲਿਆ ਘਾਟੇ ਨੂੰ ਆਰਥਿਕ ਮੰਦੀ ਦਾ ਵੱਡਾ ਕਾਰਨ ਦੱਸਿਆ ਹੈ। ਇਸ ਦੇ ਨਾਲ ਹੀ ਰਾਜਨ ਨੇ ਮੋਦੀ ਸਰਕਾਰ 'ਤੇ ਪਿਛਲੇ ਕੁਝ ਸਮੇਂ 'ਚ ਲਏ ਗਏ ਫ਼ੈਸਲਿਆਂ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਰਾਜਨ ਦਾ ਮੰਨਣਾ ਹੈ ਕਿ ਕੇਂਦਰ ਸਰਕਾਰ ਦੇਸ਼ ਦੇ ਅਰਥਚਾਰੇ ਨੂੰ ਵਧਾਉਣ ਲਈ ਚੁੱਕੇ ਜਾਣ ਵਾਲੇ ਕਦਮਾਂ 'ਤੇ ਫੋਕਸ ਕਰਨ 'ਚ ਨਾਕਾਮ ਰਹੀ ਹੈ।

ਮੀਡੀਆ ਰਿਪੋਰਟ ਅਨੁਸਾਰ ਸਾਬਕਾ ਆਰਬੀਆਈ ਗਵਰਨਰ ਰਾਜਨ ਨੇ ਬ੍ਰਊਨ ਯੂਨਿਵਰਸਿਟੀ 'ਚ ਹੋਏ ਪ੍ਰੋਗਰਾਮ ਦੌਰਾਨ ਇਹ ਗੱਲਾਂ ਕਹੀਆਂ। ਰਾਜਨ ਨੇ ਇਹ ਵੀ ਕਿਹਾ ਕਿ ਸਰਕਾਰ ਦਾ ਦੇਸ਼ ਦੇ ਅਰਥਚਾਰੇ ਸਬੰਧੀ ਕਮਜ਼ੋਰ ਆਰਥਿਕ ਵਿਜ਼ਨ ਵੀ ਦੇਸ਼ 'ਚ ਆਰਥਿਕ ਮੰਦੀ ਨੂੰ ਵਧਾਉਣ ਲਈ ਜ਼ਿੰਮੇਵਾਰ ਹੈ। ਰਾਜਨ ਨੇ ਕਿਹਾ ਕਿ ਇਸ ਸਮੇਂ ਦੇਸ਼ ਗੰਭੀਰ ਤੌਰ ਤੋਂ ਮੰਗ ਦੀ ਘਾਟ ਨਾਲ ਜੂਝ ਰਿਹਾ ਹੈ।

ਦੇਸ਼ ਦਾ ਆਰਥਿਕ ਵਿਕਾਸ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ ਛੇ ਸਾਲ ਦੇ ਸਭ ਤੋਂ ਹੇਠਲੇ ਪੱਧਰ 5 ਫ਼ੀਸਦੀ 'ਤੇ ਆ ਗਿਆ ਹੈ। ਇੰਨਾ ਹੀ ਨਹੀਂ ਅਗਲੀ ਤਿਮਾਹੀ 'ਚ ਵੀ ਇਸ ਦੇ ਜ਼ਿਆਦਾ ਵਧਣ ਦੀ ਉਮੀਦ ਨਹੀਂ ਲੱਗ ਰਹੀ ਹੈ। ਉਦਯੋਗਿਕ ਉਤਪਾਦਨ ਦੇ ਅਗਸਤ ਇੰਡੈਕਸ ਦੇ ਅੰਕੜੇ ਆਰਥਿਕ ਹਾਲਾਤ ਨੂੰ ਹੋਰ ਚਿੰਤਾਜਨਕ ਬਣਾ ਰਹੇ ਹਨ। ਇਹ ਪਿਛਲੇ 7 ਸਾਲਾ 'ਚ ਸਭ ਤੋਂ ਹੇਠਲੇ ਪੱਧਰ 'ਤ ਪਹੁੰਚ ਗਏ ਹਨ। ਇਸ ਵਾਰ 1.1 ਫ਼ੀਸਦੀ ਦੀ ਨਕਾਰਾਤਮਕ ਵਾਧਾ ਦਰਜ ਕੀਤਾ ਗਿਆ ਹੈ।

ਰਾਜਨ ਨੇ ਇਹ ਵੀ ਕਿਹਾ ਕਿ ਭਾਰਤ ਆਰਥਿਕ ਵਾਧੇ 'ਚ ਕਮੀ ਦਾ ਇਕ ਵੱਡਾ ਕਾਰਨ ਇਹ ਵੀ ਕਿ ਸਰਕਾਰ 'ਗ੍ਰੋਥ ਦੇ ਨਵੇਂ ਸੋਰਸ' ਨਹੀਂ ਖੋਜ ਸਕੀ। ਉਨ੍ਹਾਂ ਇਹ ਵੀ ਜੋੜਿਆ ਕਿ ਭਾਰਤ 'ਚ ਜਾਰੀ ਆਰਥਿਕ ਤਣਾਅ ਨੂੰ ਲੱਛਣ ਮੰਨਣਾ ਚਾਹੀਦਾ ਨਾ ਕਿ ਪੂਰੀ ਸਮੱਸਿਆ।

Posted By: Akash Deep