ਮੁੰਬਈ (ਪੀਟੀਆਈ) : ਕੇਂਦਰ ਸਰਕਾਰ ਦੇ ਮੁੱਖ ਆਰਥਿਕ ਸਲਾਹਕਾਰ (ਸੀਈਏ) ਕ੍ਰਿਸ਼ਨਾਮੂਰਤੀ ਸੁਬਰਾਮਣੀਅਮ ਨੇ ਕਿਹਾ ਕਿ 1991 'ਚ ਆਰਥਿਕ ਉਦਾਰੀਕਰਨ ਤੋਂ ਬਾਅਦ ਆਪਣੀ ਪਸੰਦ ਦੇ ਸਨਅਤੀ ਸਮੂਹ ਨਾਲ ਮਿਲ ਕੇ ਨੀਤੀ ਤੈਅ ਕਰਨ 'ਚ ਕਮੀ ਆਈ ਹੈ। ਹਾਲਾਂਕਿ ਦੇਸ਼ ਨੂੰ ਇਸ ਰੁਝਾਨ ਤੋਂ ਉਭਰਨ ਤੋਂ ਬਾਅਦ ਪੂਰੀ ਤਰ੍ਹਾਂ ਬਿਜਨਸ ਦੇ ਅਨੁਕੂਲ ਨੀਤੀਆਂ ਬਣਾਉਣ ਦੀ ਸਥਿਤੀ 'ਚ ਪਹੁੰਚਣ 'ਚ ਹਾਲੇ ਹੋਰ ਸਮਾਂ ਲੱਗੇਗਾ। ਇਸ ਦਿਸ਼ਾ 'ਚ ਹਾਲੇ ਸਾਨੂੰ ਹੋਰ ਦੂਰੀ ਤੈਅ ਕਰਨੀ ਹੈ।

ਸੀਈਏ ਨੇ ਨੀਤੀ ਬਣਾਉਂਦੇ ਸਮੇਂ ਕੌਟਿਲਯ ਦੇ ਅਰਥਸ਼ਾਸਤ ਵਰਗੇ ਪੁਰਾਣੇ ਸਿਧਾਤਾਂ ਨੂੰ ਨਜ਼ਰਅੰਦਾਜ਼ ਕਰਨ ਤੇ ਸਿਰਫ ਅਰਥਚਾਰੇ ਦੇ ਆਧੁਨਿਕ ਸਿਧਾਤਾਂ ਨੂੰ ਤਵੱਜੋ ਦੇਣ ਨੂੰ ਵੀ ਗਲਤ ਦੱਸਿਆ। ਸੁਬਰਾਮਣੀਅਮ ਨੇ ਕਿਹਾ ਕਿ ਅਰਥਸ਼ਾਸਤ 'ਚ ਨੈਤਿਕ ਤੌਰ 'ਤੇ ਐਸਟਸ ਹਾਸਲ ਕਰਨ 'ਤੇ ਜ਼ੋਰ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਸਮੁੱਚਾ ਕਾਰੋਬਾਰੀ ਭਾਈਚਾਰੇ ਨੂੰ ਧਿਆਨ 'ਚ ਰੱਖ ਕੇ ਨੀਤੀਆਂ ਬਣਾਈਆਂ ਜਾਣੀਆਂ ਚਾਹੀਦੀਆਂ ਹਨ। ਇਸ ਨਾਲ ਬਾਜ਼ਾਰ ਦੇ ਸਮੁੱਚੇ ਹੱਥਾਂ ਨੂੰ ਬਲ ਮਿਲੇਗਾ ਤੇ ਇਸ ਮਾਧਿਅਮ ਨਾਲ ਅਸੀਂ ਦੇਸ਼ ਨੂੰ ਪੰਜ ਹਜ਼ਾਰ ਅਰਬ ਡਾਲਰ ਦਾ ਅਰਥਚਾਰਾ ਬਣਾ ਸਕਦੇ ਹਾਂ।

ਮੁੱਖ ਆਰਥਿਕ ਸਲਾਹਕਾਰ ਨੇ ਆਈਆਈਟੀ ਕਾਨਪੁਰ ਦੇ ਆਪਣੇ ਜਮਾਤੀਆਂ ਤੇ ਹੋਰਨਾਂ ਬੈਚਾਂ ਦੇ ਸਾਬਕਾ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਿਹਤਮੰਦ ਮੁਕਾਬਲੇਬਾਜ਼ੀ ਨੂੰ ਉਤਸ਼ਾਹਿਤ ਕਰਨ ਵਾਲੀਆਂ ਨੀਤੀਆਂ ਬਿਜਨਸ ਦੇ ਅਨੁਕੂਲ ਹੁੰਦੀਆਂ ਹਨ। ਸਾਨੂੰ ਅਜਿਹੀਆਂ ਨੀਤੀਆਂ ਨੂੰ ਪੂਰੀ ਤਰ੍ਹਾਂ ਅਪਣਾਉਣ ਲਈ ਕੁਝ ਹੋਰ ਦੂਰੀ ਤੈਅ ਕਰਨੀ ਹੋਵੇਗੀ। ਸਾਨੂੰ ਬਾਜ਼ਾਰ ਦੇ ਜ਼ਿਆਦਾਤਰ ਹੱਥਾਂ ਨੂੰ ਮਜ਼ਬੂਤੀ ਦੇਣ ਲਈ ਇਸ ਤੋਂ ਬਚਣ ਦੀ ਜ਼ਰੂਰਤ ਹੈ।