ਨਵੀਂ ਦਿੱਲੀ, ਪੀਟੀਆਈ : ਈਕਾਮ ਐਕਸਪ੍ਰੈੱਸ ਅਗਲੇ ਕੁਝ ਹਫਤਿਆਂ 'ਚ 30,000 ਲੋਕਾਂ ਨੂੰ ਅਸਥਾਈ ਤੌਰ 'ਤੇ ਤਿਉਹਾਰੀ ਮੌਸਮ ਲਈ ਰੁਜ਼ਗਾਰ ਦੇਣ ਦੀ ਯੋਜਨਾ ਬਣਾ ਰਹੀ ਹੈ। ਈਕਾਮ ਐਕਸਪ੍ਰੈੱਸ ਸਾਮਾਨਾਂ ਦੀ ਡਲਿਵਰੀ ਸਣੇ ਲਾਜਿਸਿਟਕ ਸਹੂਲਤ ਦਾ ਕੰਮ ਦੇਖਦੀ ਹੈ। ਕੰਪਨੀ ਨੇ ਈ-ਕਾਮਰਸ ਕੰਪਨੀਆਂ ਤੋਂ ਤਿਉਹਾਰ ਦੌਰਾਨ ਵਧੀ ਹੋਈ ਮੰਗ ਨੂੰ ਪੂਰਾ ਕਰਨ ਲਈ ਨਵੇਂ ਲੋਕਾਂ ਨੂੰ ਨਿਯੁਕਤ ਕਰਨ ਦੀ ਯੋਜਨਾ ਬਣਾਈ ਹੈ। ਕੰਪਨੀ ਨੇ ਲਾਕਡਾਊਨ ਵੱਲ ਉਸ ਦੇ ਬਾਅਦ ਆਨਲਾਈਨ ਆਰਡਰ ਨੂੰ ਪੂਰਾ ਕਰਨ ਦੇ ਲਈ ਪਿਛਲੇ ਕੁਝ ਮਹੀਨਿਆਂ 'ਚ 7,500 ਕਰਮਚਾਰੀਆਂ ਨੂੰ ਨਿਯੁਕਤ ਕੋਵਿਡ-19 ਤੋਂ ਪਹਿਲਾਂ ਕੰਪਨੀ ਦੇ ਕਮਰਚਾਰੀਆਂ ਦੀ ਗਿਣਤੀ ਲਗਪਗ 23,000 ਸੀ। ਲੋਕ ਕੋਵਿਡ-19 'ਚ ਕਰਿਆਨਾ ਸਾਮਾਨ, ਦਵਾਈ ਤੇ ਹੋਰ ਵਸਤੂਆਂ ਲਈ ਈ-ਕਾਮਰਸ ਦਾ ਰੁਖ਼ ਕਰ ਰਹੇ ਹਨ। ਈਕਾਮ ਐਕਸਪ੍ਰੈੱਸ ਦੇ ਸੀਨੀਅਰ ਅਧਿਕਾਰੀ ਤੇ ਮੁੱਖ ਮਨੁੱਖ ਸੰਸਥਾ ਅਧਿਕਾਰੀ ਸੌਰਭ ਦੀਪ ਸਿੰਗਲਾ ਨੇ ਕਿਹਾ ਮਹਾਮਾਰੀ ਨੇ ਈ-ਕਾਮਰਸ ਉਦਯੋਗ ਨੂੰ ਇਕ ਵੱਖ ਮੁਕਾਮ 'ਤੇ ਪਹੁੰਚਾ ਦਿੱਤਾ ਹੈ। ਤਿਉਹਾਰਾਂ ਦੌਰਾਨ ਸਾਡੇ-ਈ ਕਾਮਰਸ ਗਾਹਕ ਕਾਫੀ ਆਕ੍ਰਮਕ ਯੋਜਨਾ ਬਣਾ ਰਹੇ ਹਨ ਤੇ ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਉਹ ਮੰਗ ਨੂੰ ਪੂਰਾ ਕਰ ਸਕੇ। ਅਸੀਂ ਨਿਯੁਕਤੀਆਂ ਸ਼ੁਰੂ ਕਰ ਦਿੱਤੀਆਂ ਹਨ। ਇਹ ਪ੍ਰਕਿਰਿਆ 10 ਅਕਤੂਬਰ ਤਕ ਜਾਰੀ ਰਹੇਗੀ ਤੇ ਅਸੀ ਤਿਉਹਾਰਾਂ ਦੌਰਾਨ 30,000 ਅਸਥਾਈ ਰੁਜ਼ਗਾਰ ਸੁਜਿਤ ਕਰਨ ਦਾ ਉਮੀਦ ਕਰ ਰਹੇ ਹਾਂ। ਕੰਪਨੀ ਦੇ ਕਾਰਜਬਲ ਦੀ ਗਿਣਤੀ ਅਗਸਤ 'ਚ 30,500 ਸੀ ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲ ਅਸੀਂ ਤਿਉਹਾਰਾਂ ਤੋਂ ਪਹਿਲਾਂ 20,000 ਲੋਕਾਂ ਨੂੰ ਨਿਯੁਕਤ ਕੀਤਾ ਸੀ। ਹਾਲਾਂਕਿ ਇਹ ਰੁਜ਼ਗਾਰ ਅਸਥਾਈ ਸੀ ਪਰ ਇਨ੍ਹਾਂ 'ਚ ਲਗਪਗ ਇਕ ਤਿਹਾਈ ਸਥਾਈ ਹੋਏ ਹਨ ਕਿਉਂਕਿ ਅਸੀਂ ਤਿਉਹਾਰਾਂ ਤੋਂ ਬਾਅਦ ਵੀ ਆਰਡਰ 'ਚ ਵਾਧਾ ਦੇਖ ਰਹੇ ਹਨ।

ਈ-ਕਾਮਰਸ ਕੰਪਨੀਆਂ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਕਾਰੋਬਾਰ ਦਾ ਵੱਡਾ ਹਿੱਸਾ ਤਿਉਹਾਰਾਂ ਦੌਰਾਨ ਆਵੇਗਾ ਤੇ ਉਨ੍ਹਾਂ ਨੇ ਸਮਰੱਥਾ ਵਧਾਉਣ ਨੂੰ ਲੈ ਕੇ ਵੱਡਾ ਨਿਵੇਸ਼ ਕੀਤਾ ਹੈ ਤਾਂ ਜੋ ਆਰਡਰ ਦਾ ਬਿਹਤਰ ਤਰੀਕੇ ਪ੍ਰਬੰਧਿਤ ਕੀਤਾ ਜਾ ਸਕੇ। ਵਾਲਮਾਰਟ ਦੇ ਮਾਲਕੀਅਤ ਵਾਲੀ ਫਿਲਪਕਾਰਟ ਨੇ ਪੂਰੀ ਵਿਵਸਥਾ ਨੂੰ ਸਿਰੜ ਕਰਨ ਤੇ ਡਲਿਵਰੀ ਸਮਰੱਥਾ ਵਧਾਉਣ ਨੂੰ ਲੈ ਕੇ ਹਾਲ ਹੀ 'ਚ 50,000 ਤੋਂ ਜ਼ਿਆਦਾ ਦੁਕਾਨਾਂ ਨੂੰ ਜੋੜਿਆ ਹੈ।

Posted By: Ravneet Kaur